ਫਿਰੋਜ਼ਪੁਰ,ਜਲਾਲਾਬਾਦ 'ਚ ਕੋਰੋਨਾ ਬਲਾਸਟ, ਇੰਨੇ ਮਾਮਲੇ ਆਏ ਸਾਹਮਣੇ

Wednesday, Aug 19, 2020 - 05:32 PM (IST)

ਫਿਰੋਜ਼ਪੁਰ,ਜਲਾਲਾਬਾਦ 'ਚ ਕੋਰੋਨਾ ਬਲਾਸਟ, ਇੰਨੇ ਮਾਮਲੇ ਆਏ ਸਾਹਮਣੇ

ਫਿਰੋਜ਼ਪੁਰ (ਕੁਮਾਰ): ਜ਼ਿਲ੍ਹਾ ਫਿਰੋਜ਼ਪੁਰ 'ਚ ਅੱਜ ਦੁਪਹਿਰ 1 ਵਜੇ ਤੱਕ 26 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨਾਲ ਜ਼ਿਲ੍ਹੇ ਭਰ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1191 ਹੋ ਗਈ ਹੈ। ਅੱਜ ਜਿਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਫਿਰੋਜ਼ਪੁਰ ਦੇ ਕਸਬਾ ਮੁੱਦਕੀ ਦੇ ਵਾਰਡ ਨੰਬਰ 4 ਦੇ ਅਤੇ ਪਿੰਡ ਫਤਿਹਗੜ੍ਹ ਗਹਿਰੀ, ਸ਼ੇਰਖਾ ਵਾਸਲ ਮੋਹਨ ਦੇ ਹਿਠਾੜ, ਮੋਹਨ ਦੇ ਉਤਾੜ ਅਤੇ ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ ਦੇ ਏਰੀਏ ਬੇਦੀ ਕਾਲੋਨੀ, ਸਮਾਰਟ ਕਾਲੋਨੀ ਕਲਬੀ ਹੋਟਲ, ਵੀਜਰ ਅਲੀ ਬਿਲਡਿੰਗ, ਛਾਊਣੀ ਦੇ ਬਾਜ਼ਾਰ ਨੰਬਰ 3 ਅਤੇ ਗਜਨ ਸਿੰਘ ਕਾਲੋਨੀ ਫਿਰੋਜ਼ਪੁਰ ਆਦਿ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਕੋਰੋਨਾ ਪਾਜ਼ੇਟਿਵ ਆਏ ਸਾਰੇ ਮਰੀਜ਼ਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਅਜੇ ਹੋਰ ਵੀ ਲੋਕਾਂ ਦੀ ਕੋਰੋਨਾ ਰਿਪੋਰਟ ਆਉਣੀ ਬਾਕੀ ਹੈ, ਜਿਸ ਨਾਲ ਅੱਜ ਸ਼ਾਮ ਤੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਹੋ ਸਕਦਾ ਹੈ। 

ਜਲਾਲਾਬਾਦ 'ਚ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਆਏ ਸਾਹਮਣੇ
ਜਲਾਲਾਬਾਦ (ਸੇਤੀਆ,ਟੀਨੂੰ): ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਲਾਲਾਬਾਦ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਐੱਨ.ਕੇ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 38ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਜਲਾਲਾਬਾਦ 9 ਕੇਸ ਆਏ ਹਨ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਨਾਲ ਸਬੰਧਤ ਅਜੀਤ ਸਿੰਘ (51) ਚੱਕ ਖੁੜੰਜ, ਦਰਸ਼ਨ ਸਿੰਘ 46 ਨੁਕੇਰੀਆ, ਗੁਰਮੀਤ ਸਿੰਘ (25) ਦਸ਼ਮੇਸ਼ ਨਗਰ, ਕੰਵਲਜੀਤ ਕੌਰ (44) ਗੋਬਿੰਦ ਨਗਰੀ, ਸਿਮਰਨ ਕੌਰ (45) ਦਸ਼ਮੇਸ਼ ਨਗਰ, ਸੁਖਪ੍ਰੀਤ ਸਿੰਘ (38) ਅਮੀਰ ਖਾਸ, ਸਵਰਨ ਸਿੰਘ (38) ਅਰਾਈਆਵਾਲਾ, ਸਰੋਜ਼ ਰਾਣੀ ਲੱਖੇ ਕੇ ਉਤਾੜ (22), ਪ੍ਰਕਾਸ਼ ਕੌਰ (19) ਲੱਖੇ ਕੇ ਉਤਾੜ, ਕੋਰੋਨਾ  ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 29 ਕੇਸ ਅਬੋਹਰ, ਫਾਜ਼ਿਲਕਾ, ਲਾਧੂਕਾ ਮੰਡੀ ਨਾਲ ਸਬੰਧਤ ਹਨ।

ਗੁਰੂਹਰਸਹਾਏ 'ਚ ਕੋਰੋਨਾ ਦੇ 20 ਮਰੀਜ਼ ਆਏ ਪਾਜ਼ੇਟਿਵ
ਗੁਰੂਹਰਸਹਾਏ (ਆਵਲਾ): ਸ਼ਹਿਰ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ।ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।ਗੁਰੂਹਰਸਹਾਏ ਸ਼ਹਿਰ ਅੰਦਰ ਅੱਜ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਇਕੱਠੇ 20 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।20 ਕੇਸ ਆਉਣ ਨਾਲ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।


author

Shyna

Content Editor

Related News