ਦੇਸੀ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਸਬ ਡਿਵੀਜ਼ਨ ਭੁਲੱਥ ''ਚ ਪੁਲਸ ਦੀ ਵੱਡੀ ਰੇਡ

08/02/2020 12:09:37 PM

ਭੁਲੱਥ (ਰਜਿੰਦਰ)— ਬਟਾਲਾ, ਤਰਨਤਾਰਨ ਅਤੇ ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬ ਡਿਵੀਜ਼ਨ ਭੁਲੱਥ ਦੀ ਪੁਲਸ ਵੱਲੋਂ ਬੀਤੇ ਦਿਨ ਇਲਾਕੇ ਭਰ 'ਚ ਦੇਸੀ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਛਾਪੇਮਾਰੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਨੇ 58 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਇਕ ਔਰਤ ਫਰਾਰ ਹੋ ਗਈ।

ਡੀ. ਐੱਸ. ਪੀ. ਭੁਲੱਥ ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਭੁਲੱਥ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ, ਬੇਗੋਵਾਲ ਦੇ ਐੱਸ. ਐੱਚ. ਓ. ਪ੍ਰੀਤਇੰਦਰ ਸਿੰਘ, ਸੁਭਾਨਪੁਰ ਦੇ ਐੱਸ. ਐੱਚ. ਓ. ਹਰਮੇਲ ਸਿੰਘ ਤੇ ਢਿੱਲਵਾਂ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਵੀ ਸ਼ਾਮਲ ਸਨ।
ਇਸ ਦੌਰਾਨ ਚਾਰੇ ਥਾਣਿਆਂ ਦੇ ਐੱਸ. ਐੱਚ. ਓਜ਼ ਨੇ ਪੁਲਸ ਫੋਰਸ ਨਾਲ ਆਪੋ-ਆਪਣੇ ਇਲਾਕਿਆਂ 'ਚ ਉਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਜਿੱਥੋਂ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਥੇ ਦੇਸੀ ਸ਼ਰਾਬ ਕੱਢ ਕੇ ਵੇਚੀ ਜਾਂਦੀ ਹੈ।

ਇਹ ਵੀ ਪੜ੍ਹੋ:  ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

ਜੇਕਰ ਪ੍ਰਮੁੱਖ ਇਲਾਕਿਆਂ ਦੀ ਗੱਲ ਕਰੀਏ ਤਾਂ ਥਾਣਾ ਭੁਲੱਥ ਦੀ ਪੁਲਸ ਵੱਲੋਂ ਕਮਰਾਵਾਂ, ਸੁਭਾਨਪੁਰ ਦੀ ਪੁਲਸ ਵੱਲੋਂ ਹਮੀਰਾ ਅਤੇ ਢਿੱਲਵਾਂ ਦੀ ਪੁਲਸ ਵੱਲੋਂ ਬਿਆਸ ਦਰਿਆ ਨੇੜਲੇ ਮੰਡ ਇਲਾਕੇ ਵਿਚ ਵੱਡੇ ਪੱਧਰ 'ਤੇ ਛਾਪੇਮਾਰੀ ਮੁਹਿੰਮ ਚਲਾਈ ਗਈ। ਇਨ੍ਹਾਂ ਪ੍ਰਮੁੱਖ ਇਲਾਕਿਆਂ ਤੋਂ ਇਲਾਵਾ ਸਬ ਡਿਵੀਜ਼ਨ ਦੀ ਪੁਲਸ ਵੱਲੋਂ ਆਪਣੇ ਥਾਣਿਆਂ 'ਚ ਪੈਂਦੇ ਹੋਰ ਇਲਾਕਿਆਂ 'ਚ ਵੀ ਰੇਡ ਕੀਤੀ ਗਈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਮੁਹਿੰਮ ਦੌਰਾਨ ਪੁਲਸ ਦੇ ਨਾਲ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਸਖ਼ਤ ਫੈਸਲਾ (ਵੀਡੀਓ)

ਇਸ ਸਬੰਧੀ ਡੀ. ਐੱਸ. ਪੀ. ਭੁਲੱਥ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਸੁਭਾਨਪੁਰ ਥਾਣੇ ਦੀ ਪੁਲਸ ਵੱਲੋਂ 58 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਵਿਚੋਂ ਵੀਰ ਕੌਰ ਪਤਨੀ ਲੇਟ ਜੋਗਿੰਦਰ ਸਿੰਘ ਵਾਸੀ ਹਮੀਰਾ ਨੂੰ 9 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਸੁਰਜੀਤ ਕੌਰ ਉਰਫ ਸਾਹਣੀ ਪਤਨੀ ਲੇਟ ਸੇਵਾ ਸਿੰਘ ਵਾਸੀ ਗਡਾਣੀ ਨੂੰ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਦਕਿ 40 ਬੋਤਲਾਂ ਨਾਜਾਇਜ਼ ਸ਼ਰਾਬ ਹੋਰ ਪੁਲਸ ਨੇ ਬਰਾਮਦ ਕੀਤੀਆਂ ਹਨ, ਜਿਸ ਨੂੰ ਛੱਡ ਕੇ ਬੇਵੀ ਪਤਨੀ ਹਰਜੀਤ ਸਿੰਘ ਵਾਸੀ ਡੋਗਰਾਂਵਾਲਾ ਫਰਾਰ ਹੋ ਗਈ। ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਨ੍ਹਾਂ ਤਿੰਨਾਂ ਔਰਤਾਂ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।

ਦੇਸੀ ਸ਼ਰਾਬ ਪੀ ਕੇ ਲੋਕ ਆਪਣੀ ਸਿਹਤ ਨਾਲ ਖਿਲਵਾੜ ਨਾ ਕਰਨ : ਜਤਿੰਦਰਜੀਤ ਸਿੰਘ
ਇਸ ਸਬੰਧ 'ਚ ਜਦੋਂ ਡੀ. ਐੱਸ. ਪੀ. ਕਲੱਬ ਜਤਿੰਦਰਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਰ ਦੀ ਕੱਢੀ ਦੇਸੀ ਸ਼ਰਾਬ ਜਾਂ ਬਿਨਾਂ ਮਾਰਕੇ ਦੀ ਸ਼ਰਾਬ ਪੀ ਕੇ ਆਪਣੀ ਸਿਹਤ ਨਾਲ ਖਿਲਵਾੜ ਨਾ ਕਰਨ। ਸਗੋਂ ਜੇਕਰ ਕੋਈ ਸ਼ਰਾਬ ਦੀ ਵਰਤੋਂ ਕਰਨੀ ਚਾਹੁੰਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਸ਼ਰਾਬ ਖਰੀਦਣ। ਉਨ੍ਹਾਂ ਕਿਹਾ ਕਿ ਦੇਸੀ ਸ਼ਰਾਬ ਨੁਕਸਾਨਦੇਹ ਸਕਦੀ ਹੈ ਇਸ ਤੋਂ ਬਚਣ ਦੀ ਲੋੜ ਹੈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ


shivani attri

Content Editor

Related News