ਬੇਖ਼ੌਫ਼ ਹੋ ਕੇ ਜਾਓ ਘੁੰਮਣ, ਹੁਣ ਪੁਲਸ ਕਰੇਗੀ ਤੁਹਾਡੇ ਘਰ ਦੀ ਨਿਗਰਾਨੀ, ਜਾਣੋ ਕਿਵੇਂ

Monday, Jul 25, 2022 - 06:50 PM (IST)

ਬੇਖ਼ੌਫ਼ ਹੋ ਕੇ ਜਾਓ ਘੁੰਮਣ, ਹੁਣ ਪੁਲਸ ਕਰੇਗੀ ਤੁਹਾਡੇ ਘਰ ਦੀ ਨਿਗਰਾਨੀ, ਜਾਣੋ ਕਿਵੇਂ

ਚੰਡੀਗੜ੍ਹ : ਆਏ ਦਿਨ ਚੋਰੀ ਦੀਆਂ ਵਾਰਦਾਤਾਂ ਅਤੇ ਹੋਰ ਅਧਰਾਧ ਬਾਰੇ ਸੁਣਨ ਨੂੰ ਬਹੁਤ ਕੁਝ ਮਿਲਦਾ ਹੈ ਪਰ ਹੁਣ ਲੋਕ ਬੇਖ਼ੌਫ ਹੋ ਕੇ ਪਰਿਵਾਰ ਨਾਲ ਬਾਹਰ ਘੁੰਮਣ ਜਾ ਸਕਦੇ ਹਨ। ਲੋਕ ਅਕਸਰ ਸ਼ਹਿਰ ਵਿੱਚ ਹੀ 2-3 ਘੰਟੇ ਲਈ ਕਿਸੇ ਸਮਾਗਮ 'ਚ ਸ਼ਾਮਲ ਹੋਣ ਲਈ ਘਰਾਂ ਨੂੰ ਜ਼ਿੰਦੇ ਲਾ ਚੱਲੇ ਜਾਂਦੇ ਹਨ ਪਰ ਉਨ੍ਹਾਂ ਦੇ ਦਿਲ ਵਿੱਚ ਇਕ ਖ਼ੌਫ ਹੁੰਦਾ ਹੈ ਕਿ ਕੁਝ ਗਲ਼ਤ ਨਾ ਹੋ ਜਾਵੇ। ਹੁਣ ਪੁਲਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲੋਕ ਆਰਾਮ ਨਾਲ ਘਰੋਂ ਬਾਹਰ ਜਾ ਸਕਦੇ ਹਨ ਅਤੇ ਪੁਲਸ ਵੱਲੋਂ ਉਨ੍ਹਾਂ ਦੇ ਘਰ ਦੀ ਨਿਗਰਾਨੀ ਕੀਤੀ ਜਾਵੇਗਾ ਤਾਂ ਜੋ ਚੋਰੀ ਨਾ ਹੋ ਸਕੇ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਤੂਫਾਨ ਤੇ ਮਨੀ ਰਈਆ ਨੇ ਪਾਈਆਂ ਫੇਸਬੁੱਕ ਪਸੋਟਾਂ

ਚੰਡੀਗੜ੍ਹ ਪੁਲਸ ਨੇ ਲੋਕਾਂ ਨੂੰ ਇਹ ਸਹੂਲਤ ਦੇਣ ਲਈ ਨਵੀਂ ਪਹਿਲ ਕੀਤੀ ਹੈ। ਇਸ ਤਹਿਤ ਕੋਈ ਵੀ ਵਿਅਕਤੀ ਆਪਣੇ ਘਰ ਨੂੰ ਬੰਦ ਕਰ ਕੇ ਸ਼ਹਿਰ ਤੋਂ ਬਾਹਰ ਘੁੰਮਣ ਜਾ ਸਕੇਗਾ ਅਤੇ ਇਸ ਦੇ ਨਾਲ ਹੀ ਜੇ ਉਹ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਕੇ ਜਾਂਦਾ ਹੈ ਤਾਂ ਚੰਡੀਗੜ੍ਹ ਪੁਲਸ ਉਸ ਦੇ ਘਰ 'ਤੇ ਨਿਗਰਾਨੀ ਰੱਖੇਗੀ। ਜਿਵੇਂ ਕਿ ਅਜਿਹਾ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਚੋਰ ਬੰਦ ਘਰਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ। ਜਦੋਂ ਵੀ ਕੋਈ ਵਿਅਕਤੀ ਆਪਣੇ ਪਰਿਵਾਰ ਨਾਲ ਕਿਸੇ ਕੰਮ ਦੇ ਚੱਲਦਿਆਂ ਬਾਹਰ ਗਿਆ ਹੁੰਦਾ ਹੈ ਤਾਂ ਉਸ ਦੀ ਸੂ ਮਿਲਣ 'ਤੇ ਚੋਰ ਉਸ ਘਰ 'ਤੇ ਹੱਥ ਸਾਫ਼ ਕਰ ਜਾਂਦੇ ਹਨ। ਇਸ ਲਈ ਚੋਰਾਂ ਨੂੰ ਰੋਕਣ ਲਈ ਪੁਲਸ ਨੇ ਇਹ ਨਵਾਂ ਤਰੀਕਾ ਅਪਣਾਇਆ ਹੈ ਤਾਂ ਜੋ ਚੋਰੀ ਦੀਆਂ ਵਾਰਦਾਤਾਂ 'ਤੇ ਰੋਕ ਲਾਈ ਜਾ ਸਕੇ। 

ਇਹ ਵੀ ਪੜ੍ਹੋ-  ਲੁਧਿਆਣਾ 'ਚ ਕਲੋਨਾਈਜ਼ਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਹੱਲਾ-ਬੋਲ, ਦਿੱਤੀ ਸਖ਼ਤ ਚਿਤਾਵਨੀ

ਹੁਣ ਜੇਕਰ ਕੋਈ ਵੀ ਵਿਅਕਤੀ ਕਿਸੇ ਕੰਮ ਤੋਂ ਘਰ ਬੰਦ ਕਰਕੇ ਬਾਹਰ ਜਾਂਦਾ ਹੈ ਅਤੇ ਉਸ ਸਬੰਧੀ ਨਿੱਜੀ ਥਾਣੇ ਜਾਂ ਬੀਟ ਬਾਕਸ 'ਤੇ ਜਾਣਕਾਰੀ ਦਿੰਦਾ ਹੈ ਤਾਂ ਪੀ.ਸੀ.ਆਰ. ਦੀ ਟੀਮ ਪਟ੍ਰੋਲਿੰਗ ਕਰਦੇ ਸਮੇਂ ਉਸ ਘਰ 'ਤੇ ਵਿਸ਼ੇਸ਼ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਜੋ ਲੋਕ ਘਰੋਂ ਬਾਹਰ ਜਾਂਦੇ ਹਨ ਉਹ ਚੰਡੀਗੜ੍ਹ ਪੁਲਸ ਦੀ ਲਾਊਡ ਹੋਮ ਰਜਿਸਟ੍ਰੇਸ਼ਨ ਸਹੂਲਤ ਦਾ ਲਾਭ ਲੈ ਕੇ ਆਪਣੇ ਘਰ ਨੂੰ ਸੁਰੱਖਿਅਤ ਰੱਖ ਸਕਦੇ ਹਨ। ਇਸ ਲਈ ਸਭ ਨੂੰ ਪਲੇ ਸਟੋਰ 'ਤੇ ਜਾ ਕੇ ਈ-ਸਾਥੀ ਐਪ ਡਾਊਂਨਲੋਡ ਕਰਨੀ ਪਵੇਗੀ। ਜਿਸ ਤੋਂ ਬਾਅਦ ਨੰਬਰ ਰਜਿਸਟਰ ਕਰਕੇ ਵੇਰੀਫਿਕੇਸ਼ਨ ਕਰਨੀ ਪਵੇਗੀ। ਜਿਸ ਮਗਰੋਂ ਲੋਕ ਇਸ ਐਪ ਰਾਹੀਂ ਜਾਣਕਾਰੀ ਦੇ ਕੇ ਪੁਲਸ ਨੂੰ ਸੂਚਿਤ ਕਰ ਸਕਦੇ ਹਨ ਕਿ ਉਹ ਇਸ ਦਿਨ ਤੋਂ ਲੈ ਕੇ ਇਸ ਦਿਨ ਤੱਕ ਬਾਹਰ ਹਨ। ਤੁਹਾਡਾ ਘਰ ਕਿੰਨੇ ਦਿਨਾਂ ਤੱਕ ਬੰਦ ਰਹੇਗਾ ਇਸ ਦੀ ਵੀ ਜਾਣਕਾਰੀ ਐਪ ਰਾਹੀਂ ਪੁਲਸ ਨੂੰ ਮਿਲ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਦੱਸਣਾ ਪਵੇਗਾ ਕਿ ਉਸ ਖੇਤਰ ਵਿੱਚ ਸੀ.ਸੀ.ਟੀ.ਵੀ ਕੈਮਰੇ ਕਿਸ ਜਗ੍ਹਾ ਲੱਗੇ ਹਨ। ਜਿਸ ਦੀ ਜਾਣਕਾਰੀ ਮਿਲਣ 'ਤੇ ਪੀ.ਸੀ.ਆਰ ਦੀ ਪਟ੍ਰੋਲਿੰਗ ਟੀਮ ਗਸ਼ਤ ਦੌਰਾਨ ਉਸ ਘਰ ਦੀ ਨਿਗਰਾਨੀ ਰੱਖੇਗਾ ਤਾਂ ਜੋ ਚੋਰੀ ਨਾ ਹੋ ਸਕੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Simran Bhutto

Content Editor

Related News