ਬੇਅੰਤ ਸਿੰਘ ਬਰਾੜ ਨੂੰ ਜਲੰਧਰ ਪੰਚਮ ਦੇ ਸਾਹਮਣੇ ਲਿਆ ਕੇ ਪੁਲਸ ਕਰੇਗੀ ਪੁੱਛਗਿੱਛ

03/13/2018 7:18:42 AM

ਜਲੰਧਰ, (ਮ੍ਰਿਦੁਲ)— ਰਸਤਾ ਮੁਹੱਲਾ ਵਿਚ ਰਹਿੰਦੇ ਸ਼ਹਿਰ ਦੇ ਨਾਮੀ ਬਦਮਾਸ਼ ਪੰਚਮ ਨੂਰ ਸਿੰਘ ਸੰਘਾ ਨੂੰ ਥਾਣਾ 6 ਦੀ ਪੁਲਸ ਨੇ ਕੋਰਟ ਵਿਚ ਪੇਸ਼ ਕੀਤਾ।  ਕੋਰਟ ਨੇ ਪੰਚਮ ਦਾ 4 ਦਿਨ ਦਾ ਰਿਮਾਂਡ ਦਿੱਤਾ। ਪੁਲਸ ਨੇ ਜਾਂਚ ਵਿਚ  ਪੰਚਮ ਵਲੋਂ ਕਬੂਲੇ ਗਏ ਨਾਵਾਂ ਨੂੰ ਲੈ ਕੇ ਅੰਡਰ ਕਵਰ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਪੰਚਮ ਨੇ ਜਾਂਚ 'ਚ ਕਬੂਲ ਕੀਤਾ ਕਿ ਬੇਅੰਤ ਸਿੰਘ ਬਰਾੜ ਨੂੰ ਕਿਡਨੈਪ ਤਾਂ ਉਸਨੇ ਕੀਤਾ ਸੀ ਪਰ ਉਸਨੇ ਬਰਾੜ ਨੂੰ ਕੁੱਟਿਆ ਨਹੀਂ। ਉਹ ਤਾਂ ਸਿਰਫ ਉਸਨੂੰ ਕਿਡਨੈਪ ਕਰ ਕੇ ਜਮਸ਼ੇਰ ਸਥਿਤ ਡੇਅਰੀ ਵਿਚ ਲੈ ਗਿਆ ਸੀ। ਉਸ ਤੋਂ ਬਾਅਦ ਗੱਡੀ ਨੂੰ ਲੁਕਾਉਣ ਚਲਾ ਗਿਆ ਸੀ। ਉਸਦੇ ਪਿਛਿਓਂ ਹੀ ਸਚਿਨ ਸਣੇ ਪੁਨੀਤ ਸੋਨੀ, ਸੋਨੀ ਭਲਵਾਨ, ਪ੍ਰੀਤ ਫਗਵਾੜਾ, ਰਾਜਾ ਪਹਾੜੀਆ, ਵਿਸ਼ਾਲ ਸ਼ਰਮਾ ਉਰਫ ਲੱਕੀ ਉਰਫ ਜੱਗੀ ਰੋਪੜ ਨੇ ਬੇਅੰਤ ਸਿੰਘ ਬਰਾੜ ਨੂੰ ਕੁੱਟਿਆ ਸੀ। ਕੁੱਟ-ਮਾਰ ਦੀ ਵੀਡੀਓ ਵੀ ਸਚਿਨ ਨੇ ਬਣਾਈ ਸੀ ਤੇ ਸਚਿਨ ਦੇ ਕਹਿਣ 'ਤੇ ਹੀ ਕਿਡਨੈਪਿੰਗ ਕੀਤੀ ਸੀ।
ਪੰਚਮ ਨੇ ਕਿਹਾ ਕਿ ਕੁੱਟ-ਮਾਰ ਦੀ ਵੀਡੀਓ ਵੀ ਸਚਿਨ ਨੇ ਬਣਾਈ ਸੀ ਤੇ ਸਚਿਨ ਦੇ ਕਹਿਣ 'ਤੇ ਕਿਡਨੈਪਿੰਗ ਕੀਤੀ ਸੀ ਕਿਉਂ ਕਿ ਉਸਨੂੰ ਗੁਰੂਦੁਆਰਾ ਸਾਹਿਬ ਤੋਂ ਚੁੱਕਣ ਤੋਂ ਬਾਅਦ ਉਸਨੇ ਸਾਥੀਆਂ ਦੇ ਨਾਲ ਉਥੇ ਛੱਡ ਦਿੱਤਾ ਸੀ। ਜਿਸਤੋਂ ਬਾਅਦ ਉਹ ਸੁਭਾਨਾ ਵੱਲ ਕਾਰ ਨੂੰ ਲੁਕਾਉਣ ਲਈ ਚਲਾ ਗਿਆ ਸੀ। ਉਸਤੋਂ ਬਾਅਦ ਵਾਪਿਸ ਆਇਆ ਤਾਂ ਸਚਿਨ ਨੇ ਕਿਹਾ ਕਿ ਇਸਨੂੰ ਇਕ ਰਾਤ ਆਪਣੇ ਕੋਲ ਰੱਖਣ ਤੋਂ ਬਾਅਦ ਸਹੀ ਸਮਾਂ ਆਉਣ 'ਤੇ ਕਿਤੇ ਸੁੱਟ ਦਿਓ। ਜਿਸਤੋਂ ਬਾਅਦ ਉਸਨੇ ਸਵੇਰੇ ਉੱਠ ਕੇ ਗੱਡੀ ਵਿਚ ਬਿਠਾ ਕਿਤੇ ਛੱਡ ਦਿੱਤਾ ਸੀ। ਉਸਨੇ ਕਾਰ ਵੀ ਡੇਅਰੀ ਕੋਲ ਇਕ ਖਾਲੀ ਪਲਾਟ ਕੋਲ ਲੁਕੋਈ ਸੀ। 
ਏ. ਸੀ. ਪੀ. ਬੋਲੇ ਪੰਚਮ ਦੇ ਬਿਆਨਾਂ 'ਤੇ ਪੁਲਸ ਨੂੰ ਸ਼ੱਕ, ਬੇਅੰਤ ਸਿੰਘ ਬਰਾੜ ਨੂੰ ਸਾਹਮਣੇ ਬੁਲਾ ਕੇ ਕਰਾਂਗੇ ਇਨਵੈਸਟੀਗੇਸ਼ਨ: ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਪੰਚਮ ਦੇ ਬਿਆਨ ਸ਼ੱਕੀ ਜਾਪਦੇ ਹਨ। ਇਸ ਲਈ ਕੇਸ ਵਿਚ ਪੀੜਤ ਬੇਅੰਤ ਸਿੰਘ ਬਰਾੜ ਨੂੰ ਜਲੰਧਰ ਬੁਲਾ ਕੇ ਪੰਚਮ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ।


Related News