ਫਿਲਮੀ ਅੰਦਾਜ਼ 'ਚ ਪੁਲਸ ਨੇ ਬੱਸ ਸਟੈਂਡ ਨੇੜੇ ਹੋਟਲ 'ਚ ਮਾਰਿਆ ਛਾਪਾ, ਸੈਕਸ ਰੈਕੇਟ ਦਾ ਕੀਤਾ ਪਰਦਾਫਾਸ਼

10/18/2022 5:05:30 PM

ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ’ਚ ਮਦਨ ਲਾਲ ਢੀਂਗਰਾ ਬੱਸ ਟਰਮੀਨਲ ਦੇ ਸਾਹਮਣੇ ਸਥਿਤ ਹੋਟਲ ਪਾਰਸ 'ਚ ਪੁਲਸ ਵਲੋਂ ਫ਼ਿਲਮੀ ਸਟਾਈਲ 'ਚ ਛਾਪੇਮਾਰੀ ਕਰਕੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। ਥਾਣਾ ਏ ਡਿਵੀਜ਼ਨ ਦੇ ਅਧੀਨ ਪੈਂਦੀ ਪੁਲਸ ਚੌਂਕੀ ਬੱਸ ਸਟੈਂਡ ਵਿੱਚ ਫਿਲਹਾਲ ਮੁਲਜ਼ਮਾਂ ਨੂੰ ਰੱਖਿਆ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਕੁੱਲ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ ਹੋਟਲ ਪਾਰਸ ਦੇ ਮਾਲਕ ਜਸਪਿੰਦਰ ਸਿੰਘ ਉਰਫ ਜੱਸੀ ਵਾਸੀ ਘਣੂਪੁਰ ਕਾਲੇ ਛੇਹਰਟਾ, ਹੋਟਲ ਮੈਨੇਜਰ ਕ੍ਰਿਪਾਲ ਸਿੰਘ ਵਾਸੀ ਪਿੰਡ ਪਾਰੋਵਾਲ ਗੁਰਦਾਸਪੁਰ, ਸਹਾਇਕ ਗੁਰਚਰਨਬੀਰ ਸਿੰਘ ਵਾਸੀ ਸ਼ੰਗਾ, ਜੰਡਿਆਲਾ ਗੁਰੂ ਅਤੇ ਇਕ ਕੁੜੀ ਵਾਸੀ ਗੇਟ ਹਕੀਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵਲੋਂ ਇਹ ਛਾਪੇਮਾਰੀ ਸੋਮਵਾਰ ਦੇਰ ਰਾਤ ਨੂੰ ਕੀਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ

ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਹੋਟਲ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਥਾਣਾ ਏ ਡਵੀਜ਼ਨ ਦੇ ਐੱਸ.ਐੱਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਇਕ ਸਕੀਮ ਦੇ ਤਹਿਤ ਪੁਲਸ ਮੁਲਾਜ਼ਮ ਨੂੰ ਸਿਵਲ ਡਰੈੱਸ ਵਿੱਚ ਗਾਹਕ ਬਣਾ ਕੇ ਉਸ ਹੋਟਲ ਵਿੱਚ ਭੇਜ ਦਿੱਤਾ। ਇਸ ਦੌਰਾਨ ਹੋਟਲ ਵਾਲਿਆਂ ਨੇ ਉਸ ਨੂੰ ਮੋਬਾਈਲ ਫੋਨ ਤੋਂ ਕੁਝ ਕੁੜੀਆਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਉਨ੍ਹਾਂ ਦੇ ਰੇਟ ਵੀ ਦੱਸੇ। ਗਾਹਕ ਬਣ ਕੇ ਹੋਟਲ ’ਚ ਗਏ ਪੁਲਸ ਮੁਲਾਜ਼ਮ ਨੇ ਜਨਾਨੀ ਨੂੰ ਹੋਟਲ 'ਚ ਬੁਲਾਉਣ ਲਈ ਕਿਹਾ। 

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ

ਸਕੀਮ ਦੇ ਤਹਿਤ ਪੁਲਸ ਮੁਲਾਜ਼ਮ ਨੇ ਤੈਅ ਰੇਟ ਤਹਿਤ ਗਾਹਕ ਬਣ ਕੇ ਪੈਸੇ ਦੇ ਦਿੱਤੇ। ਫੋਟੋ ਤੋਂ ਚੁਣੀ ਗਈ ਕੁੜੀ ਜਦੋਂ ਉਸ ਦੇ ਕਮਰੇ 'ਚ ਪਹੁੰਚੀ ਤਾਂ ਪੁਲਸ ਮੁਲਾਜ਼ਮ ਨੇ ਤੁਰੰਤ ਬਾਕੀ ਦੀ ਪੁਲਸ ਟੀਮ ਨੂੰ ਫੋਨ ਕਰ ਕੇ ਮੌਕੇ 'ਤੇ ਬੁਲਾ ਲਿਆ। ਪੁਲਸ ਨੇ ਹੋਟਲ ਦੇ ਮਾਲਕ, ਹੋਟਲ ਮੈਨੇਜਰ ਅਤੇ ਇੱਕ ਸਹਾਇਕ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਸ ਮਾਮਲੇ ਦੇ ਸਬੰਧ ’ਚ ਪੁੱਛਗਿੱਛ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ : ਬਠਿੰਡਾ ਮਗਰੋਂ ਗੁਰਦਾਸਪੁਰ ਦੇ ਇਸ ਕਸਬੇ ਦੀਆਂ ਹੱਦਾਂ ’ਤੇ ਲੱਗੇ ਨਸ਼ੇ ਸੰਬੰਧੀ ਬੋਰਡ, ਕਿਹਾ ਬਣਾਵਾਂਗੇ 'ਬੰਦੇ ਦਾ ਪੁੱਤ’

 


rajwinder kaur

Content Editor

Related News