ਪੁਲਸ ਸਾਹਮਣੇ ਸਿਆਸੀ ਰੈਲੀਆਂ ''ਚ ਇੰਝ ਉੱਡਦੀਆਂ ਨੇ ਕਾਨੂੰਨ ਦੀਆਂ ਧੱਜੀਆਂ (ਵੀਡੀਓ)
Monday, Jun 11, 2018 - 06:48 PM (IST)
ਜਲੰਧਰ— ਕਾਨੂੰਨ ਦੀ ਪਾਲਣਾ ਕਰਨ ਲਈ ਹਮੇਸ਼ਾ ਵੱਡੇ-ਵੱਡੇ ਪ੍ਰਬਚਨ ਸਿਆਸੀ ਲੀਡਰਾਂ, ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਦਿੱਤੇ ਜਾਂਦੇ ਹਨ। ਜੇਕਰ ਆਮ ਵਿਅਕਤੀ ਕਾਨੂੰਨ ਦੇ ਨਿਯਮ ਤੋੜਦਾ ਹੈ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਸਖਤ ਕਾਰਵਾਈ ਕਰਕੇ ਉਸ ਦਾ ਚਲਾਨ ਕੱਟਿਆਂ ਜਾਂਦਾ ਹੈ ਪਰ ਇਸ ਦੇ ਉਲਟ ਜਦੋਂ ਮੰਤਰੀਆਂ ਦੀਆਂ ਰੈਲੀਆਂ 'ਚ ਪਾਰਟੀ ਵਰਕਰਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ 'ਤੇ ਕੋਈ ਕਾਰਵਾਈ ਕਰਨ ਦੀ ਬਜਾਏ ਪੁਲਸ ਮੁਕਦਰਸ਼ਨ ਬਣੀ ਬਸ ਤੱਕਦੀ ਰਹਿੰਦੀ ਹੈ। ਜਲੰਧਰ 'ਚ ਭਾਜਪਾ ਵੱਲੋਂ ਕੀਤੀ ਗਈ ਰੈਲੀ ਦੌਰਾਨ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਜਦੋਂ ਇਨ੍ਹਾਂ ਹੁੱਲੜਬਾਜ਼ਾ 'ਤੇ ਕਾਰਵਾਈ ਲਈ ਪੁਲਸ ਨਾਲ ਗੱਲਬਾਤ ਕੀਤੀ ਤਾਂ ਐੱਸ. ਐੱਚ. ਓ. ਅਸ਼ਵਨੀ ਗੋਟਿਆਲ ਨੇ ਗੱਲ ਗੋਲਮੋਲ ਕਰਦੇ ਜਵਾਬ ਦਿੱਤਾ ਕਿ ਇਹ ਸਾਡੀ ਨਹੀਂ ਟ੍ਰੈਫਿਕ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੈ।
ਇਨ੍ਹਾਂ ਸਿਆਸੀ ਰੈਲੀਆਂ ਦੌਰਾਨ ਪਾਰਟੀ ਵਰਕਰ ਵੱਲੋਂ ਤੋੜੇ ਜਾਂਦੇ ਕਾਨੂੰਨੀ ਨਿਯਮ ਪੁਲਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰਦੇ ਹਨ। ਸਵਾਲ ਪੁਲਸ ਅਧਿਕਾਰੀਆਂ 'ਤੇ ਵੀ ਖੜ੍ਹਾ ਹੁੰਦਾ ਹੈ ਕਿ ਕੀ ਇਹ ਸਿਆਸੀ ਦਬਾਅ ਹੇਠ ਇਹ ਸਭ ਦੇਖਣ ਲਈ ਮਜਬੂਰ ਹਨ। ਜਾਂ ਸਿਰਫ ਆਮ ਵਿਅਕਤੀਆਂ 'ਤੇ ਹੀ ਕਾਰਵਾਈ ਕਰਨਾ ਜਾਣਦੇ ਹਨ।