ਅੰਮ੍ਰਿਤਸਰ ''ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

Tuesday, Jun 22, 2021 - 06:57 PM (IST)

ਅੰਮ੍ਰਿਤਸਰ ''ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨਤਾਰਨ ਰੋਡ ਨਾਲ ਲੱਗਦੇ ਇਲਾਕੇ ਕੋਟ ਮਿਤ ਸਿੰਘ ’ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕ ਨੌਜਵਾਨ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਐਕਸਾਇਜ਼ ਵਿਭਾਗ ਦੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਕਤਲ ਦੀ ਇਸ ਵਾਰਦਾਤ ਨੂੰ ਪੁਲਸ ਅਧਿਕਾਰੀ ਦੇ ਮੁੰਡੇ ਵਲੋਂ ਅੰਜ਼ਾਮ ਦਿੱਤਾ ਗਿਆ ਹੈ। ਉਕਤ ਨੌਜਵਾਨ ’ਤੇ ਪਹਿਲਾ ਤੋਂ ਹੀ ਬਹੁਤ ਸਾਰੇ ਕੇਸ ਦਰਜ ਹਨ।

ਪੜ੍ਹੋ ਇਹ ਵੀ ਖ਼ਬਰ -ਅਹਿਮ ਖ਼ਬਰ: ਅੱਜ ਚੰਡੀਗੜ੍ਹ ਦੇ PGI ’ਚ ਮੁੜ ਹੋਵੇਗਾ ਜੈਪਾਲ ਭੁੱਲਰ ਦਾ ਪੋਸਟਮਾਰਟਮ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤਰਨਤਾਰਨ ਰੋਡ ’ਤੇ ਪੁਲਸ ਮੁਲਾਜ਼ਮ ਦੇ ਮੁੰਡੇ ਨੇ ਰਾਸਤਾ ਨਾ ਮਿਲਣ ਕਾਰਨ ਆਏ ਗੁੱਸੇ ’ਚ ਤੇਜ਼ਧਾਰ ਹਥਿਆਰਾਂ ਨਾਲ ਕਰਮਚਾਰੀ ਦਾ ਕਤਲ ਕਰ ਦਿੱਤਾ। ਕਤਲ ਦੀ ਇਹ ਵਾਰਦਾਤ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਵੀ ਕੈਦ ਹੋ ਗਈ ਹੈ, ਜਿਸ ’ਚ ਘਟਨਾ ਸਾਫ਼ ਦਿਖਾਈ ਦੇ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾ ਵੀ ਕਈ ਕੇਸ ਦਰਜ ਹਨ। 

ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ

ਦੂਜੇ ਪਾਸੇ ਮ੍ਰਿਤਕ ਵਿਅਕਤੀ ਦਾ ਪਰਿਵਾਰ ਰੋ-ਰੋ ਕੇ ਕਮਲਾ ਹੋ ਗਿਆ ਹੈ। ਪਰਿਵਾਰਕ ਮੈਂਬਰ ਪੁਲਸ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ 8 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 


author

rajwinder kaur

Content Editor

Related News