ਸਿਆਸੀ ਖਿੱਚੋਤਾਣ ਜਾਰੀ : CM ਚੰਨੀ ਦੀ ਜਲੰਧਰ ਰੈਲੀ ’ਚ ਨਹੀਂ ਸ਼ਾਮਲ ਹੋਏ ਸਿੱਧੂ

Friday, Dec 17, 2021 - 06:40 PM (IST)

ਸਿਆਸੀ ਖਿੱਚੋਤਾਣ ਜਾਰੀ : CM ਚੰਨੀ ਦੀ ਜਲੰਧਰ ਰੈਲੀ ’ਚ ਨਹੀਂ ਸ਼ਾਮਲ ਹੋਏ ਸਿੱਧੂ

ਜਲੰਧਰ : ਸੀ. ਐੱਮ. ਚੰਨੀ ਅੱਜ ਨਕੋਦਰ ਰੋਡ ’ਤੇ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਇਸ ਮੌਕੇ ਵਿਸ਼ੇਸ਼ ਗੱਲ ਇਹ ਰਹੀ ਕਿ ਸੀ. ਐੱਮ. ਚੰਨੀ ਦੇ ਨਾਲ ਹੋਰ ਆਗੂ ਵੀ ਮੌਜੂਦ ਸਨ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਰੈਲੀ ’ਚ ਸ਼ਾਮਲ ਨਹੀਂ ਹੋਏ। ਇਸ ਤੋਂ  ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸੀ. ਐੱਮ. ਚੰਨੀ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਰੈਲੀ ’ਚ ਸ਼ਿਰਕਤ ਕਰਨਗੇ ਪਰ ਨਵਜੋਤ ਸਿੰਘ ਸਿੱਧੂ ਰੈਲੀ ’ਚ ਸ਼ਾਮਲ ਨਹੀਂ ਹੋ ਸਕੇ।

ਸਿੱਧੂ ਦੇ ਰੈਲੀ ’ਚ ਨਾ ਆਉਣ ਨੂੰ ਲੈ ਕੇ ਸਿਆਸੀ ਅਤੇ ਹੋਰ ਲੋਕਾਂ ’ਚ ਵੱਖ-ਵੱਖ ਚਰਚਾਵਾਂ ਹਨ। ਦੱਸ ਦੇਈਏ ਕਿ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਸਿੱਧੂ ਅਤੇ ਚੰਨੀ ਵਿਚਾਲੇ ਸਿਆਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ। ਇਸੇ ਰੰਜਿਸ਼ ਕਾਰਨ ਚੰਨੀ ਅਤੇ ਸਿੱਧੂ ਨੂੰ ਹਾਈਕਮਾਂਡ ਵੱਲੋਂ ਕਈ ਵਾਰ ਸੁਲ੍ਹਾ-ਸਫਾਈ ਲਈ ਦਿੱਲੀ ਬੁਲਾਇਆ ਜਾ ਚੁੱਕਾ ਹੈ। ਇਸ ਮੌਕੇ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਬਾ ਹੈਨਰੀ ਤੇ ਹੋਰ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


author

Manoj

Content Editor

Related News