ਜਲੰਧਰ: ਸ਼ੱਕੀ ਹਾਲਾਤ 'ਚ ਘਰ 'ਚੋਂ ਮਿਲੀ ਮਹਿਲਾ ਦੀ ਲਾਸ਼, ਪੁਲਸ ਜਾਂਚ 'ਚ ਜੁਟੀ

Saturday, Jul 27, 2019 - 01:12 PM (IST)

ਜਲੰਧਰ: ਸ਼ੱਕੀ ਹਾਲਾਤ 'ਚ ਘਰ 'ਚੋਂ ਮਿਲੀ ਮਹਿਲਾ ਦੀ ਲਾਸ਼, ਪੁਲਸ ਜਾਂਚ 'ਚ ਜੁਟੀ

ਜਲੰਧਰ (ਵਰੁਣ) — ਇਥੋਂ ਦੇ ਸੰਤੋਖਪੁਰਾ 'ਚ ਸਥਿਤ ਇਕ ਘਰ 'ਚੋਂ ਸ਼ੱਕੀ ਹਾਲਾਤ ਮਹਿਲਾ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਪ੍ਰਛਾਣ ਵਿਦਿਆ ਦੇਵੀ ਦੇ ਰੂਪ 'ਚ ਹੋਈ ਹੈ, ਜੋਕਿ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ। ਮਿਲੀ ਜਾਣਕਾਰੀ ਮੁਤਾਬਕ ਘਰ 'ਚੋਂ ਆਉਂਦੀ ਬਦਬੂ 'ਤੇ ਪਤਾ ਲੱਗਾ ਕਿ ਅੰਦਰ ਕਿਸੇ ਮਹਿਲਾ ਦੀ ਲਾਸ਼ ਹੈ। ਮਹਿਲਾ ਦੀ ਲਾਸ਼ ਦੇਖ ਲੋਕਾਂ ਨੇ ਤੁਰੰਤ ਮਾਮਲੇ ਦੀ ਸੂਚਨਾ ਥਾਣਾ 8 ਦੀ ਪੁਲਸ ਨੂੰ ਦਿੱਤੀ। ਮੌਕੇ 'ਤੇ ਏ. ਐੱਸ. ਆਈ. ਅਰੁਣ ਕੁਮਾਰ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਮੁਤਾਬਕ ਤਿੰਨ ਦਿਨਾਂ ਉਨ੍ਹਾਂ ਨੇ ਉਕਤ ਮਹਿਲਾ ਨੂੰ ਕਿਤੇ ਵੀ ਨਹੀਂ ਦੇਖਿਆ ਸੀ ਜਦਕਿ ਉਸ ਦਾ ਪੁੱਤਰ ਇਸੇ ਘਰ 'ਚ ਰੋਜ਼ਾਨਾ ਆਉਂਦਾ ਹੈ ਅਤੇ ਇਥੇ ਹੀ ਰਹਿੰਦਾ ਹੈ।


author

shivani attri

Content Editor

Related News