ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੁਲਸ ਦਾ ਵੱਡਾ ਐਕਸ਼ਨ, ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਲਿਆ ਪ੍ਰੋਡਕਸ਼ਨ ਵਾਰੰਟ ’ਤੇ

Saturday, Aug 27, 2022 - 06:18 PM (IST)

ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੁਲਸ ਦਾ ਵੱਡਾ ਐਕਸ਼ਨ, ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਲਿਆ ਪ੍ਰੋਡਕਸ਼ਨ ਵਾਰੰਟ ’ਤੇ

ਚੰਡੀਗੜ੍ਹ/ਬਠਿੰਡਾ : ਬੰਬੀਹਾ ਗੈਂਗ ਵਲੋਂ ਪੁਲਸ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਪੁਲਸ ਨੇ ਬਠਿੰਡਾ ਜੇਲ ’ਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਲਿਆ ਹੈ। ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੰਬੀਹਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਵੱਡੀ ਗੈਂਗਵਾਰ ਦਾ ਖ਼ਤਰਾ ਬਣਿਆ ਹੋਇਆ ਹੈ। ਬੰਬੀਹਾ ਗੈਂਗ ਨੇ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ, ਜਿਸ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗਾਇਕ ਮਨਕੀਰਤ ਔਲਖ ਦੇ ਕਤਲ ਦੀ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਪੁਲਸ ਨੇ ਬੰਬੀਹਾ ਗੈਂਗ ਨਾਲ ਸੰਬੰਧਤ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਬਠਿੰਡਾ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਲਿਆ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ ਕੁੜੀਆਂ ਦਾ ਵੱਡਾ ਕਾਰਾ, ਕਾਲ ਗਰਲ ਬਣ ਬਜ਼ੁਰਗ ਨੂੰ ਲੈ ਗਈਆਂ ਹੋਟਲ ’ਚ, ਪੂਰਾ ਸੱਚ ਜਾਣ ਉੱਡਣਗੇ ਹੋਸ਼

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਵੇਂ ਪੁਲਸ ਨੇ ਕਾਗਜ਼ਾਂ ਵਿਚ ਬੁੱਢਾ ਨੂੰ ਜੇਲ ਅਫਸਰਾਂ ਨੂੰ ਤਲਾਸ਼ੀ ਨਾ ਲੈਣ ਦੇਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਕੇਸ ਵਿਚ ਵਾਰੰਟ ’ਤੇ ਲਿਆ ਹੈ ਪਰ ਪੁਲਸ ਇਸ ਦੌਰਾਨ ਗੈਂਗਸਟਰ ਕੋਲੋਂ ਬੰਬੀਹਾ ਗੈਂਗ ਵਲੋਂ ਲਾਰੈਂਸ ਬਿਸ਼ਨੋਈ ਅਤੇ ਭਗਵਾਨਪੁਰੀਆ ’ਤੇ ਹਮਲਾ ਕਰਨ ਸੰਬੰਧੀ ਬਣਾਈ ਜਾਣ ਵਾਲੀ ਯੋਜਨਾ ਸੰਬੰਧੀ ਪੁੱਛਗਿੱਛ ਕਰ ਸਕਦੀ ਹੈ, ਤਾਂ ਜੋ ਪੰਜਾਬ ਵਿਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਰੋਕਿਆ ਜਾ ਸਕੇ।

ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਵਧਾਈ ਗੈਂਗਸਟਰਾਂ ਦੀ ਸੁਰੱਖਿਆ

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭੇਜੀ ਗਈ ਇਨਪੁਟ ਤੋਂ ਬਾਅਦ ਪੰਜਾਬ ਪੁਲਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਵਲੋਂ ਖਰੜ ਸੀ. ਆਈ. ਏ. ਸਟਾਫ ਦੇ ਦਫਤਰ ਵਿਚ ਵੀ ਕਮਾਂਡੋ ਤਾਇਨਾਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੇਸ਼ੀ ਦੌਰਾਨ ਵੀ ਦੋਵਾਂ ਗੈਂਗਸਟਰਾਂ ਦੀ ਸੁਰੱਖਿਆ ਵਿਚ ਭਾਰੀ ਇਜ਼ਾਫਾ ਕੀਤਾ ਗਿਆ ਹੈ। ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਰੋਕਣ ਲਈ ਪੁਲਸ ਵਲੋਂ ਗੈਂਗਸਟਰਾਂ ਦੀ ਸੁਰੱਖਿਆ ਵਧਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦਾ ਇੰਟੈਲੀਜੈਂਸ ਵਿੰਗ ਵੀ ਪੂਰੀ ਚੁਸਤੀ ਨਾਲ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰਾਲੇ ਦੀ ਇਨਪੁਟ ਤੇ ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੰਜਾਬ ਪੁਲਸ ਨੇ ਚੁੱਕਿਆ ਸਖ਼ਤ ਕਦਮ

ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਸ ਨੂੰ ਦਿੱਤਾ ਸੀ ਇਨਪੁਟ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਅਦਾਲਤ ਵਿਚ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਜਿਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਇਨਪੁੱਟ ਦਿੱਤੀ ਸੀ। ਇਸ ਚਿੱਠੀ ਵਿਚ ਆਖਿਆ ਗਿਆ ਹੈ। ਭਰੋਸੇਯੋਗ ਇਨਪੁੱਟ ਅਨੁਸਾਰ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਅਦਾਲਤੀ ਕਾਰਵਾਈ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਜਾਨਲੇਵਾ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਵੀ ਆਖਿਆ ਹੈ ਕਿ ਸ਼ੂਟਰਾਂ ਵੱਲੋਂ ਵਕੀਲਾਂ ਜਾਂ ਅਦਾਲਤੀ ਸਟਾਫ ਦੇ ਭੇਸ ਵਿਚ ਇਸ ਹਮਲੇ ਨੂੰ ਅੰਜਾਮ ਦੇਣ ਦੀ ਸੰਭਾਵਨਾ ਹੈ। ਇਨਪੁਟ ਵਿਚ ਆਖਿਆ ਗਿਆ ਹੈ ਕਿ ਬਠਿੰਡਾ ਜੇਲ੍ਹ ਵਿਚ ਗੈਂਗਸਟਰ ਸਾਰਜ ਸਿੰਘ ਸੰਧੂ ’ਤੇ ਹਮਲੇ ਤੋਂ ਬਾਅਦ ਬੰਬੀਹਾ ਗੈਂਗ ਹੁਣ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ਵਿਚ ਹੈ। 

ਲਗਾਤਾਰ ਬੰਬੀਹਾ ਗੈਂਗ ਵਲੋਂ ਦਿੱਤੀਆਂ ਜਾ ਰਹੀਆਂ ਧਮਕੀ

ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਫੇਸਬੁੱਕ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਮਨਕੀਰਤ ਔਲਖ ਤੋਂ ਬਦਲਾ ਲੈਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੋਸਟਾਂ ਵਿਚ ਆਖਿਆ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਜੋ ਕਿਹਾ, ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਕਿ ਗੋਲਡੀ ਬਰਾੜ ਤੇ ਲਾਰੈਂਸ ਨਸ਼ਾ ਵੇਚਣ ਅਤੇ ਪੈਸੇ ਲੈ ਕੇ ਬੰਦਾ ਮਾਰਦੇ ਹਨ। ਬੰਬੀਹਾ ਗਰੁੱਪ ਲਗਾਤਾਰ ਆਖ ਰਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈ ਕੇ ਰਹਿਣਗੇ ਸਮਾਂ ਭਾਵੇਂ ਜਿੰਨਾ ਮਰਜ਼ੀ ਲੱਗ ਜਾਵੇ। ਸਿੱਧੂ ਦੇ ਕਤਲ ਕਾਂਡ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਜਿਗਰੀ ਯਾਰ ਨੇ ਕਮਾਇਆ ਕਹਿਰ, ਦਿੱਤੀ ਅਜਿਹੀ ਮੌਤ ਕਿ ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਪੁਲਸ ਨੂੰ ਵੀ ਦਿੱਤੀ ਧਮਕੀ

ਬੀਤੇ ਦਿਨੀਂ ਬੰਬੀਹਾ ਗੈਂਗ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਨਾ ਸਿਰਫ ਆਪਣੇ ਵਿਰੋਧੀ ਤੋਂ ਬਦਲਾ ਲੈਣ ਦੀ ਗੱਲ ਕਹੀ ਸਗੋਂ ਪੰਜਾਬ ਪੁਲਸ ਨੂੰ ਵੀ ਧਮਕੀ ਦਿੱਤੀ ਹੈ। ਦਵਿੰਦਰ ਫਰਾਂਸ ਬੰਬੀਹਾ ਨਾਂ ਦੇ ਅਕਾਊਂਟ ’ਤੇ ਪਾਈ ਗਈ ਪੋਸਟ ’ਚ ਕਿਹਾ ਗਿਆ ਹੈ ਕਿ ਪੁਲਸ ਤੇ ਸਰਕਾਰ ਸਾਡੇ ਬੰਦਿਆਂ ਨੂੰ ਬਹੁਤ ਤੰਗ ਕਰ ਰਹੇ ਹਨ। ਸਾਡੇ ਭਰਾ ਸੁਖਪ੍ਰੀਤ ਬੁੱਢਾ ਬਾਰੇ ਤੁਸੀਂ ਸਾਰੇ ਜਾਣਦੇ ਹੋ, ਉਸ ਨੂੰ ਬਠਿੰਡਾ ਜੇਲ੍ਹ ’ਚ ਬਹੁਤ ਤੰਗ ਕੀਤਾ ਜਾ ਰਿਹਾ ਹੈ। ਇਹ ਬਹੁਤ ਮਾੜੀ ਗੱਲ ਹੈ। ਜਿਨ੍ਹਾਂ ਨੇ ਗੰਦ ਪਾਇਆ, ਉਨ੍ਹਾਂ ਨੂੰ ਜਵਾਈ ਸਮਝ ਕੇ ਰੱਖਿਆ ਹੋਇਆ ਹੈ। ਇਸ ਦਾ ਅੰਜਾਮ ਬਹੁਤ ਮਾੜਾ ਹੋਵੇਗਾ। ਇਸ ਪੋਸਟ ’ਚ ਪੰਜਾਬ ਪੁਲਸ ਨੂੰ ਕਿਹਾ ਗਿਆ ਹੈ ਕਿ ਉਸ ’ਚ ਜੋਸ਼ ਹੈ ਤਾਂ ਸਿੱਧੂ ਬਾਈ ਦੇ ਕਾਤਲਾਂ ਨੂੰ ਫੜ ਕੇ ਲਿਆਓ। ਮਨਕੀਰਤ ਔਲਖ ਤਾਂ ਤੁਹਾਡੇ ਕੋਲੋਂ ਫੜ ਨਹੀਂ ਹੁੰਦਾ। ਇਸ ਪੋਸਟ ’ਚ ਧਮਕੀ ਦਿੱਤੀ ਗਈ ਹੈ ਕਿ ਸਾਡੇ ਕਿਸੇ ਵੀ ਬੰਦੇ ਨੂੰ ਤੰਗ ਨਾ ਕੀਤਾ ਜਾਵੇ, ਨਹੀਂ ਤਾਂ ਅਸੀਂ ਧਮਕੀ ਨਹੀਂ ਸਿੱਧਾ ਹੀ ਕੰਮ ਕਰਾਂਗੇ। ਅਖੀਰ ’ਚ ਕਿਹਾ ਗਿਆ ਹੈ ਕਿ ਉਡੀਕ ਕਰੋ ਤੇ ਦੇਖੋ। 

ਇਹ ਵੀ ਪੜ੍ਹੋ : ਚੜ੍ਹਦੀ ਜਵਾਨੀ ’ਚ ਨੌਜਵਾਨ ਦੀ ਨਸ਼ੇ ਕਾਰਣ ਮੌਤ, ਪਿਉ ਦੇ ਸਾਹਮਣੇ ਤੜਫ-ਤੜਫ ਨਿਕਲੀ ਪੁੱਤ ਦੀ ਜਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News