ਖੇਤਾਂ 'ਚ ਪਲਟਿਆ ਸ਼ਰਾਬ ਦਾ ਟਰੱਕ, ਸ਼ਰਾਬੀਆਂ ਦੀ ਲੱਗੀ ਮੋਜ (ਵੀਡੀਓ)

07/04/2017 1:40:36 PM

ਕਪੂਰਥਲਾ— ਸੁਲਤਾਨਪੁਰ ਲੋਧੀ ਪੁਲਸ ਨੇ ਨਾਜਾਇਜ਼ ਸ਼ਰਾਬ ਨਾਲ ਭਰੇ ਟਰੱਕ ਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਥਾਣਾ ਪੁਲਸ ਅਤੇ ਪੀ. ਸੀ. ਆਰ. ਵੱਲੋਂ ਸੋਮਵਾਰ ਸਵੇਰੇ ਸੁਲਤਾਨਪੁਰ ਲੋਧੀ ਡਲਾ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਕਪੂਰਥਲਾ ਦੇ ਪੁਲਸ ਪਾਰਟੀ ਵੱਲੋਂ ਨਾਜਾਇਜ਼ ਸ਼ਰਾਬ ਦੇ ਟਰੱਕ ਨੰਬਰ ਪੀ. ਬੀ.11 ਏ 8927 ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਪਰ ਪੁਲਸ ਨੂੰ ਦੇਖ ਕੇ ਟਰੱਕ ਡਰਾਈਵਰ ਨੇ ਟਰੱਕ ਭਜਾ ਲਿਆ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਉਸ ਟਰੱਕ ਦਾ ਪਿੱਛਾ ਕੀਤਾ। ਥੋੜ੍ਹੀ ਦੂਰੀ 'ਤੇ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਉਹ ਝੋਨੇ ਦੇ ਖੇਤਾਂ 'ਚ ਜਾ ਡਿੱਗਿਆ ਅਤੇ ਟਰੱਕ ਡਰਾਈਵਰ ਟਰੱਕ ਨੂੰ ਅੱਗ ਲਗਾ ਕੇ ਉਥੋਂ ਭੱਜ ਗਿਆ। ਇਥੇ ਪੁਲਸ ਨੇ ਕੁਝ ਲੋਕਾਂ ਦੀ ਮਦਦ ਨਾਲ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ, ਜਿਸ ਦੀ ਗਿਣਤੀ 600 ਪੇਟੀਆਂ ਦੇ ਬਰਾਬਰ ਦੱਸੀ ਜਾ ਰਹੀ ਹੈ।
ਉਥੇ ਹੀ ਪੁਲਸ ਦੀ ਮਦਦ ਕਰਨ ਦੇ ਨਾਂ 'ਤੇ ਕੁਝ ਲੋਕ ਸ਼ਰਾਬ ਦੀਆਂ ਬੋਤਲਾਂ ਲੈ ਕੇ ਚਲਦੇ ਬਣੇ, ਜਿਨ੍ਹਾਂ ਨੂੰ ਉਹ ਆਪਣੀ ਮਿਹਨਤ ਦਾ ਮੁਆਵਜ਼ਾ ਮੰਨ ਰਹੇ ਸਨ। ਲੋਕ ਉਥੋਂ ਬੋਰੀਆਂ 'ਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਲੈ ਕੇ ਲਿਜਾਂਦੇ ਦਿਸੇ ਪਰ ਪੁਲਸ ਮੂਕ ਦਰਸ਼ਕ ਬਣ ਕੇ ਉਥੇ ਖੜ੍ਹੀ ਰਹੀ ਅਤੇ ਉਨ੍ਹਾਂ ਨੇ ਲੋਕਾਂ ਨੂੰ ਕੁਝ ਵੀ ਨਾ ਕਿਹਾ। ਜ਼ਿਕਰਯੋਗ ਹੈ ਕਿ ਨਾਜਾਇਜ਼ ਸ਼ਰਾਬ ਦੀ ਖੇਪ ਨੂੰ ਤਾਂ ਪੁਲਸ ਨੇ ਇਸ ਬਾਰੇ ਘਟਨਾਕ੍ਰਮ 'ਚ ਕਾਬੂ ਕਰ ਲਿਆ ਹੈ ਪਰ ਦੂਜੇ ਪਾਸੇ ਇਸ ਨਾਜਾਇਜ਼ ਖੇਪ ਨੂੰ ਕੁਝ ਲਾਲ ਪਰੀ ਦੇ ਦੀਵਾਨੇ ਵੀ ਨਾਜਾਇਜ਼ ਰੂਪ ਨਾਲ ਉੜਾ ਕੇ ਲੈ ਗਏ, ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News