ਚੰਡੀਗੜ੍ਹ ਦੇ ਸੈਕਟਰ 20 'ਚ ਵਾਪਰੀ ਵਾਰਦਾਤ,CCTV ਕੈਮਰੇ 'ਚ ਕੈਦ ਹੋਈ ਸਾਰੀ ਘਟਨਾ (ਵੀਡੀਓ)

Monday, Oct 30, 2017 - 08:49 AM (IST)

ਚੰਡੀਗੜ੍ਹ (ਮਨਮੋਹਨ) : ਚੰਡੀਗੜ੍ਹ ਵਿਚ ਸਨੈਚਿੰਗ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉਂਝ ਤਾਂ ਚੰਡੀਗੜ੍ਹ ਪੁਲਸ ਇੱਕਾ-ਦੁੱਕਾ ਚੋਰਾਂ ਅਤੇ ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਵਾਹ-ਵਾਹ ਲੁੱਟਦੀ ਰਹਿੰਦੀ ਹੈ ਪਰ ਬਾਵਜੂਦ ਇਸ ਦੇ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਸੈਕਟਰ 20 ਦੇ ਰਿਹਾਇਸ਼ੀ ਇਲਾਕੇ ਦਾ ਹੈ। ਜਿੱਥੇ ਸੁਨੀਤਾ ਨਾਮਕ ਮਹਿਲਾ ਆਪਣੇ ਘਰ ਦੇ ਅੰਦਰ ਸਕੂਟਰ ਲਗਾ ਰਹੀ ਸੀ ਤਾਂ ਇਸ ਦੌਰਾਨ ਘਰ ਦੇ ਅੰਦਰ ਹੀ ਇਕ ਨੌਜਵਾਨ ਆਇਆ ਅਤੇ ਉਸ ਦੇ ਗਲੇ ਦੀ ਚੈਨ ਖੋਹ ਕੇ ਫਰਾਰ ਹੋ ਗਿਆ।
ਮਹਿਲਾ ਦੇ ਵਿਰੋਧ ਕੀਤਾ ਪਰ ਨੌਜਵਾਨ ਗਲੇ ਦੀ ਚੈਨ ਖੋਹ ਕੇ ਰਫੂ-ਚੱਕਰ ਹੋ ਗਿਆ। ਇਸ ਦੀ ਸੂਚਨਾ ਸੈਕਟਰ 19 ਥਾਣੇ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਨੈਚਿੰਗ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਪੁਲਸ ਨੇ ਸੀ. ਸੀ. ਟੀ.ਵੀ. ਫੁਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News