ਜਲੰਧਰ ਤੋਂ ਲਾਪਤਾ ਔਰਤ ਦੀ ਲਾਸ਼ ਲਸਾੜਾ ਦੇ ਖੂਹ ’ਚੋਂ ਹੋਈ ਬਰਾਮਦ, ਮਿਲੇ ਫੋਨ ਤੋਂ ਖੁੱਲ੍ਹਣਗੇ ਕਈ ਰਾਜ਼

07/23/2022 4:03:40 PM

ਫਿਲੌਰ/ਅੱਪਰਾ (ਭਾਖੜੀ/ਜ.ਬ.)-ਜਲੰਧਰ ਦੇ ਰਾਜ ਨਗਰ ਬਾਵਾ ਖੇਲ ਤੋਂ ਤਿੰਨ ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼ ਨੇੜਲੇ ਪਿੰਡ ਦੇ 40 ਫੁੱਟ ਡੂੰਘੇ ਖੂਹ ’ਚ ਪਈ ਮਿਲੀ। ਪੁਲਸ ਨੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ। ਸੂਚਨਾ ਮੁਤਾਬਕ ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਡ ਦੀ ਰਹਿਣ ਵਾਲੀ ਇੰਦੂ ਦੇਵੀ ਪਤਨੀ ਪੱਪੂ ਤਿੰਨ ਦਿਨ ਪਹਿਲਾਂ ਆਪਣੇ ਘਰ ਦੇ ਬਾਹਰੋਂ ਰਹੱਸਮਈ ਹਾਲਾਤ ’ਚ ਲਾਪਤਾ ਹੋ ਗਈ। ਪਤੀ ਦੀ ਸ਼ਿਕਾਇਤ ’ਤੇ ਪੁਲਸ ਨੇ ਇੰਦੂ ਦੇਵੀ ਦਾ ਪਤਾ ਕਰਨ ਲਈ ਪੂਰੇ ਜਲੰਧਰ ਜ਼ਿਲ੍ਹੇ ਅਤੇ ਦਿਹਾਤੀ ਦੇ ਪੁਲਸ ਥਾਣੇ ਅਦੇ ਚੌਂਕੀਆਂ ਵਿਚ ਉਸ ਦੇ ਨਾਂ ਨਾਲ ਜਾਣਕਾਰੀ ਭੇਜ ਦਿੱਤੀ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ

PunjabKesari

ਸ਼ੁੱਕਰਵਾਰ ਸ਼ਾਮ ਨੂੰ ਨੇੜਲੇ ਪਿੰਡ ਲਸਾੜਾ ਦਾ ਕਿਸਾਨ ਜਦੋਂ ਆਪਣੇ ਖੇਤਾਂ ’ਚ ਮੋਟਰ ਚਲਾਉਣ ਲਈ ਗਿਆ ਤਾਂ ਉਸ ਨੂੰ ਵਾਰਵਾਰ ਫੋਨ ਵੱਜਣ ਦੀ ਰਿੰਗ ਸੁਣਾਈ ਦੇ ਰਹੀ ਸੀ। ਜਦੋਂ ਉਸ ਨੇ ਆਸ-ਪਾਸ ਵੇਖਿਆ ਤਾਂ ਉਸ ਨੂੰ ਕਿਤੇ ਵੀ ਕੋਈ ਵਿਅਕਤੀ ਖੜ੍ਹਾ ਨਹੀਂ ਮਿਲਆ। ਜਦੋਂ ਉਹ ਖੂਹ ਨੇੜੇ ਗਿਆ ਤਾਂ ਉਸ ਨੂੰ ਉਥੇ ਕੁਝ ਟੁੱਟੀਆਂ ਹੋਈਆਂ ਵੰਗਾਂ ਅਤੇ ਇਕ ਚੱਪਲ ਵਿਖਾਈ ਦਿੱਤੀ ਤਾਂ ਉਸੇ ਸਮੇਂ ਫੋਨ ਦੀ ਘੰਟੀ ਜਦੋਂ ਮੁੜ ਵੱਜੀ ਤਾਂ ਉਸ ਨੇ ਖੂਹ ਦੇ ਅੰਦਰ ਵੇਖਿਆ ਤਾਂ ਉਥੇ ਇਕ ਔਰਤ ਦੀ ਲਾਸ਼ ਪਈ ਸੀ, ਜਿਸ ਕੋਲ ਪਿਆ ਫੋਨ ਵੱਜ ਰਿਹਾ ਸੀ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਉਥੇ ਪੁੱਜ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਔਰਤ ਦੀ ਲਾਸ਼ ਨੂੰ ਰੱਸੀਆਂ ਨਾਲ ਬੰਨ੍ਹ ਕੇ ਬਾਹਰ ਕੱਢਿਆ।

ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ

PunjabKesari

ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ ਨੇ ਪੁੱਛਣ ’ਤੇ ਦੱਸਿਆ ਕਿ ਉਕਤ ਮ੍ਰਿਤਕ ਔਰਤ ਇੰਦੂ ਦੇਵੀ ਜੋ 3 ਦਿਨ ਪਹਿਲਾਂ ਜਲੰਧਰ ਤੋਂ ਲਾਪਤਾ ਹੋਈ ਸੀ। ਇਹ ਉਸ ਦੀ ਲਾਸ਼ ਹੈ। ਉਨ੍ਹਾਂ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਔਰਤ ਨੂੰ ਮਾਰ ਕੇ ਕਿਸੇ ਨੇ ਖੂਹ ’ਚ ਸੁੱਟ ਦਿੱਤਾ। ਮ੍ਰਿਤਕ ਔਰਤ ਕੋਲ ਜੋ ਫੋਨ ਮਿਲਿਆ ਹੈ, ਉਹ ਉਸੇ ਦਾ ਹੈ ਜਾਂ ਫਿਰ ਉਸ ਨੂੰ ਖੂਹ ਵਿਚ ਸੁੱਟਦੇ ਸਮੇਂ ਕਾਤਲ ਦਾ ਡਿੱਗ ਗਿਆ, ਇਸ ਤੋਂ ਵੀ ਕਾਫ਼ੀ ਕੁਝ ਪਤਾ ਲੱਗ ਸਕਦਾ ਹੈ। ਪੁਲਸ ਨੇ ਲਾਸ਼ ਦਾ ਪੋਸ਼ਟਮਾਟਮ ਕਰਵਾਉਣ ਲਈ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ।

ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News