ਵਿਦੇਸ਼ ’ਚ ਬੈਠੇ ਅੱਤਵਾਦੀਆਂ ਨੂੰ ਡਿਪੋਰਟ ਕਰਨ ਲਈ ਜੁਆਇੰਟ ਪਲਾਨ ਤਿਆਰ ਕਰ ਰਹੀ ਪੁਲਸ
Saturday, May 14, 2022 - 04:28 PM (IST)

ਚੰਡੀਗੜ੍ਹ: ਵਿਦੇਸ਼ਾਂ 'ਚ ਬੈਠੇ ਕਈ ਭਾਰਤ ਵਿਰੋਧੀ ਸਾਜ਼ਿਸਾਂ ਕਰਨ ਵਾਲੇ ਅੱਤਵਾਦੀਆਂ ਨੂੰ ਭਾਰਤ ਲਿਆ ਕੇ ਸਜ਼ਾ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਪੁਲਸ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) ਨਾਲ ਇਕਜੁਟ ਹੋ ਕੇ ਇਕ ਸਾਂਝੀ ਯੋਜਨਾ ਤਿਆਰ ਕੀਤੀ ਹੈ।
ਇਸ ਯੋਜਨਾ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਜਾਵੇਗੀ। ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਟਰ ਦੀ ਇਮਾਰਤ ’ਤੇ ਹੋਏ ਹਮਲੇ ਦੇ ਨਾਲ ਹੋਰ ਵੀ ਕਈ ਹਮਲਿਆਂ ਦੀ ਸਾਜ਼ਿਸ਼ ਕਰਨ ਵਾਲੇ ਵਿਦੇਸ਼ਾਂ ਵਿਚ ਬੈਠੇ ਹਨ। ਇਟਲੀ, ਜਰਮਨੀ, ਅਮਰੀਕਾ, ਆਸਟਰੇਲੀਆ, ਆਸਟਰੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਪਾਕਿਸਤਾਨ 'ਚ ਭਾਰਤ ਵਿਰੋਧੀ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ :- ਡਿੱਪੂ ਹੋਲਡਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਵੰਡੀ ਕਣਕ ਦੇ ਕਮਿਸ਼ਨ ਵਜੋਂ 42 ਕਰੋੜ ਜਾਰੀ
ਪਾਕਿਸਤਾਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ’ਚ ਇੰਟਰਪੋਲ ਦਾ ਸਹਿਯੋਗ ਲਿਆ ਜਾਵੇਗਾ। ਅੱਤਵਾਦੀਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਜਾਵੇਗੀ। ਇਸ ਸੂਚੀ ਵਿਚ ਬੱਬਰ ਖਾਲਸਾ ਦਾ ਮੁੱਖੀ ਵਧਾਵਾ ਸਿੰਘ, ਜਰਮਨੀ 'ਚ ਰਮੇਸ਼ ਬੱਬਰ , ਕੈਨੇਡਾ 'ਚ ਲਖਬੀਰ ਲੰਡਾ, ਹਰਵਿੰਦਰ ਰਿੰਦਾ, ਲਖਬੀਰ ਰੋਡੇ, ਲਖਬੀਰ ਸਿੰਘ ਅਤੇ ਗੁਰਪਤਵੰਤ ਸਿੰਘ ਪਨੂੰ ਦਾ ਨਾਮ ਮੁੱਖ ਤੌਰ 'ਤੇ ਸ਼ਾਮਲ ਹੈ।
ਇਹ ਵੀ ਪੜ੍ਹੋ :- ਡਿਮਾਂਡ ’ਚ 35 ਫੀਸਦੀ ਵਾਧਾ ,ਆਰਥਿਕ ਤੰਗੀ ਕਾਰਨ ਬਿਜਲੀ ਦੀ ਸਪਲਾਈ ’ਤੇ ਆਵੇਗਾ 2800 ਕਰੋੜ ਦਾ ਖਰਚਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।