ਨਵਾਂ ਬਣਨ ਵਾਲਾ ਪੁਲਸ ਸਟੇਸ਼ਨ ਆਧੁਨਿਕ ਸਹੂਲਤਾਂ ਨਾਲ ਹੋਵੇਗਾ ਲੈਸ

Sunday, Feb 18, 2018 - 06:18 AM (IST)

ਨਵਾਂ ਬਣਨ ਵਾਲਾ ਪੁਲਸ ਸਟੇਸ਼ਨ ਆਧੁਨਿਕ ਸਹੂਲਤਾਂ ਨਾਲ ਹੋਵੇਗਾ ਲੈਸ

ਖੰਨਾ(ਸੁਨੀਲ)-ਪਿਛਲੇ ਕਈ ਸਾਲਾਂ ਤੋਂ ਬਣਿਆ ਖੰਨਾ ਦੇ ਸਿਟੀ ਪੁਲਸ ਸਟੇਸ਼ਨ ਦੀ ਹਾਲਤ ਹੁਣ ਕਾਫ਼ੀ ਤਰਸਯੋਗ ਹੋ ਚੁੱਕੀ ਹੈ, ਜਿਸਦੇ ਕਾਰਨ ਹੁਣ ਇਹ ਬਿਲਡਿੰਗ ਦੀ ਉਸਾਰੀ ਹੋਣ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਸਿਟੀ ਪੁਲਸ ਸਟੇਸ਼ਨ ਦੀ ਬਿਲਡਿੰਗ ਕਾਫ਼ੀ ਜਰਜਰ ਹੋ ਚੁੱਕੀ ਹੈ, ਤੇ ਮੀਂਹ ਦੇ ਦਿਨਾਂ 'ਚ ਜਿਥੇ ਇਸਦੀ ਸਾਰੀ ਛੱਤ ਤੋਂ ਪਾਣੀ ਟਪਕਦਾ ਰਹਿੰਦਾ ਹੈ, ਉਥੇ ਹੀ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਨਾ ਹੋਣ ਕਾਰਨ ਪੁਲਸ ਕਰਮਚਾਰੀਆਂ ਦੇ ਨਾਲ-ਨਾਲ ਲੋਕਾਂ ਨੂੰ ਪਾਣੀ 'ਚੋਂ ਨਿਕਲ ਕੇ ਜਾਣਾ ਪੈਂਦਾ ਹੈ। ਦੱਸ ਦੇਈਏ ਕਿ ਇਕ ਵਾਰ ਭਾਰੀ ਮੀਂਹ ਕਾਰਨ ਪੁਲਸ ਦਾ ਰਿਕਾਰਡ ਵੀ ਭਿੱਜ ਗਿਆ ਸੀ । ਉਪਰੋਕਤ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਸ ਬਿਲਡਿੰਗ ਦੇ ਉਸਾਰੀ ਕਾਰਜ ਆਉਣ ਵਾਲੇ ਇਕ-ਦੋ ਦਿਨਾਂ 'ਚ ਸ਼ੁਰੂ ਵੀ ਹੋਣ ਜਾ ਰਹੇ ਹਨ ਅਤੇ ਇਸ ਆਧੁਨਿਕ ਬਿਲਡਿੰਗ ਦਾ ਉਸਾਰੀ ਕਾਰਜ ਪੁਲਸ ਹਾਊਸਿੰਗ ਕਾਰਪੋਰੇਸ਼ਨ ਵਲੋਂ ਕੀਤਾ ਜਾਵੇਗਾ। ਇਸ ਸਬੰਧੀ ਕਾਰੀਗਰ ਆਰਚੀਟੈਕਟ ਦੁਆਰਾ ਨਵੀਂ ਬਿਲਡਿੰਗ ਦਾ ਨਕਸ਼ਾ ਵੀ ਤਿਆਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਿਟੀ ਪੁਲਸ ਆਪਣਾ ਕੰਮਕਾਜ਼ ਨੇੜੇ ਟ੍ਰੈਫਿਕ ਪੁਲਸ ਦੀ ਬਿਲਡਿੰਗ 'ਚ ਕਰੇਗੀ, ਉਥੇ ਹੀ ਇਹ ਬਿਲਡਿੰਗ ਲਗਭਗ 6 ਮਹੀਨੇ 'ਚ ਤਿਆਰ ਕਰ ਦਿੱਤੀ ਜਾਵੇਗੀ, ਜਿਸ 'ਚ ਪੁਲਸ ਕਰਮਚਾਰੀਆਂ ਦੇ ਨਾਲ-ਨਾਲ ਕੈਦੀਆਂ ਲਈ ਵੀ ਸਵੱਛ ਕਮਰੇ ਬਣਾਏ ਜਾਣਗੇ।


Related News