ਰੇਹੜੀ ਵਾਲੇ ਕੋਲ ਆਈ ਅਨਾਰਾਂ ਦੀ ਪੇਟੀ ਨੇ ਪਾਇਆ ਭੜਥੂ, ਜਦੋਂ ਖੋਲ੍ਹ ਕੇ ਦੇਖੀ ਤਾਂ ਉੱਡੇ ਹੋਸ਼

Saturday, Sep 10, 2022 - 06:26 PM (IST)

ਰੇਹੜੀ ਵਾਲੇ ਕੋਲ ਆਈ ਅਨਾਰਾਂ ਦੀ ਪੇਟੀ ਨੇ ਪਾਇਆ ਭੜਥੂ, ਜਦੋਂ ਖੋਲ੍ਹ ਕੇ ਦੇਖੀ ਤਾਂ ਉੱਡੇ ਹੋਸ਼

ਬਠਿੰਡਾ : ਮਾਡਲ ਟਾਊਨ-3 ਵਿਚ ਫਲਾਂ ਦੀ ਰੇਹੜੀ ਲਗਾਉਣ ਵਾਲੇ ਇਕ ਵਿਅਕਤੀ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਕਤ ਵਲੋਂ ਖਰੀਦੀ ਗਈ ਅਨਾਰ ਦੀ ਪੇਟੀ ਵਿਚੋਂ ਭਾਰਤੀ ਨੋਟਾਂ ਦੀ ਕਟਿੰਗ ਬਰਾਮਦ ਹੈ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੋਂ ਆਈ ਅਨਾਰ ਦੀ ਪੇਟੀ ਵਿਚ 500, 200 ਤੇ 100 ਰੁਪਏ ਦੇ ਨੋਟਾਂ ਦੀ ਕਟਿੰਗ ਦੀ ਬਰਾਮਦ ਹੋਈ ਹੈ। ਇਸ ਦੀ ਸੂਚਨਾ ਜਦੋਂ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਨੋਟਾਂ ਦੀ ਕਟਿੰਗ ਅਤੇ ਪੇਟੀ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਦੁਕਾਨਦਾਰ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਾਮਲੇ ਵਿਚ ਐੱਸ. ਐੱਸ. ਪੀ. ਜੇ ਏਲਨਚੇਲੀਅਨ ਦਾ ਕਹਿਣਾ ਸੀ ਕਿ ਇਸ ਸਬੰਧ ਵਿਚ ਹਿਮਾਚਲ ਪੁਲਸ ਨੂੰ ਸੂਚਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਇਕ ਟੀਚ ਜਾਂਚ ਲਈ ਹਿਮਾਚਲ ਲਈ ਰਵਾਨਾ ਹੋ ਗਈ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ’ਚ ਬੰਬੀਹਾ ਗੈਂਗ, ਪੰਜਾਬ ’ਚ ਵੱਡੀ ਗੈਂਗਵਾਰ ਦਾ ਖ਼ਤਰਾ

PunjabKesari

20 ਕਿੱਲੋ ਅਨਾਰ ਦੇ ਡੱਬੇ ਵਿਚ 1.25 ਕਿੱਲੋ ਨੋਟਾਂ ਦੀ ਜਿਹੜੀ ਕਟਿੰਗ ਮਿਲੀ ਹੈ, ਉਸ ਤੋਂ ਜਾਪਦਾ ਹੈ ਕਿ ਨੋਟ ਲੁਕਾਉਣ ਤੋਂ ਬਾਅਦ ਉਨ੍ਹਾਂ ਨੂੰ ਸਾਈਡ ਤੋਂ ਕੱਟਿਆ ਗਿਆ ਹੈ। ਜਿਸ ਨੂੰ ਦੇਖ ਕੇ ਇਹ ਜਾਪਦਾ ਹੈ ਕਿ ਇਹ ਮਾਮਲਾ ਨਕਲੀ ਨੋਟਾਂ ਦੇ ਕਾਰੋਬਾਰ ਨਾਲ ਜੁੜਿਆ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਮਾਡਲ ਟਾਊਨ ਫੇਜ-3 ਵਿਚ ਫਲ ਵੇਚਣ ਵਾਲੇ ਵਿਸ਼ਾਲ ਕੁਮਾਰ ਨੇ ਸਵੇਰੇ ਫਲ ਬਾਜ਼ਾਰ ਤੋਂ 20 ਕਿਲੋ ਦੇ ਅਨਾਰ ਦਾ ਡੱਬਾ ਖਰੀਦਿਆ। ਜਦੋਂ ਖੋਲ੍ਹਿਆ ਅਤੇ ਉਸ ਵਿਚ ਅਨਾਰ ਕੇਸ ਨਾਲ ਲਗਭਗ 1.25 ਕਿਲੋ ਵਜ਼ਨ ਦੇ ਕਾਗਜ਼ ਦੇ ਟੁੱਕੜੇ ਮਿਲੇ ਜਿਹੜੇ ਨੋਟਾਂ ਦੀ ਕਟਿੰਗ ਸੀ। ਇਹ ਕਟਿੰਗ 500, 200, 100 ਦੇ ਨੋਟਾਂ ਦੀ ਹੈ।

ਇਹ ਵੀ ਪੜ੍ਹੋ : ਪਹਿਲਾਂ ਧੀ ਨੂੰ ਦਿੱਤਾ ਧੱਕਾ, ਫਿਰ ਚਾਰ ਸਾਲ ਦੇ ਪੁੱਤ ਨੂੰ ਕਲਾਵੇ ’ਚ ਲੈ ਕੇ ਮਾਂ ਨੇ ਨਹਿਰ ’ਚ ਮਾਰ ਦਿੱਤੀ ਛਾਲ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News