ਕਪੂਰਥਲਾ ਦੇ ਪਿੰਡ ਰਾਏਪੁਰ 'ਚ 3 ਬੰਬ ਮਿਲਣ ਨਾਲ ਫੈਲੀ ਦਹਿਸ਼ਤ (ਵੀਡੀਓ)

Wednesday, Nov 20, 2019 - 03:24 PM (IST)

ਕਪੂਰਥਲਾ (ਓਬਰਾਏ,ਵਿਪਨ ਮਹਾਜਨ)— ਕਪੂਰਥਲਾ ਦੇ ਪਿੰਡ ਰਾਏਪੁਰ 'ਚ ਤਿੰਨ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ 'ਚ ਸਰਕਾਰੀ ਜ਼ਮੀਨ 'ਤੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਮਜ਼ਦੂਰਾਂ ਵੱਲੋਂ ਜ਼ਮੀਨ 'ਚੋਂ ਤਿੰਨ ਬੰਬ ਬਰਾਮਦ ਕੀਤੇ ਗਏ। ਮੌਕੇ 'ਤੇ ਬੰਬ ਰੋਕੂ ਦਸਤੇ ਨੂੰ ਵੀ ਬੁਲਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਬੰਬ ਮਿਲਣ ਦੀ ਸੂਚਨਾ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ।

PunjabKesari

ਸੂਚਨਾ ਪਾ ਕੇ ਥਾਣਾ ਢਿੱਲਵਾਂ ਦੇ ਮੁਖੀ ਪਰਮਜੀਤ ਸਿੰਘ ਆਪਣੀ ਪੂਰੀ ਟੀਮ ਸਮੇਤ ਪੁੱਜੇ। ਪਰਮਜੀਤ ਸਿੰਘ ਨੇ ਦਸਿਆ ਹੈ ਕਿ ਬੰਬਾਂ ਨੁੰ ਕਬਜ਼ੇ 'ਚ ਲੈ ਕੇ ਇਸ ਦੀ ਬਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮਿੱਟੀ ਮੰਡ 'ਚੋਂ ਲਿਆਦੀ ਗਈ ਸੀ।

PunjabKesari

ਇਸ ਮੌਕੇ ਏ. ਐੱਸ. ਆਈ. ਭਗਵੰਤ ਸਿੰਘ, ਏ. ਐੱਸ. ਆਈ ਰਘਬੀਰ ਸਿੰਘ ਥਾਣਾ ਢਿੱਲਵਾਂ ਮੌਜੂਦ ਸਨ।


author

shivani attri

Content Editor

Related News