ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਦਾ ਪੁਲਸ ਨੇ ਲਿਆ ਪ੍ਰੋਡਕਸ਼ਨ ਵਾਰੰਟ

06/10/2023 2:40:29 AM

ਬਠਿੰਡਾ (ਵਰਮਾ)-ਗੈਂਗਸਟਰ ਤੇ ਅੱਤਵਾਦੀ ਐਲਾਨੇ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ, ਜਿਸ ਦੇ ਖ਼ਾਲਿਸਤਾਨ ਦੀ ਟਾਈਗਰ ਫੋਰਸ ਨਾਲ ਸਬੰਧ ਹਨ ਅਤੇ ਬੰਬੀਹਾ ਗੈਂਗ ਨਾਲ ਵੀ ਜੁੜਿਆ ਹੋਇਆ, ਦੇ ਪਿਤਾ ਦਾ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਲਿਆ ਹੈ।
ਅਰਸ਼ ਡੱਲਾ ਮੋਗਾ ਤੋਂ ਭੱਜ ਕੇ ਕੈਨੇਡਾ ਪਹੁੰਚ ਗਿਆ, ਉਥੇ ਜਾ ਕੇ ਕਤਲ, ਜਬਰਨ ਵਸੂਲੀ ਦੇ ਕਈ ਮਾਮਲਿਆਂ ’ਚ ਪੰਜਾਬ ਪੁਲਸ ਨੂੰ ਲੋੜੀਂਦਾ ਹੈ। ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ, ਜੋ ਫਰੀਦਕੋਟ ਜੇਲ੍ਹ ’ਚ ਕਿਸੇ ਮਾਮਲੇ ’ਚ ਬੰਦ ਹਨ, ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਪੁਲਸ ਨੇ ਲਿਆਂਦਾ ਹੈ।

ਇਹ ਖ਼ਬਰ ਵੀ ਪੜ੍ਹੋ :ਮੰਤਰੀ ਧਾਲੀਵਾਲ ਨੇ ਵਿਦਿਆਰਥੀਆਂ ਦੇ ਮੁੱਦੇ ਨੂੰ ਲੈ ਕੇ ਭਾਰਤ ਤੇ ਕੈਨੇਡਾ ਦੇ ਹਾਈ ਕਮਿਸ਼ਨਰਾਂ ਨੂੰ ਲਿਖਿਆ ਪੱਤਰ

ਸੀ. ਆਈ. ਏ.-2 ਪੁਲਸ ਦਾ ਕਹਿਣਾ ਹੈ ਕਿ ਪੁਲਸ ਨੂੰ ਡੱਲਾ ਦੇ ਪਿਤਾ ਦਾ ਇਕ ਦਿਨ ਦਾ ਰਿਮਾਂਡ ਮਿਲਿਆ ਹੈ, ਇਕ ਮਾਮਲੇ ’ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ । ਡੱਲਾ ਦੇ ਪਿਤਾ ਖਿਲਾਫ਼ ਥਾਣਾ ਸਦਰ ’ਚ ਇਕ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ, ਜਿਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਵਿਅਕਤੀ ’ਤੇ ਕਾਰ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ

ਸ਼ੁੱਕਰਵਾਰ ਨੂੰ ਸੀ. ਆਈ. ਏ. -2 ਪੁਲਸ ਨੇ ਚਰਨਜੀਤ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਉਸ ਨੂੰ ਬਠਿੰਡਾ ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਇਕ ਦਿਨ ਦਾ ਰਿਮਾਂਡ ਦਿੱਤਾ।


Manoj

Content Editor

Related News