ਆਖਿਰ ਟੁੱਟੀ ਸਾਹਾਂ ਦੀ ਡੋਰ, ਹਾਦਸੇ ''ਚ ਜ਼ਖਮੀ ਹੋਏ ਹੌਲਦਾਰ ਨੇ ਤੋੜਿਆ ਦਮ
Wednesday, Sep 13, 2017 - 03:27 PM (IST)

ਬਟਾਲਾ (ਸੈਂਡੀ) : ਬੀਤੇ ਦਿਨੀਂ ਪਿੰਡ ਕਾਹਲਵਾਂ ਅੱਡੇ ਵਿਚ ਸੜਕ ਹਾਦਸੇ ਵਿਚ ਇਕ ਹੌਲਦਾਰ ਜ਼ਖ਼ਮੀ ਹੋ ਗਿਆ ਸੀ। ਜਿਸ ਦੀ ਬੁੱਧਵਾਰ ਨੂੰ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਏ. ਐਸ. ਆਈ ਹਰਜੀਤ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗੱਜੂਗਜੀ ਜੋ ਕਿ ਪੰਜਾਬ ਪੁਲਸ ਵਿਚ ਹੌਲਦਾਰ ਦੀ ਨੌਕਰੀ ਕਰਦਾ ਸੀ ਅਤੇ ਬੀਤੀ 22 ਅਗਸਤ ਨੂੰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕਿ ਡੇਰਾ ਬਾਬਾ ਨਾਨਕ ਆਪਣੀ ਡਿਊਟੀ 'ਤੇ ਜਾ ਰਿਹਾ ਸੀ ਕਿ ਪਿੰਡ ਕਾਹਲਵਾਂ ਅੱਡੇ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਕਾਰ ਨੇ ਇਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨਾਲ ਇਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ।
ਇਸ ਦੌਰਾਨ ਉਸ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜਿੱਥੇ ਬੁੱਧਵਾਰ ਨੂੰ ਇਸ ਦੀ ਮੌਤ ਹੋ ਗਈ। ਏ. ਐਸ. ਆਈ ਨੇ ਦੱਸਿਆ ਕਿ ਮ੍ਰਿਤਕ ਪਰਿਵਾਰਕ ਮੈਂਬਰਾਂ ਦੇ ਬਿਆਨਾ 'ਤੇ ਉਕਤ ਕਾਰ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।