ਜ਼ਿਲੇ ਦੇ ਕਈ ਥਾਣਿਆਂ ਤੇ ਚੌਕੀਆਂ ਦੇ ਇੰਚਾਰਜ ਤਬਦੀਲ

Sunday, Apr 08, 2018 - 06:38 PM (IST)

ਜ਼ਿਲੇ ਦੇ ਕਈ ਥਾਣਿਆਂ ਤੇ ਚੌਕੀਆਂ ਦੇ ਇੰਚਾਰਜ ਤਬਦੀਲ

ਹੁਸ਼ਿਆਰਪੁਰ (ਅਸ਼ਵਨੀ)— ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਜ਼ਿਲੇ ਦੇ ਕੁਝ ਥਾਣਿਆਂ ਅਤੇ ਚੌਕੀਆਂ ਦੇ ਇੰਚਾਰਜ ਤਬਦੀਲ ਕੀਤੇ ਹਨ। ਐੱਸ. ਐੱਸ. ਪੀ. ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਥਾਣਾ ਸਦਰ ਦੇ ਇੰਚਾਰਜ ਸਬ ਇੰਸਪੈਕਟਰ ਰਾਜੇਸ਼ ਅਰੋੜਾ ਨੂੰ ਜ਼ਿਲਾ ਆਰਥਿਕ ਅਪਰਾਧ ਸ਼ਾਖਾ-1 ਦਾ ਨਵਾਂ ਇੰਚਾਰਜ ਲਗਾਇਆ ਗਿਆ ਹੈ। ਜਦਕਿ ਐੱਸ. ਐੱਸ. ਪੀ. ਨੇ ਕੁਝ ਦਿਨ ਪਹਿਲਾਂ ਆਈ. ਪੀ. ਐੱਸ. ਅਧਿਕਾਰੀ ਅੰਡਰ ਟ੍ਰੇਨਿੰਗ ਡਾ. ਅੰਕੁਰ ਗੁਪਤਾ ਨੂੰ ਥਾਣਾ ਸਦਰ ਦਾ ਇੰਚਾਰਜ ਨਿਯੁਕਤ ਕੀਤਾ ਹੈ। 
ਆਰਥਿਕ ਅਪਰਾਧ ਸ਼ਾਖਾ-1 ਦੇ ਮੌਜੂਦਾ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਜ਼ਿਲਾ ਨਾਰਕੋਟਿਕ ਸੈੱਲ ਦਾ ਇੰਚਾਰਜ ਲਗਾਇਆ ਗਿਆ। ਟ੍ਰੇਨਿੰਗ ਸਕੂਲ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਨੂੰ ਥਾਣਾ ਹਾਜੀਪੁਰ ਦਾ ਨਵਾਂ ਇੰਚਾਰਜ ਲਾਇਆ ਗਿਆ, ਥਾਣਾ ਹਾਜੀਪੁਰ ਦੇ ਮੌਜੂਦਾ ਇੰਚਾਰਜ ਸਬ ਇੰਸਪੈਕਟਰ ਲੋਮੇਸ਼ ਕੁਮਾਰ ਸ਼ਰਮਾ ਨੂੰ ਪੁਲਸ ਲਾਈਨ 'ਚ ਤਬਦੀਲ ਕੀਤਾ ਗਿਆ ਹੈ। 
ਪੁਲਸ ਚੌਕੀ ਸੈਲਾ ਦੇ ਇੰਚਾਰਜ ਏ. ਐੱਸ. ਆਈ. ਸੋਹਣ ਲਾਲ ਨੂੰ ਪੁਲਸ ਚੌਕੀ ਪੁਰਹੀਰਾਂ ਦਾ ਇੰਚਾਰਜ ਤਾਇਨਾਤ ਕੀਤਾ ਗਿਆ ਹੈ। ਥਾਣਾ ਗੜ੍ਹਸ਼ੰਕਰ 'ਚ ਤਾਇਨਾਤ ਏ. ਐੱਸ. ਆਈ. ਰਾਕੇਸ਼ ਕੁਮਾਰ ਨੂੰ ਪੁਲਸ ਚੌਕੀ ਸੈਲਾ ਖੁਰਦ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪੁਲਸ ਚੌਕੀ ਪੁਰਹੀਰਾਂ ਦੇ ਇੰਚਾਰਜ ਏ. ਐੱਸ. ਆਈ. ਚਰਨਜੀਤ ਸਿੰਘ ਨੂੰ ਪੁਲਸ ਥਾਣਾ ਬੁੱਲ੍ਹੋਵਾਲ 'ਚ ਲਾਇਆ ਗਿਆ ਹੈ। ਪੀ. ਸੀ. ਆਰ. ਮੋਬਾਇਲ ਦੇ ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਲਈ ਚੰਡੀਗੜ੍ਹ ਤਬਦੀਲ ਕੀਤਾ ਗਿਆ ਹੈ।


Related News