ਚੰਡੀਗੜ੍ਹ ਦੇ ਸਾਈਂ ਮੰਦਰ ''ਚ ਹੋਈ ਲੱਖਾਂ ਦੀ ਚੋਰੀ ਦਾ ਮਾਮਲਾ ਹੋਇਆ ਹੱਲ, ਪੁਲਸ ਨੇ ਕੀਤਾ ਵੱਡਾ ਖੁਲਾਸਾ
Monday, Jul 03, 2017 - 01:45 AM (IST)

ਚੰਡੀਗੜ੍ਹ : ਸੈਕਟਰ 29 ਸਥਿਤ ਸਾਈਂ ਬਾਬਾ ਮੰਦਰ 'ਚ ਹੋਈ ਚੋਰੀ ਦੇ ਮਾਮਲੇ ਨੂੰ ਪੁਲਸ ਹੱਲ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੈਕਟਰ 26 ਆਪਰੇਸ਼ਨ ਸੈੱਲ ਦੀ ਟੀਮ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੰਦਰ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਮੰਦਰ ਦੇ ਪਿੱਛਲੇ ਪਾਸੇ ਹੀ ਰਹਿੰਦਾ ਸੀ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਉਕਤ ਮੁਲਜ਼ਮ ਦਾ ਨਾਮ ਸੋਨੂੰ ਹੈ ਅਤੇ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਮੋਬਾਇਲ ਰਾਹੀਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦੱਸਣਯੋਗ ਹੈ ਕਿ ਸੈਕਟਰ 29 ਦੇ ਸਾਈਂ ਬਾਬਾ ਮੰਦਰ ਵਿਚ 30 ਜੂਨ ਨੂੰ ਸਵੇਰੇ 3 ਵਜੇ ਚੋਰਾਂ ਵਲੋਂ ਮੰਦਰ ਦੀ ਗੋਲਕ 'ਚੋਂ ਕਰੀਬ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਸੀ। ਇਸ ਮਾਮਲੇ ਵਿਚ ਚੋਰਾਂ ਦੀ ਸੀ. ਸੀ. ਟੀ. ਵੀ. ਫੂਟੇਜ ਵੀ ਸਾਹਮਣੇ ਆਈ ਸੀ। ਫਿਲਹਾਲ ਪੁਲਸ ਵਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।