ਧੂੰਏ ''ਤੇ ਰਾਜਨੀਤੀ ਕਰਨ ਦੀ ਥਾਂ ਠੋਸ ਹੱਲ ਲੱਭੇ ਸਰਕਾਰ - ਭਗਵੰਤ ਮਾਨ

11/13/2017 2:25:03 PM

ਸੰਗਰੂਰ (ਬੇਦੀ) - ਟਰੈਕਟਰ ਨੂੰ ਨਾਨ ਟਰਾਂਸਪੋਰਟ ਸ਼੍ਰੇਣੀ 'ਚੋਂ ਕੱਢਣ ਦੇ ਸਰਕਾਰ ਦੇ ਫੈਸਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਕਰਨ 'ਚ ਕਿਸਾਨ ਦੇ ਸਾਥੀ ਟਰੈਕਟਰ ਨੂੰ ਨਾਨ ਟਰਾਂਸਪੋਰਟ ਸ਼੍ਰੇਣੀ 'ਚੋਂ ਕੱਢਣ ਦਾ ਸਰਕਾਰ ਦਾ ਫੈਸਲਾ ਕਿਸਾਨਾਂ ਲਈ ਆਰਥਿਕ ਧੱਕਾ ਹੋਵੇਗਾ। ਕਿਉਂਕਿ ਆਰਥਿਕ ਮੰਦਹਾਲੀ ਅਤੇ ਫਸਲਾਂ ਦੇ ਨਿਗੁਣੇ ਭਾਅ ਕਰਕੇ ਕਿਸਾਨ ਦੇ ਹਾਲਾਤ ਮੰਦੇ ਹਨ ਤੇ ਇਨ੍ਹਾਂ ਹਲਾਤਾਂ 'ਚ ਟਰੈਕਟਰ ਦਾ ਹੋਰ ਮਹਿੰਗਾ ਹੋਣਾ ਆਰਥਿਕ ਨੁਕਸਾਨਦੇਹ ਹੋਵੇਗਾ। ਝੋਨੇ ਦੀ ਫਸਲ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਸਲੇ ਤੇ ਪਰਾਲੀ ਨੂੰ ਅੱਗ ਲਾਉਣਾ ਕੋਈ ਸ਼ੌਂਕ ਨਹੀਂ ਮਜ਼ਬੂਰੀ ਹੈ। ਕਿਸਾਨ ਖੁਦ ਅਤੇ ਉਸ ਦਾ ਪਰਿਵਾਰ ਵੀ ਇਸ ਧੂੰਏ ਭਰੇ ਵਾਤਾਵਰਨ 'ਚ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਇਕ ਮੱਦ ਅਨੁਸਾਰ ਸੂਬਾ ਸਰਕਾਰ ਪਰਾਲੀ ਦੇ ਹੱਲ ਲਈ ਬਦਲਵੇਂ ਪ੍ਰਬੰਧਾਂ ਲਈ ਲੋੜੀਦੇ ਸਾਧਨ ਮੁਫ਼ਤ ਜਾਂ ਰਿਆਇਤਾਂ 'ਤੇ ਮੁਹੱਈਆ ਕਰਵਾਏ ਪਰ ਸੂਬਾ ਸਰਕਾਰ ਅਜਿਹਾ ਨਾ ਕਰਕੇ ਤਾਨਾਸ਼ਾਹੀ ਅਪਣਾ ਰਹੀ ਹੈ ਇਸ ਮੌਕੇ ਉਨ੍ਹਾਂ ਨਾਲ ਨਵਨੀਤ ਸਿੰਘ ਭੁੱਲਰ, ਸੱਤਪਾਲ ਸ਼ਰਮਾ ਸ਼ੇਰਪੁਰ, ਸੁਖਮਿੰਦਰ ਸਿੰਘ, ਗਿਆਨ ਸਿੰਘ ਮਾਨ ਵੀ ਹਾਜ਼ਰ ਸਨ। 


Related News