ਜੇਲ ''ਚ ਬੰਦ ਗੈਂਗਸਟਰ ਕੋਲੋਂ ਪਿਸਤੌਲ ਤੇ ਫਰਜ਼ੀ ਆਧਾਰ ਕਾਰਡ ਬਰਾਮਦ

Sunday, Jun 30, 2019 - 08:52 PM (IST)

ਜੇਲ ''ਚ ਬੰਦ ਗੈਂਗਸਟਰ ਕੋਲੋਂ ਪਿਸਤੌਲ ਤੇ ਫਰਜ਼ੀ ਆਧਾਰ ਕਾਰਡ ਬਰਾਮਦ

ਬਠਿੰਡਾ (ਵਰਮਾ)- ਪੁਲਸ ਨਾਲ ਹੋਏ ਮੁਕਾਬਲੇ ਵਿਚ ਫਰਾਰ ਗੈਂਗਸਟਰ ਜਾਮਨ ਸਿੰਘ ਨੂੰ ਪੁਲਸ ਨੇ ਮਲੇਰਕੋਟਲਾ ਤੋਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਸੀ। ਪੁਲਸ ਨੇ ਉਕਤ ਗੈਂਗਸਟਰ ਪ੍ਰਤੀ ਇਕ ਅਜਿਹਾ ਸੁਰਾਗ ਹੱਥ ਲਗਾ ਜਿਸ ਵਿਚ ਉਹ ਇਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਪਿਸਤੌਲ ਨੂੰ ਲੁਕੋ ਹੋਇਆ ਸੀ ਅਤੇ ਉਸਨੇ ਅਪਣਾ ਫਰਜ਼ੀ ਆਧਾਰ ਕਾਰਡ ਬਣਾਇਆ ਹੋਇਆ ਸੀ। ਪੁੱਛਗਿਛ ਲਈ ਉਕਤ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਨਥਾਣਾ ਪੁਲਸ ਨੇ ਪੁੱਛਗਿਛ ਕੀਤੀ ਤੇ ਉਸਦੀ ਨਿਸ਼ਾਨਦੇਹੀ ਤੇ ਇਕ ਪਿਸਤੌਲ ਤੇ ਉਸਦਾ ਫਰਜ਼ੀ ਆਧਾਰ ਕਾਰਡ ਬਰਾਮਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਥਾਣਾ ਦੇ ਏ.ਐਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਉਕਤ ਗੈਂਗਸਟਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਿਲੇ ਦੇ ਪਿੰਡ ਕਰਾੜਵਾਲਾ ਵਾਸੀ ਗੈਂਗਸਟਰ ਜਾਮਨ ਸਿੰਘ ਨੇ ਅਪਣੇ ਸਾਥੀਆਂ ਨਾਲ ਮਿਲਕੇ ਪਿਤਾ ਦਾ ਕਤਲ ਕਰ ਦਿੱਤਾ ਸੀ। ਉਸਤੋਂ ਬਾਅਦ ਉਹ ਭਗੋੜਾ ਹੋ ਗਿਆ ਸੀ। ਇਸ ਤੋਂ ਬਾਅਦ ਜਾਮਨ ਸਿੰਘ ਗੈਂਗਸਟਰ ਬੰਬੀਹਾ ਗਰੁੱਪ ਵਿਚ ਸ਼ਾਮਲ ਹੋ ਗਿਆ ਤੇ ਸੁਖਪ੍ਰੀਤ ਬੁੱਢਾ ਨਾਲ ਮਿਲਕੇ ਕੰਮ ਕਰਨ ਲੱਗਾ।

ਉਸਨੇ ਅਪਣੇ ਗਰੁੱਪ ਵਿਚ ਕਰਮਜੀਤ ਸਿੰਘ ਤੇ ਰਾਮ ਸਿੰਘ ਨੂੰ ਵੀ ਸ਼ਾਮਲ ਕਰ ਲਿਆ ਸੀ। ਭੁੱਚੋ ਖੁਰਦ ਵਿਚ ਇਨਾਂ ਤਿੰਨਾਂ ਨੇ ਮਿਲਕੇ ਅਪ੍ਰੈਲ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਇਸ ਕਤਲ ਤੋਂ ਬਾਅਦ ਰਾਮ ਸਿੰਘ ਪੁਲਸ ਸਾਹਣੇ ਸਰੰਡਰ ਕਰਨਾ ਚਾਹੁੰਦਾ ਸੀ ਤਾਂ ਜਾਮਨ ਸਿੰਘ ਨੇ ਅਪਣੇ ਸਾਥੀਆਂ ਨਾਲ ਮਿਲਕੇ ਉਸਦਾ ਵੀ ਕਤਲ ਕਰ ਦਿੱਤਾ ਸੀ। ਪੁਲਸ ਉਸਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਪਰ ਉਹ ਹਮੇਸ਼ਾ ਚਕਮਾ ਦਿੰਦਾ ਰਿਹਾ ਅਤੇ ਅਪਣੇ ਸਾਥੀਆਂ ਨਾਲ ਮਿਲਕੇ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਉਸਨੇ ਕੁਝ ਅਸਲਾ ਵੀ ਇਕੱਠਾ ਕਰ ਲਿਆ ਸੀ। ਸ਼ਨੀਵਾਰ ਨੂੰ ਪੁਲਸ ਨੇ ਪੁੱਛਗਿਛ ਦੌਰਾਨ ਪਿੰਡ ਪੂਹਲੀ ਨਹਿਰ ਕੋਲ 32 ਬੋਰ ਦਾ ਪਿਸਤੌਲ ਜਿਹੜਾ ਉਸਨੇ ਲੁਕੋ ਕੇ ਰੱਖਿਆ ਹੋਇਆ ਸੀ ਪੁਲਸ ਨੇ ਬਰਾਮਦ ਕਰ ਲਿਆ। ਉਥੋਂ ਪੁਲਸ ਨੂੰ ਇਕ ਆਧਾਰ ਕਾਰਡ ਵੀ ਮਿਲਿਆ ਜੋ ਫਰਜੀ ਸੀ। ਫਿਲਹਾਲ ਪੁਲਸ ਨੇ ਗੈਂਗਸਟਰ ਜਾਮਨ ਸਿੰਘ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਦੁਬਾਰਾ ਜੇਲ ਵਿਚ ਭੇਜ ਦਿੱਤਾ ਹੈ।


author

Karan Kumar

Content Editor

Related News