ਪਿੰਡ ਕਾਨਿਆਂਵਾਲੀ ''ਚ ਪੁਲਸ ਪਾਰਟੀ ’ਤੇ ਹਮਲਾ, ਦੋ ਏ. ਐੱਸ. ਆਈ ਜ਼ਖਮੀ
Tuesday, May 23, 2023 - 05:16 PM (IST)
![ਪਿੰਡ ਕਾਨਿਆਂਵਾਲੀ ''ਚ ਪੁਲਸ ਪਾਰਟੀ ’ਤੇ ਹਮਲਾ, ਦੋ ਏ. ਐੱਸ. ਆਈ ਜ਼ਖਮੀ](https://static.jagbani.com/multimedia/2023_5image_17_15_594437007attack.jpg)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਦੇ ਪੁਲਸ ਮੁਲਾਜ਼ਮਾਂ ਤੇ ਪਿੰਡ ਕਾਨਿਆਂਵਾਲੀ ’ਚ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਥਾਣਾ ਸਦਰ ਦੇ ਦੋ ਏ. ਐੱਸ. ਆਈ ਜ਼ਖਮੀ ਹੋ ਗਏ। ਜ਼ਖਮੀ ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਅੰਮ੍ਰਿਤਪਾਲ ਸਿੰਘ 112 ਦੀ ਸ਼ਿਕਾਇਤ ਸਬੰਧੀ ਪਿੰਡ ਕਾਨਿਆਂਵਾਲੀ ਵਿਖੇ ਗਏ ਸਨ। ਇਸ ਦੌਰਾਨ ਪਿੰਡ ਦੇ ਵਿਅਕਤੀ ਰਾਤ ਸਮੇਂ ਇਕੱਠੇ ਹੋ ਸੜਕ ’ਤੇ ਖੜ੍ਹੇ ਸਨ ਜਦ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਹਮਲਾ ਬੋਲ ਦਿੱਤਾ।
ਇਸ ਦੌਰਾਨ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਵਰਦੀ ਵੀ ਪਾੜ ਦਿੱਤੀ। ਉਹ ਆਪਣਾ ਬਚਾਅ ਕਰਕੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਹੋਏ। ਇਸ ਸਬੰਧੀ ਪੁਲਸ ਨੇ ਥਾਣਾ ਸਦਰ ਵਿਖੇ ਪਿੰਡ ਕਾਨਿਆਂਵਾਲੀ ਦੇ 15 ਵਿਅਕਤੀਆਂ ’ਤੇ ਮਾਮਲਾ ਦਰਜ ਕਰ ਦਿੱਤਾ ਹੈ।