ਅਹਿਮ ਖ਼ਬਰ : ਹੁਣ ਕਮਿਸ਼ਨਰੇਟ ਥਾਣਿਆਂ ’ਚ ਲੱਗੇਗੀ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ
Monday, Apr 10, 2023 - 09:49 AM (IST)
ਲੁਧਿਆਣਾ (ਰਾਜ) : ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਸਕੂਲਾਂ ਜਾਂ ਕਾਲਜਾਂ ’ਚ ਬੱਚਿਆਂ ਨੂੰ ਅਨੁਸਾਸ਼ਨ ’ਚ ਰੱਖਣ ਲਈ ਉਨ੍ਹਾਂ ਦੀ ਹਾਜ਼ਰੀ ਲੱਗਦੀ ਹੈ ਅਤੇ ਬੱਚਿਆਂ ਦੀ ਵਰਦੀ ਚੈੱਕ ਹੁੰਦੀ ਹੈ। ਹੁਣ ਇਹ ਕੰਮ ਪੁਲਸ ਵਿਭਾਗ ’ਚ ਸ਼ੁਰੂ ਕੀਤਾ ਗਿਆ ਹੈ। ਪੁਲਸਿੰਗ ਸਿਸਟਮ ਨੂੰ ਸੁਧਾਰਨ ਲਈ ਹੁਣ ਕਮਿਸ਼ਨਰੇਟ ਦੇ ਅਧੀਨ ਆਉਣ ਵਾਲੇ ਥਾਣਿਆਂ ’ਚ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਲੱਗੇਗੀ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸਵੇਰੇ ਅਤੇ ਸ਼ਾਮ ਦੋਵੇਂ ਸਮੇਂ ਥਾਣਿਆਂ ’ਚ ਰੋਲ ਕਾਲ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਪੁਲਸ ਵਿਭਾਗ ਦੇ ਮੁਲਾਜ਼ਮਾਂ ’ਚ ਅਨੁਸਾਸ਼ਨ ਬਣਿਆ ਰਹੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਮੁੱਖ ਪੁਲਸ ਸਟੇਸ਼ਨ ਤੇ ਚੌਕੀਆਂ ਹੋਣਗੀਆਂ CCTV ਕੈਮਰਿਆਂ ਨਾਲ ਲੈਸ
ਦਰਅਸਲ ਪਹਿਲਾਂ ਪੁਲਸ ਵਿਭਾਗ ’ਚ ਰੋਲ ਕਾਲ ਕੀਤੀ ਜਾਂਦੀ ਸੀ। ਭਾਵੇਂ ਥਾਣੇ ਜਾਂ ਟ੍ਰੈਫਿਕ ਵਿਭਾਗ ਹੋਵੇ, ਸਵੇਰੇ ਰੋਜ਼ਾਨਾ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਲਗਾਈ ਜਾਂਦੀ ਸੀ ਤਾਂ ਕਿ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਰੋਜ਼ਾਨਾਂ ਪਤਾ ਲੱਗ ਸਕੇ ਪਰ ਇਹ ਰੋਲ ਕਾਲ ਬੰਦ ਹੋ ਗਈ ਸੀ। ਹੁਣ ਲਗਾਤਾਰ ਸੀ. ਪੀ. ਨੂੰ ਪੁਲਸ ਮੁਲਾਜ਼ਮਾਂ ਵੱਲੋਂ ਡਿਊਟੀ ਦੌਰਾਨ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਲਈ ਹੁਣ ਫਿਰ ਕਈ ਸਾਲਾਂ ਬਾਅਦ ਸੀ. ਪੀ. ਮਨਦੀਪ ਸਿੰਘ ਸਿੱਧੂ ਦੀ ਤਾਇਨਾਤੀ ਤੋਂ ਬਾਅਦ ਉਨ੍ਹਾਂ ਨੇ ਰੋਲ ਕਾਲ ਦੇ ਹੁਕਮ ਦਿੱਤੇ ਹਨ। ਸਵੇਰੇ 8 ਵਜੇ ਅਤੇ ਰਾਤ 8 ਵਜੇ ਦੋਵੇਂ ਹੀ ਸਮੇਂ ’ਚ ਥਾਣਾ ਇੰਚਾਰਜ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਲੈਣਗੇ।
ਇਹ ਵੀ ਪੜ੍ਹੋ : ਕਿਸਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤਾ ਹੈਲਪ ਲਾਈਨ ਨੰਬਰ
ਇਸ ਦੌਰਾਨ ਮੌਜੂਦ ਅਧਿਕਾਰੀ ਇਹ ਵੀ ਜਾਂਚ ਕਰੇਗਾ ਕਿ ਮੁਲਾਜ਼ਮ ਨੇ ਵਰਦੀ ਉੱਚਿਤ ਪਾਈ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਸ ਨੂੰ ਦਿਨ ਭਰ ਦੇ ਕੰਮ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਅਨੁਸਾਸ਼ਨ ’ਚ ਰਹਿਣਾ ਸਿਖਾਇਆ ਜਾਵੇਗਾ। ਪੁਲਸ ਅਧਿਕਾਰੀਆਂ ਮੁਤਾਬਕ ਰੋਲ ਕਾਲ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਪੁਲਸ ਥਾਣਿਆਂ ’ਚ ਨਿਯਮਤ ਰੂਪ ’ਚ ਰੋਲ ਕਾਲ ਦਾ ਅਭਿਆਸ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉੱਚ ਅਧਿਕਾਰੀਆਂ ਨੂੰ ਵੀ ਰੋਲ ਕਾਲ ’ਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ ਤਾਂ ਕਿ ਜ਼ਿੰਮੇਵਾਰੀ ਅਧਿਕਾਰੀ ਹੋਣ ’ਤੇ ਮੁਲਾਜ਼ਮਾਂ ’ਚ ਸੁਧਾਰ ਕਰਨ ’ਚ ਮਦਦ ਮਿਲ ਸਕੇ ਅਤੇ ਅਧਿਕਾਰੀ ਰੋਜ਼ਾਨਾ ਰੋਲ ਕਾਲ ਦੀ ਰਿਪੋਰਟ ਲੈ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ