ਸਿੱਖ ਨੌਜਵਾਨ ਨੂੰ ਪੋਪ ਫਰਾਂਸਿਸ ਨੇ ਦਿੱਤਾ ਵੈਟੀਕਨ ਆਉਣ ਦਾ ਸੱਦਾ

02/16/2018 2:33:16 PM

ਜਲੰਧਰ (ਏਜੰਸੀ)- ਸਥਾਨਕ ਨਿਵਾਸੀ ਇੰਦਰਜੀਤ ਸਿੰਘ (26) ਨੂੰ ਪੋਪ ਫਰਾਂਸਿਸ ਨੇ ਵੈਟੀਕਨ ਸਿਟੀ ਵਿਚ 18 ਤੋਂ 24 ਮਾਰਚ ਦਰਮਿਆਨ ਇਕ ਪਹਿਲੀ ਧਰਮਸਭਾ ਦੀ ਬੈਠਕ ਲਈ ਸੱਦਾ ਦਿੱਤਾ ਹੈ। ਦੁਨੀਆ ਭਰ ਤੋਂ ਸੱਦੇ ਗਏ 300 ਨੌਜਵਾਨਾਂ ਵਿਚੋਂ 5 ਭਾਰਤ ਦੇ ਹਨ, ਜਦੋਂ ਕਿ ਇੰਦਰਜੀਤ ਸਿੰਘ ਇਕੱਲੇ ਸਿੱਖ ਹਨ, ਜਿਨ੍ਹਾਂ ਨੂੰ ਸੱਦਾ ਮਿਲਿਆ ਹੈ। ਇਹ ਪਹਿਲੀ ਵਾਰ ਹੈ ਕਿ ਪੋਪ ਨੇ ਹੋਰਨਾਂ ਧਰਮਾਂ ਦੇ ਨੌਜਵਾਨਾਂ ਨੂੰ ਚਰਚ ਦੀ ਪ੍ਰੀਸ਼ਦ (ਚਰਚ ਆਫ ਕੌਂਸਲ) ਤੋਂ ਪਹਿਲਾਂ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਸੱਦਾ ਭੇਜਿਆ ਹੈ। ਨਵੀਂ ਮੁੰਬਈ ਦੇ ਵਸਨੀਕ ਸੰਦੀਪ ਪਾਂਡੇ ਨੂੰ ਹਿੰਦੂ ਨੁਮਾਇੰਦੇ ਵਜੋਂ ਚੁਣਿਆ ਗਿਆ ਹੈ।
ਭਾਰਤ ਦੇ ਕੈਥੋਲਿਕ ਬਿਸ਼ਪ ਕਾਨਫਰੰਸ ਦੇ ਕੌਮੀ ਯੂਥ ਕਮਿਸ਼ਨ ਦੇ ਚੇਅਰਮੈਨ ਫ੍ਰਾਂਕੋ ਮੁੱਲਕਕਲ ਨੇ ਕਿਹਾ ਕਿ ਪੋਪ ਨੇ ਅਕਤੂਬਰ ਵਿਚ ਆਯੋਜਿਤ ਹੋਣ ਵਾਲੇ ਯੂਥ 'ਤੇ ਬਿਸ਼ਪ ਦੀ ਸਭਾ ਵਿਚ ਵੱਖ-ਵੱਖ ਧਰਮਾਂ ਦੇ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਸੀ।
ਮੁਲਕਕੱਲ ਨੇ ਕਿਹਾ ਕਿ ਉਹ ਵਿਸ਼ਵ ਮਾਮਲਿਆਂ ਬਾਰੇ ਸਭ ਦੇ ਵਿਚਾਰ ਜਾਣਨਾ ਚਾਹੁੰਦੇ ਹਨ ਅਤੇ ਅੰਤਰਭੂਮੀ ਸੁਹਿਰਦਤਾ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਉਹ ਕੀ ਯੋਗਦਾਨ ਦੇ ਸਕਦੇ ਹਨ।
ਉਨ੍ਹਾਂ ਨੇ ਇੰਦਰਜੀਤ ਬਾਰੇ ਕਿਹਾ ਕਿ ਉਸ ਨੇ ਸਥਾਨਕ ਟ੍ਰਿਨਿਟੀ ਕਾਲਜ ਤੋਂ ਬੀ.ਕਾਮ ਦੀ ਪੜਾਈ ਕੀਤੀ ਹੈ ਅਤੇ ਉਹ ਇਕ ਸਿੱਖ ਸ਼ਰਧਾਲੂ ਹੁੰਦੇ ਹੋਏ ਭਾਰਤ ਵਿਚ ਹੋਰ ਧਰਮਾਂ ਦੇ ਅਭਿਆਸ ਪ੍ਰਤੀ ਸੰਤੁਲਿਤ ਦ੍ਰਿਸ਼ਟੀਕੋਣ ਸੀ।
ਬਿਸ਼ਪ ਮੁਲਕਕੱਲ ਨੇ ਕਿਹਾ ਕਿ ਇੰਦਰਜੀਤ ਦੀ ਚੋਣ ਦਾ ਮਕਸਦ ਪੰਜਾਬ ਨੂੰ ਉਜਾਗਰ ਕਰਨਾ ਸੀ, ਜਿਸ ਨੂੰ ਫਿਰਕੂ ਸਦਭਾਵਨਾ ਲਈ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ।
ਇੰਦਰਜੀਤ, ਜਿਸ ਦਾ ਪਰਿਵਾਰ 10 ਸਾਲ ਪਹਿਲਾਂ ਅੰਮ੍ਰਿਤਸਰ ਤੋਂ ਜਲੰਧਰ ਆ ਵਸਿਆ ਸੀ, ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ। ਅੱਗੇ ਉਨ੍ਹਾਂ ਕਿਹਾ ਕਿ “ਸਾਡਾ ਘਰ ਹਰਿਮੰਦਰ ਸਾਹਿਬ ਦੇ ਨੇੜੇ ਅਤੇ ਅਮ੍ਰਿਤਸਰ ਦੇ ਸ਼ਹੀਦਾਂ ਵਾਲਾ ਗੁਰਦੁਆਰਾ ਵਿਖੇ ਸਥਿਤ ਸੀ। ਉਥੇ ਅਸੀਂ ਸਾਰਾ ਦਿਨ ਗੁਰਬਾਣੀ ਸੁਣਦੇ ਸੀ। ਭਾਰਤ ਦੀ ਕਾਨਫਰੰਸ ਵਿਚ 200 ਬਿਸ਼ਪ ਨੇ ਹਿੱਸਾ ਲਿਆ। ਬਿਸ਼ਪ ਮੁਲਾਕਲ ਅਤੇ ਹੋਰ ਵੈਟੀਕਨ ਸਿਟੀ ਵਿਚ ਹੋਣ ਵਾਲੀ ਸਭਾ ਵਿਚ ਹਿੱਸਾ ਲੈਣਗੇ।


Related News