ਅਹਿਮ ਖ਼ਬਰ : ਪੰਜਾਬ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਗੋਬਿੰਦਗੜ੍ਹ ਪਹਿਲੇ ਤੇ ਲੁਧਿਆਣਾ ਦੂਜੇ ਨੰਬਰ ’ਤੇ

Monday, May 23, 2022 - 10:32 AM (IST)

ਅਹਿਮ ਖ਼ਬਰ : ਪੰਜਾਬ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਗੋਬਿੰਦਗੜ੍ਹ ਪਹਿਲੇ ਤੇ ਲੁਧਿਆਣਾ ਦੂਜੇ ਨੰਬਰ ’ਤੇ

ਲੁਧਿਆਣਾ (ਸਲੂਜਾ) : ਜਿੱਥੇ ਪੰਜਾਬ ’ਚ ਕਣਕ ਦੀ ਵਾਢੀ ਦੌਰਾਨ ਨਾੜ ਸਾੜਨ ਦੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਪੰਜਾਬ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਗੋਬਿੰਦਗੜ੍ਹ 174 ਏ. ਕਿਊ. ਆਈ. ਦੇ ਨਾਲ ਪਹਿਲਾ ਅਤੇ 156 ਏ. ਕਿਊ. ਆਈ. ਦੇ ਨਾਲ ਲੁਧਿਆਣਾ ਦੂਜੇ ਨੰਬਰ ’ਤੇ ਰਹੇ।
ਪੰਜਾਬ ਦੇ 10 ਪ੍ਰਦੂਸ਼ਿਤ ਸ਼ਹਿਰ
ਮੰਡੀ ਗੋਬਿੰਦਗੜ੍ਹ : 174 ਏ. ਕਿਊ. ਆਈ.
ਲੁਧਿਆਣਾ : 156 ਏ. ਕਿਊ. ਆਈ.
ਮੋਹਾਲੀ : 152 ਏ. ਕਿਊ. ਆਈ.
ਜਲੰਧਰ : 144 ਏ. ਕਿਊ. ਆਈ.
ਅੰਮ੍ਰਿਤਸਰ : 132 ਏ. ਕਿਊ. ਆਈ.
ਪਟਿਆਲਾ : 132 ਏ. ਕਿਊ. ਆਈ.
ਖੰਨਾ : 131 ਏ. ਕਿਊ. ਆਈ.
ਰੋਪੜ : 110 ਏ. ਕਿਊ. ਆਈ.
ਫਰੀਦਕੋਟ : 82 ਏ. ਕਿਊ. ਆਈ.
ਬਠਿੰਡਾ :69 ਏ. ਕਿਊ. ਆਈ.

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮਨੀਮਾਜਰਾ 'ਚ ਪੈਦਲ ਜਾ ਰਹੇ ਨੌਜਵਾਨ ਦਾ ਕਤਲ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜਰ
ਫਿਰੋਜ਼ਪੁਰ ’ਚ ਨਾੜ ਸਾੜਨ ਦੇ ਸਭ ਤੋਂ ਜ਼ਿਆਦਾ ਮਾਮਲੇ
ਫਿਰੋਜ਼ਪੁਰ ’ਚ ਸਭ ਤੋਂ ਜ਼ਿਆਦਾ 1,422 ਨਾੜ ਸਾੜਨ ਦੇ ਮਾਮਲਿਆਂ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਰਿਹਾ। ਇਸ ਤੋਂ ਬਾਅਦ ਅੰਮ੍ਰਿਤਸਰ 1,233 ਖੇਤਾਂ ’ਚ ਅੱਗ ਦੇ ਨਾਲ ਦੂਜੇ, ਗੁਰਦਾਸਪੁਰ 1,119 ਫ਼ਸਲ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਦੇ ਨਾਲ ਤੀਜੇ, ਮੋਗਾ 1, 096 ਚੌਥੇ ਅਤੇ ਤਰਨਤਾਰਨ ਪੰਜਵੇਂ ਸਥਾਨ ’ਤੇ ਰਿਹਾ, ਇੱਥੇ 1, 062 ਅੱਗ ਦੀਆਂ ਘਟਨਾਵਾਂ ਨੂੰ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਠੇਕੇ ਦੇ ਕਰਿੰਦੇ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਪਤਨੀ ਨੇ ਹੀ ਆਸ਼ਕ ਨਾਲ ਮਿਲ ਘੜੀ ਸੀ ਖ਼ੌਫ਼ਨਾਕ ਸਾਜ਼ਿਸ਼
ਮੋਹਾਲੀ ਸਭ ਤੋਂ ਸੁਰੱਖਿਅਤ ਜ਼ਿਲ੍ਹਾ 
ਮੋਹਾਲੀ ਹੁਣ ਤੱਕ ਸਭ ਤੋਂ ਘੱਟ 30 ਅੱਗ ਦੀਆਂ ਘਟਨਾਨਾਂ ਦੇ ਨਾਲ ਸਭ ਤੋਂ ਸੁਰੱਖਿਅਤ ਜ਼ਿਲ੍ਹਾ ਰਿਹਾ। ਇਸ ਤੋਂ ਬਾਅਦ ਰੋਪੜ ’ਚ 71, ਫਤਿਹਗੜ੍ਹ ਸਾਹਿਬ ’ਚ 72, ਪਠਾਨਕੋਟ ਵਿਚ 165, ਨਵਾਂਸ਼ਹਿਰ ’ਚ 15, ਮਲੇਰਕੋਟਲਾ ’ਚ 225, ਮਾਨਸਾ ’ਚ 412, ਪਟਿਆਲਾ ’ਚ 448, ਬਰਨਾਲਾ ’ਚ 471, ਹੁਸ਼ਿਆਰਪੁਰ ’ਚ 475, ਫਰੀਦਕੋਟ ’ਚ 523, ਫਾਜ਼ਿਲਕਾ ’ਚ 526, ਕਪੂਰਥਲਾ ’ਚ 710, ਮੁਕਤਸਰ ’ਚ 723 ਅਤੇ ਸੰਗਰੂਰ ’ਚ 783, ਜਲੰਧਰ ’ਚ 814 ਅਤੇ ਬਠਿੰਡਾ ’ਚ 829 ਮਾਮਲਾ ਸਾਹਮਣੇ ਆਏ।

ਇਹ ਵੀ ਪੜ੍ਹੋ : ਪੰਜਾਬ 'ਚ ਖ਼ਾਕੀ ਫਿਰ ਦਾਗਦਾਰ, ਨਸ਼ਿਆਂ ਨੂੰ ਲੈ ਕੇ 5 ਪੁਲਸ ਮੁਲਾਜ਼ਮ ਇਕ ਔਰਤ ਸਣੇ ਗ੍ਰਿਫ਼ਤਾਰ
ਕੀ ਕਹਿੰਦੇ ਹੈ ਖੇਤੀਬਾੜੀ ਅਧਿਕਾਰੀ
ਲੁਧਿਆਣਾ ਦੇ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਇੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਾੜ ਅਤੇ ਪਰਾਲੀ ਨੂੰ ਨਾ ਸਾੜਨ ਸਬੰਧੀ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ, ਜਿਸ ਦੀ ਮਿਸਾਲ ਲੁਧਿਆਣਾ ’ਚ ਨਾੜ ਨੂੰ ਸਾੜਨ ਦੇ ਮਾਮਲਿਆਂ ’ਚ ਕਮੀ ਦਾ ਆਉਣਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੋ ਵੀ ਕਿਸਾਨ ਨਾੜ ਅਤੇ ਪਰਾਲੀ ਨੂੰ ਸਾੜਨਗੇ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News