ਪੁਰਾਣੇ ਘਰ ''ਚ ਚੱਲ ਰਿਹਾ ਲੱਖੇਵਾਲੀ ਦਾ ਪੁਲਸ ਥਾਣਾ
Thursday, Aug 03, 2017 - 07:56 AM (IST)

ਮੰਡੀ ਲੱਖੇਵਾਲੀ (ਸੁਖਪਾਲ) - ਪੁਲਸ ਥਾਣਾ ਲੱਖੇਵਾਲੀ ਪਿਛਲੇ ਲੰਮੇ ਸਮੇਂ ਤੋਂ ਇਕ ਬਹੁਤ ਹੀ ਪੁਰਾਣੇ ਘਰ ਵਿਚ ਚੱਲ ਰਿਹਾ ਹੈ, ਜਿਸ ਦੀ ਇਮਾਰਤ ਖਰਾਬ ਹੋ ਚੁੱਕੀ ਹੈ। ਇਹ ਥਾਂ ਬਹੁਤ ਨੀਵੀਂ ਹੈ। ਜਦ ਵੀ ਬਾਰਿਸ਼ ਆਉਂਦੀ ਹੈ ਤਾਂ ਪੁਲਸ ਥਾਣਾ ਪਾਣੀ ਨਾਲ ਭਰ ਜਾਂਦਾ ਹੈ। ਮੁਲਾਜ਼ਮਾਂ ਵਾਸਤੇ ਸਹੂਲਤਾਂ ਦੀ ਘਾਟ ਹੈ। ਇਹ ਪੁਲਸ ਥਾਣਾ ਕੋਈ ਨਵੀਂ ਇਮਾਰਤ ਬਣਾ ਕੇ ਉਸ ਵਿਚ ਲਿਜਾਉਣਾ ਚਾਹੀਦਾ ਹੈ। ਸਰਕਾਰੀ ਥਾਂ ਪਈ ਹੈ ਤੇ ਪੰਚਾਇਤ ਨੇ ਮਤਾ ਵੀ ਪਾ ਕੇ ਦਿੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 25 ਸਾਲਾਂ ਤੋਂ ਇਸ ਥਾਂ 'ਤੇ ਪੁਲਸ ਚੌਕੀ ਸੀ ਤੇ ਸਾਲ 2010 ਵਿਚ ਇਸ ਚੌਕੀ ਨੂੰ ਪੁਲਸ ਥਾਣੇ ਦਾ ਰੂਪ ਦੇ ਦਿੱਤਾ ਗਿਆ ਪਰ ਅਜੇ ਤੱਕ ਇਸ ਥਾਣੇ ਦੀ ਇਮਾਰਤ ਨਵੀਂ ਨਹੀਂ ਬਣਾਈ ਗਈ।