1 ਕੁਇੰਟਲ 70 ਕਿਲੋ ਭੁੱਕੀ, 10 ਗ੍ਰਾਮ ਸਮੈਕ ਸਮੇਤ ਚਾਰ ਵਿਅਕਤੀ ਕਾਬੂ
Sunday, Jul 29, 2018 - 02:48 AM (IST)
ਦੇਵੀਗਡ਼੍ਹ, (ਜ. ਬ.)- ਸੀਨੀਅਰ ਪੁਲਸ ਕਪਤਾਨ ਪਟਿਆਲਾ ਮਨਦੀਪ ਸਿੰਘ ਸਿੱਧੂ ਵਲੋਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪੁਲਸ ਕਪਤਾਨ ਸਿਟੀ ਪਟਿਆਲਾ ਕੇਸਰ ਸਿੰਘ ਅਤੇ ਡੀ.ਐੱਸ.ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਥਾਣਾ ਜੁਲਕਾਂ ਦੇ ਥਾਣਾ ਮੁਖੀ ਇੰਸ. ਹਰਬਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਜੁਲਕਾਂ ਦੀ ਪੁਲਸ ਨੇ ਤਿੰਨ ਵੱਖ-ਵੱਖ ਪੁਲਸ ਨਾਕਿਆਂ ਦੌਰਾਨ 1 ਕੁਇੰਟਲ 70 ਕਿਲੋ ਭੁੱਕੀ ਅਤੇ 10 ਗ੍ਰਾਮ ਸਮੈਕ ਸਮੇਤ ਚਾਰ ਵਿਅਕਤੀਆਂ ਨੂੰ ਦੋ ਕਾਰਾਂ ਸਮੇਤ ਕਾਬੂ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ®ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਹਰਬਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਖਬਰੀ ਦੇ ਅਾਧਾਰ ’ਤੇ ਸਬ ਇੰਸ. ਕਰਮਜੀਤ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਟੀ-ਪੁਆਇੰਟ ਪਿੰਡ ਚਪਰਾਹਡ਼ ਨੇਡ਼ੇ ਨਾਕਾ ਲਾਇਆ ਹੋਇਆ ਸੀ ਕਿ ਸ਼ਾਮ 6 ਵਜੇ ਇਕ ਸਵਿਫਟ ਕਾਰ ਪੀ ਬੀ 11 ਸੀ ਐੱਫ 7303 ਰੋਕ ਕੇ ਚੈੱਕ ਕੀਤਾ ਤਾਂ ਉਸ ਵਿਚੋਂ 3 ਬੋਰੀਆਂ ਵਿਚ ਪਾਈ 85 ਕਿਲੋ ਭੁੱਕੀ ਬਰਾਮਦ ਕੀਤੀ। ਇਸ ਵਿਚ ਦੋ ਵਿਅਕਤੀਆਂ ਦੀ ਪਛਾਣ ਕਾਕਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸ਼ੇਰਮਾਜਰਾ ਜ਼ਿਲਾ ਪਟਿਆਲਾ ਅਤੇ ਰਾਜੂ ਪੁੱਤਰ ਮੇਵਾ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਵਜੋਂ ਹੋਈ। ਇਸੇ ਤਰ੍ਹਾਂ ਸਬ ਇੰਸ. ਹੰਸ ਰਾਜ ਨੇ ਪੁਲਸ ਪਾਰਟੀ ਨਾਲ ਪਿੰਡ ਮੁਰਾਦਮਾਜਰਾ ਟੀ ਪੁਆਇੰਟ ’ਤੇ ਨਾਕਾ ਲਾਇਆ ਹੋਇਆ ਸੀ ਤਾਂ ਇਕ ਸਕੋਡਾ ਕਾਰ ਨੰ. ਡੀ ਐੱਲ 8 ਸੀ ਏ ਕੇ 2523 ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ ਵੀ 3 ਬੋਰੀਆਂ ਵਿਚੋਂ 85 ਕਿਲੋ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਜਰਨੈਲ ਸਿੰਘ ਵਾਸੀ ਸ਼ੇਰਮਾਜਰਾ, ਪਟਿਆਲਾ ਵਜੋਂ ਹੋਈ।
