ਪੁਲਸ ਵੈਲਫੇਅਰ ਐਸੋਸੀਏਸ਼ਨ ਨੇ ਸੁਣਾਇਆ ਸਿੰਘੂ ਤੇ ਟਿਕਰੀ ਬਾਰਡਰ ਕਿਸਾਨ ਮੋਰਚੇ ਦਾ ਅੱਖੀ ਡਿੱਠਾ ਹਾਲ

Thursday, Jan 14, 2021 - 06:05 PM (IST)

ਪੁਲਸ ਵੈਲਫੇਅਰ ਐਸੋਸੀਏਸ਼ਨ ਨੇ ਸੁਣਾਇਆ ਸਿੰਘੂ ਤੇ ਟਿਕਰੀ ਬਾਰਡਰ ਕਿਸਾਨ ਮੋਰਚੇ ਦਾ ਅੱਖੀ ਡਿੱਠਾ ਹਾਲ

ਫਿਰੋਜ਼ਪੁਰ (ਕੁਮਾਰ) - ਪੁਲਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ ਦਾ ਜੱਥਾ ਪ੍ਰਧਾਨ ਰਿਟਾਇਰਡ ਡੀ.ਐੱਸ.ਪੀ. ਜਸਪਾਲ ਸਿੰਘ ਦੀ ਅਗਵਾਈ ਹੇਠ ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਇਆ, ਜੋ ਦੋ ਰਾਤਾਂ ਬਤੀਤ ਕਰਨ ਤੋਂ ਬਾਅਦ ਵਾਪਸ ਪਰਤਿਆ। ਇਸ ਜੱਥੇ ਵਿਚ ਪ੍ਰਧਾਨ ਤੋਂ ਇਲਾਵਾ ਰਿਟਾ: ਡੀ.ਐੱਸ.ਪੀ. ਗੁਰਭੇਜ ਸਿੰਘ, ਰਿਟਾ: ਇੰਸਪੈਕਟਰ ਮੁਖਤਿਆਰ ਸਿੰਘ, ਰਿਟਾ: ਇੰਸਪੈਕਟਰ ਆਤਮਾ ਸਿੰਘ, ਰਿਟਾ: ਇੰਸ: ਸੁਭਾਸ਼ ਚੰਦਰ, ਰਿਟਾ: ਏ.ਐੱਸ.ਆਈ. ਜਸਵੰਤ ਸਿੰਘ, ਰਿਟਾ: ਐੱਸ.ਆਈ. ਰਜਵੰਤ ਸਿੰਘ, ਰਿਟਾ: ਐੱਸ.ਆਈ. ਤਾਰਾ ਸਿੰਘ ਮੈਂਬਰ ਸ਼ਾਮਲ ਹੋਏ। 

ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ 

ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਕਿਸਾਨ 50 ਦਿਨਾਂ ਤੋਂ ਨੱਗੇ ਅਸਮਾਨ ਹੇਠ ਟਰਾਲੀਆਂ ਦੇ ਆਸਰੇ ਮੋਰਚੇ ’ਤੇ ਬੈਠੇ ਹੋਏ ਹਨ। ਦੋਵਾਂ ਥਾਵਾਂ ’ਤੇ ਜ਼ਿੰਦਗੀ ਗੁਜ਼ਾਰਨ ਲਈ ਸਹੂਲਤਾਂ ਜਿਵੇਂ ਬਿਜਲੀ, ਪਾਣੀ, ਬਾਥਰੂਮ ਆਦਿ ਦੀ ਭਾਰੀ ਕਮੀ ਹੈ ਪਰ ਇਸਦੇ ਬਾਵਜੂਦ ਕਿਸਾਨ ਚੜ੍ਹਦੀਕਲਾ ਵਿਚ ਅਤੇ ਮੋਰਚੇ ਦੀ ਜਿੱਤ ਲਈ ਆਸਮੰਦ ਹਨ।

ਪੜ੍ਹੋ ਇਹ ਵੀ ਖ਼ਬਰ -  ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਮਹਿੰਦਰ ਸਿੰਘ ਲਹਿਰਾ ਸਾਬਕਾ ਚੇਅਰਮੈਨ ਲੈਂਡਮਾਰਗੇਜ ਬੈਂਕ ਜੀਰਾ ਨਾਲ ਹੋਈ, ਜਿਸਨੇ ਦੱਸਿਆ ਕਿ ਉਹ 27 ਨਵਬੰਰ ਤੋਂ ਮੋਰਚੇ ਵਿਚ ਡੱਟਿਆ ਹੋਇਆ ਹੈ ਤੇ ਉਹ ਗੇੜਾ ਮਾਰਨ ਵੀ ਪੰਜਾਬ ਵਾਪਸ ਗਿਆ। ਮਹਿੰਦਰ ਸਿੰਘ ਲਹਿਰਾ ਅਨੁਸਾਰ ਜਿੰਨੀ ਦੇਰ ਮੋਰਚਾ ਖ਼ਤਮ ਨਹੀਂ ਹੋ ਜਾਂਦਾ, ਉਹ ਆਪਣੇ ਘਰ ਵਾਪਸ ਨਹੀਂ ਜਾਵੇਗਾ, ਜੇਕਰ ਮੋਰਚੇ ਦੌਰਾਨ ਉਸਦੀ ਜਾਨ ਵੀ ਚਲੀ ਜਾਂਦੀ ਹੈ ਤਾਂ ਉਸਨੇ ਜੱਥੇਬੰਦੀਆਂ ਨੂੰ ਕਹਿ ਰੱਖਿਆ ਹੈ ਕਿ ਉਸਦਾ ਸਸਕਾਰ ਅਤੇ ਅੰਤਿਮ ਅਰਦਾਸ ਵੀ ਟਿਕਰੀ ਬਾਰਡਰ ’ਤੇ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ


author

rajwinder kaur

Content Editor

Related News