ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ ''ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

Monday, Jul 31, 2023 - 07:06 PM (IST)

ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ ''ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

ਲੁਧਿਆਣਾ: ਲੁਧਿਆਣਾ 'ਚ 9 ਸਾਲਾ ਬੱਚੇ ਕੋਲੋਂ ਗੋਲ਼ੀ ਚੱਲਣ ਕਰ ਕੇ ਪਿਤਾ ਦੀ ਹੋਈ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਕਿਹਾ ਹੈ ਕਿ ਗੋਲ਼ੀ ਬੱਚੇ ਕੋਲੋਂ ਨਹੀਂ, ਸਗੋਂ  ਦਲਜੀਤ ਸਿੰਘ ਕੋਲੋਂ ਖ਼ੁਦ ਚੱਲੀ ਸੀ। ਦਰਅਸਲ, ਅੱਜ ਸਵੇਰੇ ਲੁਧਿਆਣਾ ਤੋਂ ਖ਼ਬਰ ਸਾਹਮਣੇ ਆਈ ਸੀ ਕਿ ਦਲਜੀਤ ਸਿੰਘ ਆਪਣੇ ਪਰਿਵਾਰ ਨਾਲ ਭੈਣ ਦੇ ਘਰ ਸੰਧਾਰਾ ਦੇਣ ਜਾ ਰਿਹਾ ਸੀ। ਇਸ ਦੌਰਾਨ ਖੇਡ-ਖੇਡ 'ਚ ਉਸ ਦੇ 9 ਸਾਲਾ ਪੁੱਤਰ ਕੋਲੋਂ ਗੋਲ਼ੀ ਚੱਲ ਗਈ ਜੋ ਦਲਜੀਤ ਦੇ ਜਾ ਲੱਗੀ, ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰ ਹੁਣ ਪੁਲਸ ਨੇ ਕਿਹਾ ਹੈ ਕਿ ਇਸ ਘਟਨਾ ਵਿਚ ਬੱਚੇ ਦਾ ਕਸੂਰ ਨਹੀਂ ਸੀ। 

ਇਹ ਖ਼ਬਰ ਵੀ ਪੜ੍ਹੋ - ਪਤਨੀ ਦਾ ਵਹਿਸ਼ੀਪੁਣਾ: ਕੁਹਾੜੀ ਨਾਲ ਪਤੀ ਦੇ ਟੋਟੇ ਕਰ ਨਹਿਰ 'ਚ ਸੁੱਟੇ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਉਕਤ ਘਟਨਾ 29 ਜੁਲਾਈ ਦੀ ਹੈ। ਦਲਜੀਤ ਸਿੰਘ ਉਰਫ਼ ਜੀਤਾ ਪੁਤਰ ਨਾਹਰ ਸਿੰਘ ਵਾਸੀ ਅਕਾਲਗੜ੍ਹ ਆਪਣੀ ਪਤਨੀ ਜਸਮੀਤ, ਪੁੱਤਰ ਰੂਪਕਰਨ ਸਿੰਘ ਅਤੇ ਦਰਪਿੰਦਰ ਸਿੰਘ ਨਾਲ ਆਪਣੀ ਭੈਣ ਪਰਮਜੀਤ ਕੌਰ ਨੂੰ ਮਾਛੀਵਾੜਾ ਵਿਚ ਮਿਲਣ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਜਸਮੀਤ ਨੇ ਦੱਸਿਆ ਹੈ ਕਿ ਇਸ ਦੌਰਾਨ ਦਲਜੀਤ ਸਿੰਘ ਨੇ ਗੱਡੀ ਦੀ ਪਿਛਲੀ ਸੀਟ 'ਤੇ ਪਿਆ ਪਿਸਟਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਹੱਥ ਨਹੀਂ ਪਿਆ। ਪਿਸਟਲ ਕਵਰ ਦੇ ਹੁੱਕ ਵਿਚ ਅੜ ਗਈ। ਇਸ ਕਾਰਨ ਗੋਲ਼ੀ ਚੱਲ ਗਈ ਜੋ ਦਲਜੀਤ ਦੀ ਪਿੱਠ 'ਤੇ ਲੱਗ ਗਈ।

ਇਹ ਖ਼ਬਰ ਵੀ ਪੜ੍ਹੋ - ਹੁਸ਼ਿਆਰਪੁਰ ਤੋਂ ਸਾਹਮਣੇ ਆਈ ਸ਼ਰਮਨਾਕ ਘਟਨਾ, 60 ਸਾਲਾ ਬਜ਼ੁਰਗ ਨੇ ਬੱਚੀ ਦੀ ਰੋਲ਼ੀ ਪੱਤ

ਗੋਲੀ ਲੱਗਣ ਨਾਲ ਦਲਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਰਾਏਕੋਟ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਪੀ. ਜੀ. ਆਈ. ਲਿਜਾਂਦੇ ਸਮੇਂ ਰਾਹ 'ਚ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News