ਮੁਲਾਜ਼ਮ ਬਾਹਰ ਕਰ ਰਹੇ ਹਨ ਡਿਊਟੀ, ਪਰਿਵਾਰ ਮਾਸਕ ਬਣਾ ਕਰ ਰਿਹੈ ਭਲਾਈ ਦਾ ਕੰਮ
Friday, Apr 03, 2020 - 01:23 PM (IST)
ਰੂਪਨਗਰ (ਵਿਜੇ ਸ਼ਰਮਾ) - ਜ਼ਿਲਾ ਪੁਲਸ ਰੂਪਨਗਰ ਨੇ ਮਾਸਕ ਬਣਾਉਣ ਅਤੇ ਰਾਸ਼ਨ ਦੇ ਪੈਕਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ’ਚ ਪੁਲਸ ਮੁਲਾਜ਼ਮਾਂ ਦੇ ਪਰਿਵਾਰ ਅਤੇ ਪੁਲਸ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਪੁਲਸ ਦਾ ਰੂਪਨਗਰ ’ਚ 100 ਦੇ ਕਰੀਬ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ’ਚੋਂ 30 ਪਰਿਵਾਰਾਂ ਨੇ ਇਸ ਸੰਕਟ ਦੀ ਘੜੀ ’ਚ ਪੁਲਸ ਮੁਲਾਜ਼ਮਾਂ ਅਤੇ ਝੁੱਗੀ ਝੌਪੜੀਆਂ ’ਚ ਰਹਿਣ ਵਾਲੇ ਲੋਕਾਂ ਲਈ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਪਰਿਵਾਰਾਂ ਨੇ 500-500 ਰੁ. ਇਕੱਠਾ ਕਰਕੇ ਇਹ ਕੰਮ ਸ਼ੁਰੂ ਕੀਤਾ ਹੈ। ਪੁਲਸ ਦੇ ਕਮਿਊਨਟੀ ਸੈਂਟਰ ’ਚ ਮਾਸਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਲਈ ਲੋੜੀਂਦਾ ਕੱਪੜਾ ਅਤੇ ਹੋਰ ਸਾਮਾਨ ਇਨ੍ਹਾਂ ਪਰਿਵਾਰਾਂ ਵਲੋਂ ਹੀ ਇਕੱਠਾ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - ਭਾਈ ਜੀ ਦੇ ਸਸਕਾਰ ’ਚ ਵਿਘਨ ਪਾਉਣ ਵਾਲਿਆਂ ਨੂੰ ਕੋਰੋਨਾ ਹੋਇਆ ਤਾਂ ਸਸਕਾਰ ਕਿਥੇ ਹੋਵੇਗਾ : ਜ਼ੀਰਾ
ਪੜ੍ਹੋ ਇਹ ਵੀ ਖਬਰ - ਸ੍ਰੀ ਹਜ਼ੂਰ ਸਾਹਿਬ ’ਚ ਫਸੇ ਸ਼ਰਧਾਲੂਆਂ ਦੀ ਮਦਦ ਲਈ ਅੱਗੇ ਆਏ ਡਿੰਪਾ, ਮੋਦੀ ਨੂੰ ਲਿਖੀ ਚਿੱਠੀ
ਦੱਸ ਦੇਈਏ ਕਿ ਇਨ੍ਹਾਂ ਪਰਿਵਾਰਾਂ ਦੀਆਂ ਸਾਰੀਆਂ ਮਹਿਲਾਵਾਂ ਆਪਣੇ ਘਰੋਂ ਸਿਲਾਈ ਮਸ਼ੀਨਾਂ ਲਿਆ ਕੇ ਮਾਸਕ ਨੂੰ ਤਿਆਰ ਕਰਨ ਦਾ ਕੰਮ ਕਰ ਰਹੀਆਂ ਹਨ, ਜੋ ਅੱਗੋ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਸੁਰੱਖਿਆ ਲਈ ਮੁਫਤ ਮਾਸਕ ਭੇਜ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਲਾ ਪੁਲਸ ਹੈੱਡਕੁਆਟਰ ਵਿਖੇ ਪੁਲਸ ਨੂੰ ਜੋ ਸੁੱਕਾ ਰਾਸ਼ਣ ਸਪਲਾਈ ਹੋ ਰਿਹਾ ਹੈ, ਉਸਦੇ ਲੇਡੀ ਕੰਸਟੇਬਲ ਰਾਸ਼ਣ ਦੇ ਪੈਕਟ ਤਿਆਰ ਕਰ ਰਹੇ ਹਨ ਤਾਂ ਕਿ ਇਹ ਗਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਏ ਜਾ ਸਕਣ। ਪੁਲਸ ਵਲੋਂ ਤਿਆਰ ਕੀਤੇ ਗਏ ਪੈਕਟ ਝੁੱਗੀ ਝੌਂਪੜੀਆਂ ਤੇ ਹੋਰ ਲੋੜਵੰਦ ਵਿਅਕਤੀਆਂ ਨੂੰ ਘਰ-ਘਰ ਜਾ ਕੇ ਵੰਡੇ ਜਾ ਰਹੇ ਹਨ।
ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਤੇ ਗੁ. ਸ਼ਹੀਦ ਗੰਜ ਵਿਖੇ ਨਤਮਸਤਕ ਹੋਈਆਂ ਇੱਕਾ-ਦੁੱਕਾ ਸੰਗਤਾਂ
ਪੜ੍ਹੋ ਇਹ ਵੀ ਖਬਰ - ਸ੍ਰੀ ਹਜ਼ੂਰ ਸਾਹਿਬ ’ਚ ਫਸੇ ਸ਼ਰਧਾਲੂਆਂ ਦੀ ਵਾਪਸੀ ਲਈ ਸੰਨੀ ਦਿਓਲ ਨੇ ਚੁੱਕਿਆ ਬੀੜਾ