ਪਿੰਡ ਕਪਿਆਲ ਦੇ ਪੁਲਸ ਕਰਮਚਾਰੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Thursday, Jun 25, 2020 - 10:56 AM (IST)

ਪਿੰਡ ਕਪਿਆਲ ਦੇ ਪੁਲਸ ਕਰਮਚਾਰੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਭਵਾਨੀਗੜ੍ਹ (ਕਾਂਸਲ): ਬਲਾਕ ਭਵਾਨੀਗੜ੍ਹ ਦੇ ਪਿੰਡ ਕਪਿਆਲ ਦੇ ਵਸਨੀਕ ਇਕ ਪੁਲਸ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਥਾਨਕ ਹਸਪਤਾਲ ਦੇ ਐੱਸ.ਐੱਮ.ਓ. ਡਾਕਟਰ ਪ੍ਰਵੀਨ ਗਰਗ ਨੇ ਦੱਸਿਆ ਕਿ ਪਿੰਡ ਕਪਿਆਲ ਦਾ ਵਸਨੀਕ ਪੁਲਸ ਕਰਮਚਾਰੀ ਲੀਲਾ ਸਿੰਘ ਜੋ ਕਿ ਸੰਗਰੂਰ ਪੁਲਸ ਲਾਇਨ ਵਿਖੇ ਤਾਇਨਾਤ ਹੈ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਲੀਲਾ ਸਿੰਘ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਘਾਬਦਾ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਵੀ ਸੈਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ ਅਤੇ ਇਸ ਦੇ ਸੰਪਰਕ 'ਚ ਆਉਣ ਵਾਲੇ ਹੋਰ ਵਿਅਕਤੀਆਂ ਦੀ ਜਾਣਕਾਰੀ ਵੀ ਹਾਸਲ ਕੀਤੀ ਜਾਵੇਗੀ।


author

Shyna

Content Editor

Related News