''ਆਪ'' ਵਿਧਾਇਕਾਂ ਦੇ ਦਿੱਲੀ ਦੌਰਿਆਂ ''ਤੇ ਗਰਮਾਈ ਸਿਆਸਤ, ਖਹਿਰਾ ਨੇ ਟਵੀਟ ਕਰ ਕਹੀ ਇਹ ਗੱਲ
Friday, Jul 29, 2022 - 02:12 AM (IST)
ਚੰਡੀਗੜ੍ਹ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਿੱਲੀ ਦੌਰਿਆਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਸਬੰਧੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਟਵੀਟ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਏ.ਜੀ. ਦੀ ਨਿਯੁਕਤੀ ਨੂੰ ਲੈ ਕੇ 'ਆਪ' 'ਚ ਲੜਾਈ ਸ਼ੁਰੂ ਹੋ ਗਈ ਹੈ। ਖਹਿਰਾ ਨੇ ਕਿਹਾ ਕਿ ਉਸੇ ਦਿਨ 'ਆਪ' ਵਿਧਾਇਕਾਂ ਨੇ ਕੇਜਰੀਵਾਲ ਨਾਲ ਮੁਲਾਕਾਤ ਦੀ ਫੋਟੋ ਸਾਂਝੀ ਕੀਤੀ ਹੈ। ਸੀ.ਐੱਮ. 'ਤੇ ਸੰਸਦ ਮੈਂਬਰ ਰਾਘਵ ਚੱਢਾ ਨਾਲ ਜਾਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਮੀਟਿੰਗ ਦੌਰਾਨ ਪੰਜਾਬ ਦੇ ਏ.ਜੀ. ਨੂੰ ਲੈ ਕੇ ਵਿਚਾਰਾਂ ਦੇ ਮਤਭੇਦ ਵੀ ਹੋਏ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ : ਭਾਰੀ ਮੀਂਹ ਕਾਰਨ ਡਿੱਗੀ ਛੱਤ, ਮਲਬੇ ਹੇਠਾਂ ਦੱਬੇ ਚਾਚਾ-ਭਤੀਜਾ (ਵੀਡੀਓ)
ਇਸ ਦਾ ਜਵਾਬ ਦਿੰਦਿਆਂ ਸੀ.ਐੱਮ. ਮਾਨ ਨੇ ਕਿਹਾ ਕਿ ਇਹ ਸਿਰਫ ਅਫਵਾਹ ਹੈ, ਪਾਰਟੀ 'ਚ ਕੋਈ ਫੁੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਅਫਵਾਹਾਂ 'ਤੇ ਧਿਆਨ ਨਾ ਦਿਓ। ਆਮ ਆਦਮੀ ਪਾਰਟੀ ਇਕ ਪਰਿਵਾਰ ਹੈ। ਪਾਰਟੀ ਦੇਸ਼ ਭਰ 'ਚ ਫੈਲ ਰਹੀ ਹੈ, ਜਿਸ ਕਾਰਨ ਵਿਰੋਧ ਹੋ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।