ਬੂਥ ’ਤੇ ਤਾਇਨਾਤ ਆਸ਼ਾ ਵਰਕਰ ਖ਼ਿਲਾਫ਼ ਲੱਗੇ ਅਕਾਲੀ ਦਲ ਦੀ ਪੈਸੇ ਲੈ ਕੇ ਮਦਦ ਕਰਨ ਦੇ ਦੋਸ਼

Sunday, Feb 20, 2022 - 02:17 PM (IST)

ਬੂਥ ’ਤੇ ਤਾਇਨਾਤ ਆਸ਼ਾ ਵਰਕਰ ਖ਼ਿਲਾਫ਼ ਲੱਗੇ ਅਕਾਲੀ ਦਲ ਦੀ ਪੈਸੇ ਲੈ ਕੇ ਮਦਦ ਕਰਨ ਦੇ ਦੋਸ਼

ਤਰਨਤਾਰਨ (ਰਮਨ) - ਵਿਧਾਨ ਸਭਾ ਹਲਕਾ ਤਰਨਤਾਰਨ ਦੇ ਬੂਥ ਨੰਬਰ 147 ਵਿਚ ਤਾਇਨਾਤ ਕੀਤੀ ਇਕ ਮਹਿਲਾ ਆਸ਼ਾ ਵਰਕਰ ਵੱਲੋਂ ਪੋਲਿਗ ਬੂਥ ਉਪਰ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਦਦ ਕਰਨ ਲਈ ਉਕਸਾਏ ਜਾਣ ਦੇ ਦੋਸ਼ ਲੱਗੇ ਹਨ। ਇਸ ਬਾਬਤ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਧਰਮਬੀਰ ਅਗਨੀਹੋਤਰੀ ਦੇ ਬੇਟੇ ਡਾ. ਸੰਦੀਪ ਅਗਨੀਹੋਤਰੀ ਅਤੇ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਪਾਸੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਿੰਡ ਵਣੀਏਕੇ ਵਿਖੇ ਕਾਂਗਰਸੀ ਅਤੇ ਅਕਾਲੀਆਂ ’ਚ ਹੋਈ ਝੜਪ, ਲੱਥੀਆਂ ਪੱਗਾਂ

ਜਾਣਕਾਰੀ ਅਨੁਸਾਰ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਚ ਬੂਥ ਨੰਬਰ 147 ਵਿਖੇ ਤਾਇਨਾਤ ਕੀਤੀ ਇਕ ਆਸ਼ਾ ਵਰਕਰ ਪਰਵੀਨ ਕੌਰ ਵੱਲੋਂ ਵੋਟ ਪਾਉਣ ਆਏ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਦਦ ਕਰਨ ਅਤੇ ਉਸ ਨੂੰ ਵੋਟ ਪਾਉਣ ਲਈ ਉਕਸਾਇਆ ਜਾ ਰਿਹਾ ਹੈ। ਇਸ ਨੂੰ ਲੈ ਕਾਂਗਰਸੀ ਵਰਕਰਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਰੋਸ ਪਾਇਆ ਜਾ ਰਿਹਾ, ਉਥੇ ਚੋਣ ਕਮਿਸ਼ਨ ਪਾਸੋਂ ਇਸ ਆਸ਼ਾ ਵਰਕਰ ਖ਼ਿਲਾਫ਼ ਤੁਰੰਤ ਸਖ਼ਖਤ ਐਕਸ਼ਨ ਲੈਣ ਦੀ ਮੰਗ ਕੀਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ

ਜਦੋਂ ਇਸ ਬਾਬਤ ਮਹਿਲਾ ਕਰਮਚਾਰਨ ਪਰਵੀਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੀਡੀਆ ਸਾਹਮਣੇ ਇਹ ਗੱਲ ਸਾਫ ਕਰ ਦਿੱਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਖੁੱਲ੍ਹ ਕੇ ਹਮਾਇਤ ਕਰਦੀ ਹੈ। ਪ੍ਰਵੀਨ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਇਕ ਨਿੱਜੀ ਚੈਨਲ ਵੱਲੋਂ ਕਰਵਾਏਗੀ ਡਿਬੇਟ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਿੱਸਾ ਲਿਆ ਗਿਆ ਸੀ। ਕਾਂਗਰਸੀ ਉਮੀਦਵਾਰ ਡਾ.ਧਰਮਬੀਰ ਅਗਨੀਹੋਤਰੀ ਦੇ ਬੇਟੇ ਨੇ ਆਪਣੇ ਵਰਕਰਾਂ ਸਮੇਤ ਦੱਸਿਆ ਕਿ ਬੂਥ ਉਪਰ ਤਾਇਨਾਤ ਆਸ਼ਾ ਵਰਕਰ ਪਰਵੀਨ ਕੌਰ ਵੋਟ ਪਾਉਣ ਆਉਣ ਵਾਲੇ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣ ਲਈ ਉਕਸਾ ਰਹੀ ਸੀ। ੳੁਨ੍ਹਾਂ ਨੇ ਮਹਿਲਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਚੋਣ ਕਮਿਸ਼ਨ ਪਾਸੋਂ ਮੰਗ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਇਸ ਬਾਬਤ ਜਦੋਂ ਰਿਟਰਨਿੰਗ ਅਫ਼ਸਰ ਰਜਨੀਸ਼ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਮੀਡੀਆ ਰਾਹੀਂ ਹੁਣੇ ਆਇਆ ਹੈ। ਉਹ ਜਲਦ ਇਸ ਮਹਿਲਾ ਕਰਮਚਾਰੀ ਦਾ ਤਬਾਦਲਾ ਇਸ ਬੂਥ ਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜ਼ਿਲ੍ਹਾ ਚੋਣ ਅਫ਼ਸਰ ਨੂੰ ਲਿਖਤੀ ਤੌਰ ’ਤੇ ਕਾਰਵਾਈ ਲਈ ਭੇਜ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ


author

rajwinder kaur

Content Editor

Related News