ਅਸਥਾਨਾ ਦੀ ਛੁੱਟੀ ’ਤੇ ਭਖੀ ਸਿਆਸਤ, ਸੁਖਬੀਰ ਬੋਲੇ- ਸਰਕਾਰ ਅਫ਼ਸਰਾਂ ’ਤੇ ਬਣਾ ਰਹੀ ਬੇਵਜ੍ਹਾ ਦਬਾਅ

Monday, Dec 13, 2021 - 02:15 AM (IST)

ਚੰਡੀਗੜ੍ਹ(ਅਸ਼ਵਨੀ)- ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏ.ਡੀ.ਜੀ.ਪੀ. ਐੱਸ.ਕੇ. ਅਸਥਾਨਾ ਦੇ ਅਚਾਨਕ ਛੁੱਟੀ ’ਤੇ ਚਲੇ ਜਾਣ ਨਾਲ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮਸਲੇ ’ਤੇ ਸਿੱਧਾ ਹਮਲਾ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਿਛਲੇ ਢਾਈ ਮਹੀਨਿਆਂ ਤੋਂ ਪੁਲਸ ਅਧਿਕਾਰੀਆਂ ’ਤੇ ਦਬਾਅ ਬਣਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ’ਤੇ ਝੂਠੇ ਪੁਲਸ ਕੇਸ ਬਣਾ ਕੇ ਉਨ੍ਹਾਂ ਨੂੰ ਜੇਲ ’ਚ ਪਾ ਦੇਵੋ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਹੱਦਬੰਦੀ ਤੋਂ ਜ਼ਿਆਦਾ ਜ਼ਮੀਨ ਰੱਖਣ ਵਾਲੇ ਜ਼ਮੀਨ ਮਾਲਕਾਂ ਦਾ ਮੰਗਿਆ ਬਿਓਰਾ

ਇਸ ਲਈ ਤਬਾਦਲੇ ਕਰ ਕੇ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਪਰ ਇਹ ਅਧਿਕਾਰੀ ਕਹਿ ਰਹੇ ਹਨ ਕਿ ਉਹ ਝੂਠੇ ਕੇਸ ਫਾਈਲ ਨਹੀਂ ਕਰਨਗੇ। ਪਹਿਲਾਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਅਰਪਿਤ ਸ਼ੁਕਲਾ ਨੂੰ ਹਟਾ ਕੇ ਵੀਰੇਂਦਰ ਕੁਮਾਰ ਲਗਾਇਆ ਅਤੇ ਹੁਣ ਐੱਸ.ਕੇ. ਅਸਥਾਨਾ ਨੂੰ ਲਗਾਇਆ ਪਰ ਹੁਣ ਅਸਥਾਨਾ ਨੇ ਵੀ ਇਹ ਕਹਿੰਦਿਆਂ ਜਵਾਬ ਦੇ ਦਿੱਤਾ ਹੈ ਕਿ ਝੂਠਾ ਕੰਮ ਨਹੀਂ ਕਰਨਗੇ। ਬਾਦਲ ਨੇ ਕਿਹਾ ਕਿ ਅਫ਼ਸਰ ਮੁੱਖ ਮੰਤਰੀ ਨੂੰ ਜਵਾਬ ਦੇ ਰਹੇ ਹਨ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਕਿੰਨਾ ਵੱਡਾ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜੇ ਵੀ ਸਮਝ ਜਾਣਾ ਚਾਹੀਦਾ ਹੈ ਕਿ ਅਫਸਰਾਂ ਦਾ ਇਸਤੇਮਾਲ ਕਰਨਾ ਬੰਦ ਕਰੀਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਝੂਠੇ ਪਰਚਿਆਂ ਤੋਂ ਨਹੀਂ ਡਰਦੀ।

ਲੈਂਡ ਸੀਲਿੰਗ ’ਤੇ ਸਰਕਾਰ ਨੇ ਲਿਆ ਯੂ-ਟਰਨ

ਬਾਦਲ ਨੇ ਕਿਹਾ ਕਿ ਸਰਕਾਰ ਆਪਣੇ ਹੀ ਫੈਸਲਿਆਂ ’ਤੇ ਯੂ-ਟਰਨ ਲੈ ਰਹੀ ਹੈ। ਪਹਿਲਾਂ ਤਾਂ ਸਰਕਾਰ ਨੇ ਹਦਬੰਦੀ ਤੋਂ ਜ਼ਿਆਦਾ ਜ਼ਮੀਨ ਰੱਖਣ ਵਾਲੇ ਜ਼ਮੀਨ -ਮਾਲਕਾਂ ਦਾ ਬਿਓਰਾ ਮੰਗਿਆ। ਸਰਕਾਰ ਦੀ ਇੱਛਾ ਸੀ ਕਿ ਲੈਂਡ ਸੀਲਿੰਗ ਦੇ ਤਹਿਤ ਜੇਕਰ ਕਿਸੇ ਕੋਲ ਇਕ ਵੀ ਏਕੜ ਵਾਧੂ ਜ਼ਮੀਨ ਹੈ ਤਾਂ ਉਸ ’ਤੇ ਕਬਜ਼ਾ ਕੀਤਾ ਜਾਵੇ ਪਰ ਹੁਣ ਵਿਰੋਧ ਤੋਂ ਬਾਅਦ ਯੂ-ਟਰਨ ਲੈ ਲਿਆ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ 


Bharat Thapa

Content Editor

Related News