ਪੰਜਾਬ ਦੇ ਸਾਰੇ ਜ਼ਿਲ੍ਹੇ 'ਕੋਰੋਨਾ' ਦੀ ਚਪੇਟ 'ਚ, ਫਾਜ਼ਿਲਕਾ ਵੀ ਨਹੀਂ ਰਿਹਾ ਅਛੂਤਾ

Saturday, May 02, 2020 - 07:21 PM (IST)

ਪੰਜਾਬ ਦੇ ਸਾਰੇ ਜ਼ਿਲ੍ਹੇ 'ਕੋਰੋਨਾ' ਦੀ ਚਪੇਟ 'ਚ, ਫਾਜ਼ਿਲਕਾ ਵੀ ਨਹੀਂ ਰਿਹਾ ਅਛੂਤਾ

ਚੰਡੀਗੜ੍ਹ (ਵੈੱਬ ਡੈਸਕ, ਸ਼ਰਮਾ) : ਪੰਜਾਬ ਰਾਜ ਦੇ ਸਾਰੇ ਜ਼ਿਲ੍ਹੇ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹਨ। ਅਜੇ ਤੱਕ ਗ੍ਰੀਨ ਜ਼ੋਨ 'ਚ ਰਹੇ ਫਾਜ਼ਿਲਕਾ ਜ਼ਿਲ੍ਹੇ ਤੋਂ ਵੀ ਇਹ ਟੈਗ ਸ਼ੁੱਕਰਵਾਰ ਨੂੰ ਖੁੰਝ ਗਿਆ। ਇਸ ਜ਼ਿਲ੍ਹੇ 'ਚ 4 ਨਵੇਂ ਮਰੀਜ਼ਾਂ 'ਚ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਮਾਮਲੇ ਨਾਂਦੇੜ ਦੀ ਧਾਰਮਿਕ ਯਾਤਰਾ ਨਾਲ ਜੁੜੇ ਸ਼ਰਧਾਲੂਆਾਂਂ ਨਾਲ ਸਬੰਧਤ ਹਨ। ਰਾਜ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਸ਼ੁੱਕਰਵਾਰ ਤੱਕ 23176 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ 'ਚੋਂ 585 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਦੋਂ ਕਿ 18222 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ। ਹਾਲਾਂਕਿ 4369 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਲਾਜ ਤੋਂ ਬਾਅਦ ਠੀਕ ਹੋਣ 'ਤੇ 108 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ 20 ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ ► ਬਾਬਾ ਬਕਾਲਾ 'ਚ 6 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਗਿਣਤੀ 22 ਤੱਕ ਪੁੱਜੀ 

ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 120, ਮੋਹਾਲੀ 'ਚ 94, ਪਟਿਆਲਾ 'ਚ 89, ਅੰਮ੍ਰਿਤਸਰ 'ਚ 145, ਲੁਧਿਆਣਾ 'ਚ 102, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 23, ਤਰਨਾਰਨ 14, ਮਾਨਸਾ 'ਚ 13, ਕਪੂਰਥਲਾ 12, ਹੁਸ਼ਿਆਰਪੁਰ 'ਚ 42, ਫਰੀਦਕੋਟ 6, ਸੰਗਰੂਰ 'ਚ 6 ਕੇਸ, ਮੁਕਤਸਰ 7 ਅਤੇ ਗੁਰਦਾਸਪੁਰ 'ਚ 5 ਕੇਸ, ਮੋਗਾ 'ਚ 28, ਬਰਨਾਲਾ 'ਚ 2, ਫਤਿਹਗੜ੍ਹ ਸਾਹਿਬ 'ਚ 6, ਫਾਜ਼ਿਲਕਾ 4, ਬਠਿੰਡਾ 'ਚ 2, ਰੋਪੜ 'ਚ 5 ਅਤੇ ਫਿਰੋਜ਼ਪੁਰ 'ਚ 22 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ ► ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ 

ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਜ਼ਿਲਾਵਾਰ ਸੂਚੀ:

  ਜ਼ਿਲ੍ਹੇ   ਅੰਕੜਾ
1  ਜਲੰਧਰ 120
2 ਮੋਹਾਲੀ 94
3 ਪਟਿਆਲਾ 89
4 ਅੰਮ੍ਰਿਤਸਰ 145
5 ਲੁਧਿਆਣਾ 102
6 ਪਠਾਨਕੋਟ 25
7 ਨਵਾਂਸ਼ਹਿਰ 23
8 ਤਰਨਾਰਨ 14
9 ਮਾਨਸਾ 13
10 ਕਪੂਰਥਲਾ 12
11 ਹੁਸ਼ਿਆਰਪੁਰ 42
12 ਫਰੀਦਕੋਟ 6
13 ਸੰਗਰੂਰ 6
14 ਮੁਕਤਸਰ 7
15 ਗਰਦਾਸਪੁਰ 5
16 ਮੋਗਾ 28
17 ਬਰਨਾਲਾ 2
18 ਫਤਿਹਗੜ੍ਹ ਸਾਹਿਬ 6
19 ਫਾਜ਼ਿਲਕਾ 4
20 ਬਠਿੰਡਾ 2
21 ਰੋਪੜ 5
22 ਫਿਰੋਜ਼ਪੁਰ 22


ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 772 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 769 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਲਗਭਗ 350 ਤੋਂ ਵੱਧ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ ► ਹੁਸ਼ਿਆਰਪੁਰ 'ਚ 'ਕੋਰੋਨਾ' ਬਲਾਸਟ, ਹਜ਼ੂਰ ਸਾਹਿਬ ਤੋਂ ਪਰਤੇ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ 

ਪੰਜਾਬ ਦੇ 3 ਜ਼ਿਲ੍ਹੇ ਰੈੱਡ ਜ਼ੋਨ 'ਚ, 15 ਆਰੇਂਜ ਜ਼ੋਨ 'ਚ ਅਤੇ 4 ਗ੍ਰੀਨ ਜ਼ੋਨ 'ਚ ਸ਼ਾਮਲ
ਕੇਂਦਰੀ ਸਿਹਤ ਮੰਤਰਾਲਾ ਨੇ ਅੱਜ ਦੇਸ਼ ਭਰ 'ਚ ਜ਼ਿਲਿਆਂ ਨੂੰ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ 'ਚ ਵੰਡਣ ਦਾ ਐਲਾਨ ਕਰ ਦਿੱਤਾ। ਪੰਜਾਬ ਦੇ ਕੁਲ 22 ਜ਼ਿਲ੍ਹਿਆਂ ਨੂੰ ਵੀ ਤਿੰਨ ਜ਼ੋਨਾਂ 'ਚ ਵੰਡ ਕੇ ਉਨ੍ਹਾਂ ਦਾ ਐਲਾਨ ਕੀਤਾ ਗਿਆ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਕੀਤੀ ਗਈ ਸੂਚੀ 'ਚ ਪੰਜਾਬ ਕੋਰੋਨਾ ਵਾਇਰਸ ਨੂੰ ਲੈ ਕੇ ਬਿਹਤਰ ਸਥਿਤੀ 'ਚ ਪਾਇਆ ਗਿਆ ਹੈ ਜਿਥੇ 22 ਜ਼ਿਲਿਆਂ 'ਚ ਸਿਰਫ 3 ਜ਼ਿਲੇ ਹੀ ਰੈੱਡ ਜ਼ੋਨ 'ਚ ਆਏ ਹਨ। ਆਰੇਂਜ ਜ਼ੋਨ ਵਾਲੇ ਜ਼ਿਲਿਆਂ ਦੀ ਗਿਣਤੀ 15 ਦੱਸੀ ਗਈ ਹੈ ਜਦੋਂ ਕਿ ਗ੍ਰੀਨ ਜ਼ੋਨ 'ਚ ਸ਼ਾਮਲ ਜ਼ਿਲਿਆਂ ਦੀ ਗਿਣਤੀ 4 ਹੈ।

ਰੈੱਡ ਜ਼ੋਨ
ਜਲੰਧਰ, ਪਟਿਆਲਾ, ਲੁਧਿਆਣਾ।

ਆਰੇਂਜ ਜ਼ੋਨ
ਐੱਸ. ਏ. ਐੱਸ. ਨਗਰ, ਪਠਾਨਕੋਟ, ਮਾਨਸਾ, ਤਰਨਾਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫਰੀਦਕੋਟ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ।

► ਗ੍ਰੀਨ ਜ਼ੋਨ
ਰੂਪਨਗਰ, ਫਤਿਹਗੜ੍ਹ ਸਾਹਿਬ, ਬਠਿੰਡਾ, ਫਾਜ਼ਿਲਕਾ।


author

Anuradha

Content Editor

Related News