ਪੁਲਸ ਵਰਦੀ ’ਚ ਆਏ ਲੁਟੇਰਿਆਂ ਨੇ ਚੜ੍ਹਦੀ ਸਵੇਰ ਮਾਰਿਆ ਡਾਕਾ, ਲੱਖਾਂ ਦੇ ਸੋਨੇ ’ਤੇ ਕੀਤਾ ਹੱਥ ਸਾਫ
Sunday, Oct 25, 2020 - 03:35 PM (IST)
ਮਖੂ (ਵਾਹੀ, ਗੁਰਮੇਲ ਸੇਖ਼ਵਾ) - ਅੱਜ ਮਖੂ ਦੇ ਨਾਮੀ ਸੁਨਿਆਰੇ ਬਲਵੰਤ ਸਿੰਘ ਐਂਡ ਸੰਨਜ਼ ਦੇ ਛੋਟੇ ਮੁੰਡੇ ਰਣਜੀਤ ਸਿੰਘ ਪਿੰਕਾ ਦੇ ਘਰ ਲੁਟੇਰਿਆਂ ਵਲੋਂ ਡਾਕਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਸ ਵਰਦੀ ’ਚ ਆਏ ਤਿੰਨ ਲੁਟੇਰਿਆਂ ਨੇ ਸਵੇਰੇ 6: 20 ਦੇ ਕਰੀਬ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਕਿਸੇ ਲੁੱਟ ਦੇ ਕੇਸ ਦਾ ਸੋਨਾ ਖ੍ਰੀਦਣ ਸਬੰਧੀ ਜਾਂਚ ਕਰਨ ਦੀ ਗੱਲ ਕਹਿ ਕੇ ਅੰਦਰ ਦਾਖਿਲ ਹੋ ਗਏ। ਘਰ ਅੰਦਰ ਜਾ ਕੇ ਲੁਟੇਰਿਆਂ ਨੇ ਪਿਸਤੋਲ ਕੱਢ ਲਈ ਅਤੇ ਸਾਰੇ ਮੈਂਬਰਾਂ ਸਮੇਤ ਜਨਾਨੀਆਂ ਦਾ ਸੋਨਾ ਲੁਹਾ ਲਿਆ। ਫਿਰ ਉਨ੍ਹਾਂ ਨੇ ਅਲਮਾਰੀਆਂ ਦੀ ਫਰੋਲਾ-ਫਰੋਲੀ ਕੀਤੀ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
ਇਸ ਮੌਕੇ ਜਦੋਂ ਘਰ ਦੇ ਮੁੱਖ ਮੈਂਬਰ ਰਣਜੀਤ ਸਿੰਘ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਨੇ ਉਸ ਦੇ ਕਿਰਚ ਮਾਰ ਦਿੱਤੀ। ਕਿਰਚ ਹੱਥ ’ਤੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਘਰ ਵਾਲਿਆਂ ਮੁਤਾਬਕ ਲੁਟੇਰੇ 18 ਲੱਖ ਰੁਪਏ ਦੇ ਕਰੀਬ ਦਾ 350 ਗ੍ਰਾਮ ਸੋਨਾ ਲੁੱਟ ਕੇ ਲੈ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਦੇ ਮੈਂਬਰਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਲਾਹ ਲਿਆ। ਜਾਂਦੇ ਹੋਏ 2 ਮੋਬਾਇਲ ਅਤੇ ਘਰ ’ਚ ਖੜੀ ਕਾਰ ਦੀਆਂ ਚਾਬੀਆਂ ਵੀ ਨਾਲ ਲੈ ਗਏ।
ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਵਾਰਦਾਤ ਸਬੰਧੀ ਪਤਾ ਲਗਣ ’ਤੇ ਪੁਲਸ ਥਾਣਾ ਮਖੂ ਦੇ ਮੁੱਖੀ ਦਵਿੰਦਰ ਕੁਮਾਰ ਮੌਕੇ ’ਤੇ ਪਹੁੰਚੇ। ਉਧਰ ਡੀ.ਐੱਸ.ਪੀ. ਜ਼ੀਰਾ ਰਾਜਵਿੰਦਰ ਸਿੰਘ, ਡੀ.ਐੱਸ.ਪੀ.ਡੀ. ਰਵਿੰਦਰਪਾਲ ਸਿੰਘ ਢਿੱਲੋਂ, ਇੰਚਾਰਜ਼ ਸੀ.ਆਈ.ਏ. ਜਗਦੀਸ਼ ਕੁਮਾਰ ਨੇ ਵੀ ਘਟਨਾਂ ਸਥਾਨ ’ਤੇ ਪਹੁੰਚ ਕੇ ਵਾਰਦਾਤ ਦਾ ਮੁਆਇਨਾਂ ਕਰਦਿਆਂ ਫਿੰਗਰ ਪ੍ਰਿੰਟ ਮਾਹਰਾਂ ਨੂੰ ਬੁਲਾਇਆ। ਉਨ੍ਹਾਂ ਨੇ ਮੋਬਾਇਲ ਲੋਕੇਸ਼ਨਾਂ ਸਮੇਤ ਸਾਰੇ ਐਂਗਲਾਂ ਤੋਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਰਾਜਵਿੰਦਰ ਸਿੰਘ ਰੰਧਾਵਾਂ ਨੇ ਦੱਸਿਆਂ ਕਿ ਲੁਟੇਰੇ ਦੀ ਸੂਹ ਲਾਈ ਜਾ ਰਹੀ ਹੈ ਅਤੇ ਦੋਸ਼ੀ ਛੇਤੀ ਕਾਬੂ ਕਰ ਲਈ ਜਾਣਗੇਂ।
ਪੜ੍ਹੋ ਇਹ ਵੀ ਖਬਰ - ‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)