ਬੱਚਿਆਂ ਦੇ ਸੰਪੂਰਨ ਵਿਕਾਸ ਲਈ ਮਾਪੇ ਧਿਆਨ 'ਚ ਰੱਖਣ ਇਹ ਗੱਲਾਂ, ਪੜ੍ਹਾਈ 'ਚ ਹਾਸਲ ਕਰਨਗੇ ਵੱਡਾ ਮੁਕਾਮ

05/08/2023 6:20:28 PM

ਤਰਨਤਾਰਨ (ਰਮਨ)- ਬੱਚਾ ਆਪਣੀ ਮਾਂ ਦੇ ਗਰਭ ’ਚ 9 ਮਹੀਨੇ ਪਲਣ ਤੋਂ ਬਾਅਦ ਜਨਮ ਲੈਂਦਾ ਹੈ, ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਦਾ ਇਕ ਅਹਿਮ ਰੋਲ ਪੜ੍ਹਾਈ ਹੁੰਦਾ ਹੈ ਦੇ ਪਹਿਲੇ ਕਦਮ ਦੀ ਸ਼ੁਰੂਆਤ ਸਕੂਲ ਤੋਂ ਸ਼ੁਰੂ ਹੁੰਦੀ ਹੈ। ਪੜ੍ਹਾਈ ਕਰਨ ਤੋਂ ਬਾਅਦ ਹੀ ਹਰ ਇਕ ਬੱਚਾ ਵੱਡਾ ਹੋ ਕੇ ਉਚਾਈਆਂ ਤੱਕ ਪੁੱਜਦਾ ਹੈ। ਵੇਖਿਆ ਜਾਵੇ ਤਾਂ ਦੁਨੀਆ ਭਰ ਦੇ ਹਰ ਦੇਸ਼ ’ਚ ਜਨਮ ਲੈਣ ਵਾਲੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦਾ ਸੁਫ਼ਨਾ ਉਸ ਦੇ ਮਾਂ-ਬਾਪ ਦਾ ਹੁੰਦਾ ਹੈ ਪਰ ਕੱਝ ਕਾਰਨਾਂ ਕਾਰਨ ਪੜ੍ਹਾਈ ’ਚ ਕਮਜ਼ੋਰ ਅਤੇ ਮਾਨਸਿਕ ਤੌਰ ’ਤੇ ਡਰ ਨਾਲ ਪਰੇਸ਼ਾਨ ਰਹਿਣ ਵਾਲੇ ਬੱਚੇ ਚੰਗੀ ਵਿੱਦਿਆ ਹਾਸਲ ਕਰਨ ਵਿਚ ਕਈ ਕਦਮ ਪਿੱਛੇ ਰਹਿ ਜਾਂਦੇ ਹਨ, ਜਿਨ੍ਹਾਂ ਕਾਰਨਾਂ ਕਾਰਨ ਉਹ ਤਰੱਕੀ ਨਹੀਂ ਕਰ ਪਾਉਂਦੇ। ਜ਼ਿਕਰਯੋਗ ਹੈ ਕਿ ਦੇਸ਼ ਦੇ 15 ਫ਼ੀਸਦੀ ਬੱਚਿਆਂ ਦਾ ਪੜ੍ਹਾਈ ਵਿਚ ਚੰਗਾ ਵਿਕਾਸ ਨਹੀਂ ਹੋ ਪਾਉਂਦਾ ਹੈ।

ਕਿਹੜੇ ਕਾਰਨਾਂ ਕਰਕੇ ਬੱਚਾ ਪੜ੍ਹਾਈ ’ਚ ਹੁੰਦਾ ਹੈ ਕਮਜ਼ੋਰ

ਜਿਸ ਘਰ ’ਚ ਬੱਚਾ ਜੰਮ ਪਲ ਰਿਹਾ ਹੈ ਉਸ ਘਰ ਦੇ ਮਾੜੇ ਮਾਹੌਲ ਕਾਰਨ ਬੱਚੇ ਦੀ ਪੜ੍ਹਾਈ ’ਤੇ ਮਾੜਾ ਅਸਰ ਪੈਣ ਦੇ ਪੂਰੇ ਅਸਾਰ ਹੁੰਦੇ ਹਨ। ਕਈ ਘਰਾਂ ’ਚ ਬੱਚਾ ਆਪਣੇ ਮਾਤਾ-ਪਿਤਾ ਨੂੰ ਝਗੜਦਾ ਵੇਖ, ਉਨ੍ਹਾਂ ਤੋਂ ਡਰ ਦੇ ਕਾਰਨ, ਬੱਚੇ ਨਾਲ ਗਾਲੀ-ਗਲੋਚ ਕਰਨਾ, ਕਿਸੇ ਹਾਦਸੇ ਦਾ ਵਾਪਰ ਜਾਣਾ, ਘਰ ’ਚ ਰਹਿਣ-ਸਹਿਣ ਦਾ ਮਾੜਾ ਮਾਹੌਲ ਹੋਣਾ, ਇੰਟਰਨੈੱਟ ਦੀ ਲੋੜ ਤੋਂ ਵੱਧ ਵਰਤੋਂ, ਖਾਣਾ-ਪੀਣਾ ਠੀਕ ਨਾ ਹੋਣਾ ਅਤੇ ਮਾਤਾ-ਪਿਤਾ ਦਾ ਬੱਚੇ ਪ੍ਰਤੀ ਜ਼ਿਆਦਾ ਪਰੇਸ਼ਾਨ ਪਾਉਣਾ ਪੜ੍ਹਾਈ ’ਚ ਕਮਜ਼ੋਰ ਹੋਣ ਦੇ ਮੁੱਖ ਕਾਰਨ ਮੰਨੇ ਜਾ ਸਕਦੇ ਹਨ। 

ਇਹ ਵੀ ਪੜ੍ਹੋ- ਗੁਰਦਾਸਪੁਰ: ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਪ੍ਰਗਟਾਇਆ ਕਤਲ ਦਾ ਖ਼ਦਸ਼ਾ

ਇਸ ਤੋਂ ਇਲਾਵਾ ਸਕੂਲ ਦੇ ਵਾਤਾਵਰਣ, ਵਾਰ-ਵਾਰ ਸਕੂਲ-ਸਬਜੈੱਕਟ ਬਦਲਣਾ, ਟੀਚਰ ਦਾ ਬੱਚੇ ਪ੍ਰਤੀ ਮਾੜਾ ਵਰਤਾਓ, ਘਰ ਤੋਂ ਸਕੂਲ ਦਾ ਜ਼ਿਆਦਾ ਦੂਰ ਹੋਣਾ ਆਦਿ ਵੀ ਪੜ੍ਹਾਈ ’ਚ ਕਮਜ਼ੋਰ ਕਰਨ ਦੇ ਮੁੱਖ ਕਾਰਨ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਬੱਚੇ ਦਾ ਲੇਟ ਬੋਲਣਾ ਸ਼ੁਰੂ ਕਰਨਾ, ਸਕੂਲ ਦਾ ਡਰ, ਗੁੱਸੇ ਵਾਲਾ ਸਭਾਅ ਹੋਣਾ, ਜ਼ਿਆਦਾ ਸ਼ਰਾਰਤੀ ਹੋਣਾ, ਲੰਮੀ ਬੀਮਾਰੀ ਦਾ ਸ਼ਿਕਾਰ ਹੋਣਾ ਅਤੇ ਚੰਗੀ ਪੌਸ਼ਟਿਕ ਖ਼ੁਰਾਕ ਨਾ ਮਿਲਣ ਕਾਰਨ ਵੀ ਬੱਚਾ ਮਾਨਸਿਕ ਤੌਰ ’ਤੇ ਪੜ੍ਹਾਈ ’ਚ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ।

ਫ੍ਰੈਂਡਲੀ ਹੋਣਾ ਚਾਹੀਦਾ ਹੈ ਮਾਹੌਲ

ਬੱਚੇ ਨੂੰ ਪੜ੍ਹਾਈ ’ਚ ਕਮਜ਼ੋਰ ਹੋਣ ਤੋਂ ਕੁਝ ਗੱਲਾਂ ਦਾ ਧਿਆਨ ਰੱਖਦੇ ਹੋਏ ਇੰਪਰੂਵ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਕਿ ਬੱਚੇ ਨਾਲ ਘਰ ਦੇ ਸਾਰੇ ਮੈਂਬਰਾਂ ਦਾ ਫ੍ਰੈਡਲੀ ਹੋਣਾ, ਬੱਚੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ, ਪੜ੍ਹਾਈ ’ਤੇ ਜ਼ਿਆਦਾ ਪ੍ਰੈਸ਼ਰ ਨਾ ਪਾਉਣਾ, ਖੇਡਣ ਤੋਂ ਮਨਾ ਨਾ ਕਰਨਾ ਆਦਿ। ਬੱਚੇ ਨਾਲ ਮਾਂ-ਬਾਪ ਨੂੰ ਹਮੇਸ਼ਾ ਦੋਸਤਾਨਾ ਮਾਹੌਲ ਪੈਦਾ ਕਰਦੇ ਹੋਏ ਉਸ ਦੀਆਂ ਭਾਵਨਾਵਾਂ ਅਤੇ ਪੂਰੇ ਹੋਣ ਵਾਲੇ ਖੁਆਬਾਂ ਨੂੰ ਜ਼ਿਆਦਾਤਰ ਪੂਰਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ

ਇੰਟਰਨੈੱਟ ਅਤੇ ਟੀ.ਵੀ ਤੋਂ ਰਹਿਣਾ ਚਾਹੀਦਾ ਹੈ ਦੂਰ

ਅੱਖਾਂ ਰੋਗਾਂ ਦੇ ਮਾਹਿਰ ਅਤੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ 2 ਸਾਲ ਤੋਂ ਛੋਟੇ ਬੱਚਿਆਂ ਨੂੰ ਟੀ.ਵੀ ਅਤੇ ਮੋਬਾਇਲ ਦੀ ਵਰਤੋਂ ਨਹੀਂ ਕਰਨ ਦੇਣੀ ਚਾਹਿਦੀ ਹੈ। ਜਦਕਿ 2 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ 1 ਤੋਂ 2 ਘੰਟੇ ਪ੍ਰਤੀ ਦਿਨ ਟੀ.ਵੀ ਵੇਖਣ ਦੇਣਾ ਚਾਹੀਦਾ ਹੈ ਉਹ ਵੀ ਮਾਤਾ-ਪਿਤਾ ਦੀ ਮੌਜੂਦਗੀ ਵਿਚ। ਬੱਚੇ ਦੇ ਕਮਰੇ ਵਿਚ ਟੀ.ਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਵਿਟਾਮੀਨ ਏ ਅਤੇ ਪ੍ਰੋਟੀਨ ਯੁੱਕਤ ਖੁਰਾਕ ਦੇਣੀ ਚਾਹੀਦੀ ਹੈ ਤਾਂ ਜੋ ਉਸ ਦੀ ਨਜ਼ਰ ਕਮਜ਼ੋਰ ਨਾ ਹੋਵੇ ਅਤੇ ਉਹ ਬਿਨਾਂ ਐਨਕ ਤੋਂ ਪੜ੍ਹਾਈ ਕਰ ਸਕੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਦੋਸਤਾਨਾ ਅਤੇ ਚੰਗੇ ਵਾਤਾਵਰਣ ’ਚ ਰੱਖਦੇ ਹੋਏ ਚੰਗੀ ਵਿੱਦਿਆ ਦੇਣ ਲਈ ਜੀ ਤੋੜ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਚੰਗਾ ਇਨਸਾਨ ਬਣ ਕੇ ਦੇਸ਼ ਦੀ ਸੇਵਾ ਕਰ ਸਕੇ।

ਜੰਕ ਫੂਡ ਪੈਦਾ ਕਰਦਾ ਹੈ ਵਿਕਾਸ ’ਚ ਰੁਕਾਵਟ

‘‘ਆਲ ਇਜ਼ ਵੈੱਲ’’ ਡਾਈਟ ਕਲੀਨਿਕ ਦੇ ਮਾਲਕ ਅਤੇ ਡਾਈਟੀਸ਼ੀਅਨ ਪਵਨ ਚਾਵਲਾ ਨੇ ਦੱਸਿਆ ਕਿ ਪਹਿਲੇ 3 ਸਾਲਾਂ ’ਚ ਬੱਚੇ ਦਾ ਦਿਮਾਗ ਤੇਜ਼ ਹੋਣ ਸਬੰਧੀ ਚੰਗੀ ਖੁਰਾਕ ਦੇਣੀ ਚਾਹੀਦੀ ਹੈ। ਸਰੀਰ ’ਚ ਖੂਨ ਦੀ ਕਮੀ ਨਹੀਂ ਆਉਣ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕੈਮੀਕਲ ਨਾਲ ਤਿਆਰ ਸਬਜ਼ੀਆਂ ਅਤੇ ਜੰਕ ਫੂਡ ਦੀ ਵਰਤੋਂ ਨਾਲ ਵੱਚੇ ਦਾ ਜਿੱਥੇ ਦਿਮਾਗੀ ਵਿਕਾਸ ਰੁੱਕ ਜਾਂਦਾ ਹੈ ਉੱਥੇ ਉਸ ਦੇ ਸਰੀਰਕ ਵਿਕਾਸ ’ਚ ਵੀ ਰੁਕਾਵਟ ਪੈਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨਾਲ ਹਮੇਸ਼ਾ ਪਿਆਰ ਅਤੇ ਸਮਝੌਤੇ ਵਾਲੀ ਨੀਤੀ ਅਪਣਾਉਂਦੇ ਹੋਏ ਉਸ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹ-ਲਿਖ ਕੇ ਆਪਣੇ ਮੱਕਸਦ ਵਿਚ ਕਾਮਯਾਬ ਹੋ ਸਕੇ।

ਇਹ ਵੀ ਪੜ੍ਹੋ- ਲਾਪ੍ਰਵਾਹੀ ਦੀ ਹੱਦ! ਵੈਂਟੀਲੇਟਰ ਨਾ ਹੋਣ ਤੇ ਮਾਂ-ਪਿਓ ਨੂੰ ਦੇ ਦਿੱਤਾ ਐਂਬੂ ਬੈਗ, ਨਵਜਾਤ ਦੀ ਮੌਤ

ਹੋ ਸਕਦੀ ਹੈ ਸਜ਼ਾ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਿਸ਼ਿਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਮਾਨਸਿਕ ਤੌਰ ਉੱਪਰ ਪ੍ਰੇਸ਼ਾਨ ਅਤੇ ਮਾਰਕੁੱਟ ਕਰਨ ਦੇ ਜੁਰਮ ਹੇਠ ਉਨ੍ਹਾਂ ਖ਼ਿਲਾਫ਼ ਭਾਰਤੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਾਥ ਦੀ ਲੋੜ ਹੁੰਦੀ ਹੈ, ਜਿਸ ਤੋਂ ਉਨ੍ਹਾਂ ਨੂੰ ਦੂਰ ਨਹੀਂ ਰੱਖਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਬੱਚਿਆਂ ਨੂੰ ਚੰਗੀ ਖੁਰਾਕ ਅਤੇ ਚੰਗੇ ਵਾਤਾਵਰਣ ’ਚ ਰੱਖਦੇ ਹੋਏ ਚੰਗੀ ਪੜ੍ਹਾਈ ਕਰਵਾਉਣੀ ਚਾਹੀਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News