ਜਲੰਧਰ ''ਚ ਇਕ ਹੋਰ ਸਪਾ ਸੈਂਟਰ ''ਚ ਪੁਲਸ ਦੀ ਰੇਡ, ਮਹਿਲਾ ਮੈਨੇਜਰ ਸਣੇ 5 ਲੋਕ ਗ੍ਰਿਫ਼ਤਾਰ, ਇੰਝ ਹੁੰਦਾ ਸੀ ਕਾਲਾ ਧੰਦਾ

09/17/2023 7:08:03 PM

ਜਲੰਧਰ (ਜ. ਬ., ਸੁਨੀਲ)–ਸੱਭਿਅਕ ਸਮਾਜ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਸ਼ਹਿਰ ਦੇ ਗੜ੍ਹਾ ਰੋਡ ’ਤੇ ਤਾਜ ਰੈਸਟੋਰੈਂਟ ਦੇ ਸਾਹਮਣੇ ਚੱਲ ਰਹੇ ਸਪਾ ਵਿਲਾ (ਸਪਾ ਸੈਂਟਰ) ਵਿਚ ਪੁਲਸ ਨੇ ਰੇਡ ਕਰਕੇ ਮਹਿਲਾ ਮੈਨੇਜਰ, ਗਾਹਕ ਅਤੇ ਮਹਿਲਾ ਸਟਾਫ਼ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਪਾ ਸੈਂਟਰ ਇਕ ਛੁਟਭਈਆ ਆਗੂ ਕਿਸਮ ਦੇ ਨੌਜਵਾਨ ਦੀ ਛਤਰ-ਛਾਇਆ ਵਿਚ ਚੱਲ ਰਿਹਾ ਸੀ। ਕੁਝ ਲੋਕ ਕਥਿਤ ਤੌਰ ’ਤੇ ਇਸ ਵਿਚ ਆਗੂ ਦੀ ਪਾਰਟਨਰਸ਼ਿਪ ਦੀ ਵੀ ਗੱਲ ਕਰ ਰਹੇ ਹਨ ਪਰ ‘ਜਗ ਬਾਣੀ’ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ।

ਦੇਰ ਸ਼ਾਮ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ’ਤੇ ਏ. ਡੀ. ਸੀ. ਪੀ. ਆਦਿੱਤਿਆ (ਆਈ. ਪੀ. ਐੱਸ.) ਨੇ ਇਕ ਟੀਮ ਦਾ ਗਠਨ ਕੀਤਾ, ਜਿਸ ਨੇ ਸਪਾ ਵਿਲਾ ਨਾਂ ਦੇ ਸਪਾ ਸੈਂਟਰ ’ਤੇ ਰੇਡ ਕੀਤੀ। ਪੁਲਸ ਫੋਰਸ ਨਾਲ ਪਹੁੰਚੀ ਟੀਮ ਨੇ ਰੇਡ ਕੀਤੀ ਤਾਂ ਮੌਕੇ ਤੋਂ ਕੁਝ ਕੁੜੀਆਂ ਅਤੇ ਇਕ ਗਾਹਕ ਨੂੰ ਸ਼ੱਕੀ ਰੂਪ ਵਿਚ ਫੜਿਆ। ਇਸ ਦੌਰਾਨ ਪੁਲਸ ਨੇ ਸਪਾ ਸੈਂਟਰ ਦੀ ਸੰਚਾਲਿਕਾ, ਜਿਹੜੀ ਖ਼ੁਦ ਨੂੰ ਮੈਨੇਜਰ ਦੱਸਦੀ ਹੈ, ਨੂੰ ਵੀ ਕਾਬੂ ਕਰ ਲਿਆ। ਉਹ ਦਿੱਲੀ ਨਾਲ ਸਬੰਧਤ ਦੱਸੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਸੈਂਟਰ ਵਿਚ ਕਾਫ਼ੀ ਸਟਾਫ਼ ਦਿੱਲੀ ਤੋਂ ਇਥੇ ਲਿਆਂਦਾ ਗਿਆ ਹੈ, ਜਿਸ ਤੋਂ ਕਥਿਤ ਤੌਰ ’ਤੇ ਮਸਾਜ ਦੇ ਨਾਂ ’ਤੇ ਗੰਦਾ ਧੰਦਾ ਕਰਵਾਇਆ ਜਾ ਰਿਹਾ ਸੀ। ਪੂਰੇ ਸਟਾਫ਼ ਨੂੰ 66 ਫੁੱਟੀ ਰੋਡ ’ਤੇ ਸਥਿਤ ਇਕ ਫਲੈਟ ਵਿਚ ਰੱਖਿਆ ਜਾਂਦਾ ਸੀ। ਦੂਜੇ ਪਾਸੇ ਹੋਰਨਾਂ ਵਿਵਾਦਾਂ ਤੋਂ ਬਚਾਉਣ ਲਈ ਕੁਝ ਛੁਟਭਈਆ ਆਗੂ ਸਪਾ ਸੈਂਟਰ ਦਾ ਆਕਾ ਬਣਿਆ ਹੋਇਆ ਸੀ, ਜਿਸ ਦਾ ਖ਼ੁਦ ਦੇ ਕਾਰੋਬਾਰ ਨੂੰ ਲੈ ਕੇ ਵੀ ਵਿਵਾਦ ਚੱਲਦਾ ਰਹਿੰਦਾ ਹੈ।

ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ

ਪਿਛਲੇ 3 ਸਾਲਾਂ ਤੋਂ ਪਿਮਸ ਹਸਪਤਾਲ ਨੇੜੇ ਤਾਜ ਰੈਸਟੋਰੈਂਟ ਦੇ ਸਾਹਮਣੇ ਸਪਾ ਵਿਲਾ ਦੇ ਨਾਂ ’ਤੇ ਖੋਲ੍ਹੇ ਸਪਾ ਸੈਂਟਰ ਵਿਚ ਕਥਿਤ ਤੌਰ ’ਤੇ ਦੇਹ ਵਪਾਰ ਦਾ ਧੰਦਾ ਚਲਾਏ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਸੀ। ਕਈ ਲੋਕ ਇਸ ਬਾਰੇ ਸਵਾਲ ਉਠਾ ਰਹੇ ਸਨ। ਦੂਜੇ ਪਾਸੇ ਥਾਣਾ ਨੰਬਰ 7 ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਪਾ ਵਿਲਾ ਦੇ ਮਾਲਕ ਅਤੇ ਮੈਨੇਜਰ ਉਨ੍ਹਾਂ ਦੀ ਹਿਰਾਸਤ ਵਿਚ ਹਨ। ਉਨ੍ਹਾਂ ਕਿਹਾ ਕਿ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰੇਡ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਐੱਸ. ਐੱਚ. ਓ. ਨੇ ਕਿਹਾ ਕਿ 4-5 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿਚ ਇਕ ਗਾਹਕ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਕਰਨਗੇ ਕਿ ਗਾਹਕ ਕਿਸ ਕੰਮ ਲਈ ਇਥੇ ਆਇਆ ਸੀ। ਜੋ ਤੱਥ ਸਾਹਮਣੇ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਪਾ ਸੈਂਟਰ ਜਿਸ ਕੰਮ ਲਈ ਬਣੇ ਹਨ, ਉਥੇ ਉਹੀ ਕੰਮ ਕੀਤੇ ਜਾਣ, ਹਾਲਾਂਕਿ ਦੇਰ ਰਾਤ ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਨੰਬਰ 7 ਵਿਚ ਐੱਫ਼. ਆਈ. ਆਰ. ਨੰਬਰ 136, 3, 4, 5 ਇਮੋਰਲ ਟ੍ਰੈਫਿਕਿੰਗ ਐਕਟ ਅਧੀਨ ਦਰਜ ਕੀਤੀ ਹੈ।

ਪੁਲਸ ਦਾ ਡੰਡਾ ਚੱਲਿਆ ਤਾਂ ਘਬਰਾ ਕੇ ਅੰਡਰਗਰਾਊਂਡ ਹੋ ਗਿਆ ਛੁਟਭਈਆ ਆਗੂ
ਛੁਟਭਈਆ ਆਗੂ ਪੁਲਸ ਦੀ ਰੇਡ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਹੈ। ਪੁਲਸ ਵੱਲੋਂ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਪਾ ਵਿਲਾ ਦਾ ਮਾਲਕ ਆਖਿਰ ਹੈ ਕੌਣ ਅਤੇ ਉਸ ਛੁਟਭਈਆ ਆਗੂ ਦੀ ਕੀ ਭੂਮਿਕਾ ਹੈ? ਉਂਝ ਕਹਿਣ ਵਾਲੇ ਇਹ ਵੀ ਕਹਿ ਰਹੇ ਹਨ ਕਿ ਜਿਸ ਫਲੈਟ ਵਿਚ ਸਪਾ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਰਹਿ ਰਹੀਆਂ ਹਨ, ਉਸਦੇ ਤਾਰ ਵੀ ਇਸੇ ਆਗੂ ਨਾਲ ਜੁੜ ਰਹੇ ਹਨ।

ਇਹ ਵੀ ਪੜ੍ਹੋ- AG ਦਫ਼ਤਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਔਖੀ, ਪੰਜਾਬ ’ਚ ਜਲਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੀ ਉਮੀਦ

ਏ. ਡੀ. ਸੀ. ਪੀ. ਆਦਿੱਤਿਆ ਦੀ ਚਿਤਾਵਨੀ-ਅਸੱਭਿਅਕ ਕੰਮ ਨਹੀਂ ਚੱਲਣ ਦਿਆਂਗੇ
‘ਜਗ ਬਾਣੀ’ ਵੱਲੋਂ 16 ਸਤੰਬਰ ਦੇ ਅੰਕ ਵਿਚ ‘ਛੁਟਭਈਆ ਆਗੂ ਦੀ ਰਹਿਨੁਮਾਈ ਵਿਚ ਚੱਲ ਰਹੇ ਸਪਾ ਸੈਂਟਰ’ ਬਾਰੇ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਗਈ ਸੀ ਅਤੇ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਸੀ। ਖ਼ਬਰ ਛਪਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਏ. ਡੀ. ਸੀ. ਪੀ. ਆਦਿੱਤਿਆ ਦੀ ਅਗਵਾਈ ਵਿਚ ਐਕਸ਼ਨ ਲੈ ਲਿਆ ਗਿਆ। ਏ. ਡੀ. ਸੀ. ਪੀ. ਆਦਿੱਤਿਆ ਨੇ ਕਿਹਾ ਕਿ ਸ਼ਹਿਰ ਵਿਚ ਅਜਿਹੇ ਕੰਮ ਨਹੀਂ ਚੱਲਣ ਦਿੱਤੇ ਜਾਣਗੇ, ਜਿਹੜੇ ਸੱਭਿਅਕ ਸਮਾਜ ਦੇ ਖ਼ਿਲਾਫ਼ ਹੋਣ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ- ਮਲੋਟ ਵਿਖੇ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਪਿਓ-ਪੁੱਤ ਸਣੇ 4 ਲੋਕਾਂ ਦੀ ਦਰਦਨਾਕ ਮੌਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News