ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੌਰਾਨ ਪੁਲਸ ਚੌਕਸ, ਥਾਂ-ਥਾਂ ''ਤੇ ਲਾਏ ਨਾਕੇ
Friday, Nov 29, 2024 - 09:46 AM (IST)
ਚੰਡੀਗੜ੍ਹ (ਸੁਸ਼ੀਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਸੈਕਟਰ-26 ਸਥਿਤ ਦੋ ਕਲੱਬਾਂ ’ਚ ਦੇਸੀ ਬੰਬਾਂ ਨਾਲ ਧਮਾਕੇ ਤੋਂ ਬਾਅਦ ਪੁਲਸ ਅਲਰਟ ਹੋ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਸੈਕਟਰਾਂ ’ਤੇ ਵਿਸ਼ੇਸ਼ ਨਾਕੇ ਲਾਏ ਹਨ। ਨਾਕਿਆਂ ’ਤੇ ਸਿਖਲਾਈ ਤੋਂ ਪਰਤੇ 542 ਮੁਲਾਜ਼ਮਾਂ ਦੀ ਡਿਊਟੀ ਲਾਈ ਹੈ, ਜੋ ਹਰ ਵਾਹਨ ਚਾਲਕ ਤੋਂ ਪੁੱਛਗਿੱਛ ਤੇ ਦਸਤਾਵੇਜ਼ਾਂ ਦੀ ਜਾਂਚ ਕਰਨ ’ਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਵੇਗਾ ਸਰਕਾਰੀ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਦੂਜੇ ਪਾਸੇ ਅਧਿਕਾਰੀਆਂ ਨੇ ਪੈੱਕ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਨਾਲ ਹੀ ਅਧਿਕਾਰੀ ਰੋਜ਼ ਮੀਟਿੰਗਾਂ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਸੰਬਰ ਦੇ ਦੌਰੇ ਦੇ ਮੱਦੇਨਜ਼ਰ ਜੀ.ਆਰ.ਪੀ., ਆਰ.ਪੀ.ਐੱਫ. ਤੇ ਪੁਲਸ ਨੇ ਸਟੇਸ਼ਨ ’ਤੇ ਵੀਰਵਾਰ ਨੂੰ ਤਿੰਨ ਘੰਟੇ ਸਰਚ ਅਭਿਆਨ ਚਲਾਇਆ।
ਇਹ ਵੀ ਪੜ੍ਹੋ : 'ਆਯੁਸ਼ਮਾਨ ਕਾਰਡ' ਬਣਾਉਣ ਨਾਲ ਜੁੜੀ ਅਹਿਮ ਖ਼ਬਰ, ਤੁਸੀਂ ਵੀ ਲਓ ਲਾਹਾ
ਪੁਲਸ ਨੇ ਸਾਰੇ ਐਂਟਰੀ ਗੇਟਾਂ, ਯਾਤਰੀਆਂ ਦੇ ਸਾਮਾਨ ਤੇ ਪਾਰਸਲ ਦਫ਼ਤਰਾਂ ਦੇ ਨੇੜੇ ਪਏ ਬਕਸਿਆਂ ਦੀ ਜਾਂਚ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8