ਹੋਟਲ 'ਚ ਕੁੜੀਆਂ ਨਾਲ ਰੰਗਰਲੀਆਂ ਮਨਾਉਂਦੇ ਕਾਰੋਬਾਰੀਆਂ ਦੀ ਵੀਡੀਓ ਵਾਇਰਲ, ਹੁਣ ਸਤਾ ਰਿਹੈ ਵੱਡਾ ਡਰ

10/11/2022 2:14:48 PM

ਲੁਧਿਆਣਾ (ਰਾਜ) : ਸ਼ਹਿਰ ਦੇ ਹੋਟਲ ਪੁਖਰਾਜ ’ਚ ਕੁੜੀਆਂ ਨਾਲ ਅਸ਼ਲੀਲ ਡਾਂਸ ਕਰ ਰਹੇ ਕਾਰੋਬਾਰੀਆਂ ਦੀ ਵੀਡੀਓ ਵਾਇਰਲ ਹੋ ਗਈ ਹੈ, ਜਿਸ ਨਾਲ ਹੋਟਲ ’ਚ ਫੜ੍ਹੇ ਗਏ ਕਾਰੋਬਾਰੀਆਂ ’ਚ ਹਫੜਾ-ਦਫੜੀ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਲੋਕਾਂ ਵੱਲੋਂ ਆਪਣੇ ਪਰਿਵਾਰ ਤੋਂ ਇਹ ਕੰਮ ਲੁਕ–ਛਿਪ ਕੇ ਕੀਤਾ ਜਾ ਰਿਹਾ ਸੀ ਪਰ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਹਰ ਕੋਈ ਕਿਸੇ ਨਾ ਕਿਸੇ ਤਰੀਕੇ ਵੀਡੀਓ ਮੰਗਵਾ ਰਿਹਾ ਹੈ। ਵੀਡੀਓ 'ਚ ਸਾਫ਼ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਕੁੱਝ ਕਾਰੋਬਾਰੀ ਕੁੜੀਆਂ ਨਾਲ ਅਸ਼ਲੀਲ ਡਾਂਸ ਕਰ ਰਹੇ ਹਨ ਅਤੇ ਇਸ ਦੇ ਨਾਲ ਖੁੱਲ੍ਹੇਆਮ ਸ਼ਰਾਬ ਵੀ ਪੀਤੀ ਜਾ ਰਹੀ ਹੈ। ਇਸ ਦੌਰਾਨ ਉੱਥੇ ਸ਼ਹਿਰ ਦੇ ਕਾਰੋਬਾਰੀਆਂ ਤੋਂ ਇਲਾਵਾ ਬਾਹਰੀ ਕਾਰੋਬਾਰੀ ਜੋ ਹੌਜ਼ਰੀ ਕਾਰੋਬਾਰ ਲਈ ਆਏ ਸਨ, ਉਹ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਲੁਧਿਆਣਾ ਪੁਲਸ, 7 ਦਿਨਾਂ ਦੇ ਰਿਮਾਂਡ 'ਤੇ

 

ਹਾਲਾਂਕਿ ਉਕਤ ਮਾਮਲੇ ’ਚ ਫੜ੍ਹੇ ਗਏ ਮੁਲਜ਼ਮਾਂ ਨੂੰ ਪੁਲਸ ਨੇ ਜ਼ਮਾਨਤ ’ਤੇ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ ਦੀ ਰਾਤ ਨੂੰ ਬਰਾਊਨ ਰੋਡ ’ਤੇ ਸਥਿਤ ਹੋਟਲ ਪੁਖਰਾਜ ਦੇ ਬੈਂਕੁਏਟ ਹਾਲ ’ਚ ਡਾਂਸ ਪਾਰਟੀ ਚੱਲ ਰਹੀ ਸੀ, ਜਦੋਂਕਿ ਬਾਹਰ ਬਰਥ-ਡੇਅ ਪਾਰਟੀ ਦਾ ਬੈਨਰ ਲਗਾਇਆ ਹੋਇਆ ਸੀ ਤਾਂ ਕਿ ਇਸ ਅਸ਼ਲੀਲ ਡਾਂਸ ਪਾਰਟੀ ਦਾ ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਦੌਰਾਨ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਦੇ ਅੰਦਰ ਕੁੱਝ ਗਲਤ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪਹਿਲਾਂ ਪੁਲਸ ਦੇ 2 ਮੁਲਾਜ਼ਮ ਸਿਵਲ ਵਰਦੀ ’ਚ ਅੰਦਰ ਗਏ ਅਤੇ ਉਨ੍ਹਾਂ ਨੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਰਾਤ ਨੂੰ ਐੱਸ. ਐੱਚ. ਓ. ਨੇ ਪੁਲਸ ਪਾਰਟੀ ਨਾਲ ਛਾਪੇਮਾਰੀ ਕਰ ਕੇ 6 ਕੁੜੀਆਂ ਸਮੇਤ 25 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : SC ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਜਾਰੀ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
4 ਤੋਂ 5 ਹਜ਼ਾਰ ਰੁਪਏ ਰੱਖੀ ਹੋਈ ਸੀ ਐਂਟਰੀ ਫ਼ੀਸ
ਪਤਾ ਲੱਗਾ ਹੈ ਕਿ ਇਹ ਅਜਿਹੀ ਪਹਿਲੀ ਪਾਰਟੀ ਨਹੀਂ ਸੀ, ਆਮ ਕਰ ਕੇ ਉਕਤ ਹੋਟਲ ’ਚ ਅਜਿਹੀਆਂ ਪਾਰਟੀਆਂ ਪਹਿਲਾਂ ਵੀ ਚਲਦੀਆਂ ਰਹੀਆਂ ਹਨ। ਇਸ 'ਚ ਖਾਣ-ਪੀਣ ਅਤੇ ਸ਼ਰਾਬ ਸਮੇਤ ਇਕ ਵਿਅਕਤੀ ਦਾ 4 ਤੋਂ 5 ਹਜ਼ਾਰ ਰੁਪਏ ਚਾਰਜ ਕੀਤਾ ਜਾਂਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਸੰਜੀਵ ਜੈਸਵਾਲ ਇਸ ਪਾਰਟੀ ਦਾ ਆਰਗੇਨਾਈਜ਼ਰ ਹੈ। ਉਸ ਦੇ ਨਾਲ ਇਕ ਚੈਨਲ ਦਾ ਪੱਤਰਵਾਰ ਵੀ ਸ਼ਾਮਲ ਸੀ, ਜੋ ਵਾਇਰਲ ਵੀਡੀਓ ’ਚ ਸਾਫ ਨਜ਼ਰ ਆ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News