ਕਾਰ ’ਚੋਂ 25 ਲੱਖ ਦੀ ਨਕਦੀ ਮਿਲਣ ’ਤੇ ਥਾਣੇਦਾਰਾਂ ਨੇ ਰਿਸ਼ਵਤ ਲੈ ਛੱਡੀ ਕਾਰ : 2 ਗ੍ਰਿਫਤਾਰ

Sunday, Sep 05, 2021 - 10:05 PM (IST)

ਕਾਰ ’ਚੋਂ 25 ਲੱਖ ਦੀ ਨਕਦੀ ਮਿਲਣ ’ਤੇ ਥਾਣੇਦਾਰਾਂ ਨੇ ਰਿਸ਼ਵਤ ਲੈ ਛੱਡੀ ਕਾਰ : 2 ਗ੍ਰਿਫਤਾਰ

ਫਿਲੌਰ(ਭਾਖੜੀ)- ਸਥਾਨਕ ਪੁਲਸ ਦੀ ਕਾਰਵਾਈ ਦੌਰਾਨ ਚਾਰ ਥਾਣੇਦਾਰ 4 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ੀ ਪਾਏ ਗਏ, ਜਿਨ੍ਹਾਂ ’ਤੇ ਪੁਲਸ ਨੇ ਕੇਸ ਦਰਜ ਕਰ ਕੇ 2 ਥਾਣੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ।

 

ਇਹ ਵੀ ਪੜ੍ਹੋ : ਕਾਂਗਰਸ ਤੇ ਅਕਾਲੀ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਮੰਗਣ ਮੁਆਫ਼ੀ : ਚੁੱਘ

ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਸ ਨੇ ਗਲਤ ਅਨਸਰਾਂ ਨੂੰ ਫੜਨ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ-ਪੜਤਾਲ ਲਈ ਸਤਲੁਜ ਦਰਿਆ ਨੇੜੇ ਹਾਈਟੈਕ ਨਾਕੇ ’ਤੇ ਏ. ਐੱਸ. ਆਈ. ਹੁਸਨ ਲਾਲ ਨੰ. 591, ਏ. ਐੱਸ. ਆਈ. ਸੁਖਵਿੰਦਰ ਸਿੰਘ ਨੰ. 603, ਏ. ਐੱਸ. ਆਈ. ਕੁਲਦੀਪ ਸਿੰਘ ਨੰ. 187, ਏ. ਐੱਸ. ਆਈ. ਪ੍ਰਮੋਦ ਸਿੰਘ ਨੰ. 783 ਚਾਰੇ ਨੂੰ 3 ਸਤੰਬਰ ਨੂੰ ਉਥੇ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੇ ਡਿਊਟੀ ਦੌਰਾਨ ਇਕ ਅਲਟੋ ਕਾਰ ਪੀ. ਬੀ 08, ਸੀ ਜੈਡ 6671 ਨੂੰ ਰੋਕਿਆ, ਜਿਸ ਵਿਚ 2 ਲੋਕ ਵਿਸ਼ਾਲ ਬਜਾਜ ਪੁੱਤਰ ਸੁਭਾਸ਼ ਚੰਦਰ ਵਾਸੀ ਅਬੋਹਰ ਤੇ ਜਸਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਤਰਨਤਾਰਨ ਸਵਾਰ ਸਨ।

ਉਪਰੋਕਤ ਪੁਲਸ ਅਧਿਕਾਰੀਆਂ ਨੇ ਸ਼ੱਕੀ ਤੌਰ ’ਤੇ ਦੋਵੇਂ ਕਾਰ ਸਵਾਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਕਾਰ ਵਿਚ ਪਿਆ ਬੈਗ ਕੱਢ ਕੇ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ 25 ਲੱਖ ਰੁਪਏ ਬਰਾਮਦ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਦੇ ਨਾਂ ’ਤੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਉਪਰੋਕਤ ਲੋਕਾਂ ਨੇ ਸੈਟਿੰਗ ਕਰ ਕੇ ਉਨ੍ਹਾਂ ਤੋਂ 4 ਲੱਖ ਰੁਪਏ ਰਿਸ਼ਵਤ ਦੇ ਲੈ ਕੇ ਉਨ੍ਹਾਂ ਨੂੰ 21 ਲੱਖ ਰੁਪਏ ਦੇ ਕੇ ਛੱਡ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਨੇ ਅਗਸਤ ਮਹੀਨੇ ’ਚ ਇਕੱਠਾ ਕੀਤਾ 1188.70 ਕਰੋੜ ਦਾ GST ਮਾਲੀਆ

ਉਪਰੋਕਤ ਘਟਨਾ ਦਾ ਪਤਾ ਜਦ ਡੀ. ਐੱਸ. ਪੀ. ਫਿਲੌਰ ਨੂੰ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਵਿਚ ਚਾਰੇ ਥਾਣੇਦਾਰ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮੁਲਜ਼ਮ ਪਾਏ ਗਏ, ਜਿਨ੍ਹਾਂ ਖਿਲਾਫ ਕੇਸ ਦਰਜ ਕਰ ਕੇ ਥਾਣੇਦਾਰ ਸੁਖਵਿੰਦਰ ਸਿੰਘ ਅਤੇ ਥਾਣੇਦਾਰ ਹੁਸਨਲਾਲ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਰਿਸ਼ਵਤ ਦੇ 3 ਲੱਖ 97 ਹਜ਼ਾਰ ਰੁਪਏ ਬਰਾਮਦ ਕਰ ਲਏ, ਜਦਕਿ ਉਨ੍ਹਾਂ ਦੇ 2 ਸਾਥੀ ਥਾਣੇਦਾਰ ਕੁਲਦੀਪ ਸਿੰਘ ਅਤੇ ਪ੍ਰਮੋਦ ਸਿੰਘ ਫਰਾਰ ਹੋਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਫੜਨ ਲਈ ਕਾਰਵਾਈ ਜਾਰੀ ਹੈ।


author

Bharat Thapa

Content Editor

Related News