ਮਾਮੇ ਸਹੁਰੇ ਦੇ ਪੁੱਤ ਨਾਲ ਝੂਟ ਰਹੀ ਸੀ ਪਿਆਰ ਦੀਆਂ ਪੀਂਘਾਂ, ਇਸ਼ਕ 'ਚ ਅੰਨ੍ਹੀ ਨੇ ਹੱਥੀਂ ਉਜਾੜਿਆ ਸੁਹਾਗ

09/11/2022 10:36:31 AM

ਹਠੂਰ/ਰਾਏਕੋਟ (ਭੱਟੀ/ਭੱਲਾ) : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਝੋਰੜਾਂ ਵਿਖੇ 7 ਸਤੰਬਰ ਦੀ ਰਾਤ ਨੂੰ ਹੋਏ ਕਤਲ ਦੇ ਮਾਮਲੇ ਨੂੰ ਹਠੂਰ ਪੁਲਸ ਨੇ 2 ਦਿਨਾਂ ’ਚ ਹੀ ਸੁਲਝਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ 7 ਸਤੰਬਰ ਦੀ ਰਾਤ ਨੂੰ ਪਾਠੀ ਸਿੰਘ ਇੰਦਰਜੀਤ ਸਿੰਘ (36) ਪੁੱਤਰ ਗੁਰਮੁੱਖ ਸਿੰਘ ਵਾਸੀ ਝੋਰੜਾਂ ਦਾ ਕਤਲ ਹੋਇਆ ਸੀ। ਪੁਲਸ ਜਾਂਚ ਦੌਰਾਨ ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਸੱਚ ਛੁਪਾ ਰਹੀ ਸੀ ਤੇ ਕਹਿ ਰਹੀ ਸੀ ਕਿ ਮੌਤ ਕੁਦਰਤੀ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ IAS ਪੋਪਲੀ ਨੂੰ ਜਮ੍ਹਾਂ ਕਰਵਾਉਣਾ ਪਵੇਗਾ 1.23 ਲੱਖ ਦਾ ਬਿਜਲੀ ਬਿੱਲ

ਪੁਲਸ ਨੇ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਪਤਨੀ ਗੁਰਮੁੱਖ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਥਾਣਾ ਹਠੂਰ ਵਿਖੇ 174 ਦੀ ਕਾਰਵਾਈ ਕਰ ਦਿੱਤੀ ਸੀ ਪਰ ਹਠੂਰ ਪੁਲਸ ਨੇ ਵਾਰਦਾਤ ਸਮੇਂ ਕੀਤੀਆਂ ਫੋਨ ਕਾਲਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਤੋਂ ਸਖ਼ਤੀ ਨਾਲ ਪੁਛਗਿੱਛ ਕੀਤੀ। ਇਸ ਦੌਰਾਨ ਉਸ ਨੇ ਕਬੂਲ ਕੀਤਾ ਕਿ ਮ੍ਰਿਤਕ ਇੰਦਰਜੀਤ ਸਿੰਘ ਦਾ ਕਤਲ ਉਸ ਨੇ ਅਤੇ ਮ੍ਰਿਤਕ ਦੇ ਮਾਮੇ ਦੇ ਮੁੰਡੇ ਹਰਦੀਪ ਸਿੰਘ ਨੇ ਗਲਾ ਘੁੱਟ ਕੇ ਕੀਤਾ ਹੈ ਅਤੇ ਉਨ੍ਹਾਂ ਦੇ ਆਪਸੀ ਪ੍ਰੇਮ ਸਬੰਧ ਸਨ। ਉਸ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੂੰ ਕਤਲ ਕਰ ਕੇ ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ : ਸਰਪੰਚ ਨੇ ਸੋਸ਼ਲ ਮੀਡੀਆ 'ਤੇ ਪੁਲਸ ਅਧਿਕਾਰੀਆਂ ਨੂੰ ਬੋਲੀ ਮੰਦੀ ਸ਼ਬਦਾਵਲੀ

ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਥਾਣਾ ਹਠੂਰ ਵਿਖੇ ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਸੱਦਾ ਸਿੰਘ ਵਾਲਾ (ਮੋਗਾ) ਅਤੇ ਹਰਦੀਪ ਸਿੰਘ ਪੁੱਤਰ ਨਾਜਰ ਸਿੰਘ ਪਿੰਡ ਅਬਦੁੱਲਾਪੁਰ ਚੁਹਾਨੇ ਕਲਾਂ ਪੁਲਸ ਥਾਣਾ ਸੰਦੋੜ (ਮਲੇਰਕੋਟਲਾ) ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਦੋਵੇਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News