ਵੀਡੀਓ ''ਚ ਕੈਦ ਹੋਈ ਪੁਲਸ ਮੁਲਾਜ਼ਮਾਂ ਦੀ ਕਰਤੂਤ, ਰਾਤ ਢਾਈ ਵਜੇ ਕੀਤੇ ਕਾਰਨਾਮੇ ਨੇ ਉਡਾਏ ਸਭ ਦੇ ਹੋਸ਼
Saturday, Sep 12, 2020 - 06:22 PM (IST)
ਲੁਧਿਆਣਾ (ਖੁਰਾਣਾ) : ਸਬਜ਼ੀ ਮੰਡੀ ਆੜ੍ਹਤੀ ਐਸੋ. ਵੱਲੋਂ ਕੁਝ ਪੁਲਸ ਮੁਲਾਜ਼ਮਾਂ 'ਤੇ ਖਾਕੀ ਨੂੰ ਦਾਗਦਾਰ ਕਰਨ ਦੇ ਕਥਿਤ ਦੋਸ਼ ਲਗਾਏ ਗਏ ਹਨ। ਉਕਤ ਮਾਮਲੇ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਮੀਡੀਆ ਮੁਲਾਜ਼ਮਾਂ ਨੂੰ ਪੇਸ਼ ਕੀਤੀ ਗਈ ਇਕ ਵੀਡੀਓ ਕਲਿੱਪ ਵਿਚ ਦਾਅਵਾ ਕੀਤਾ ਗਿਆ ਕਿ ਕਿਵੇਂ ਸਵੇਰ 2.30 ਵਜੇ ਦੇ ਕਰੀਬ ਸਬਜ਼ੀ ਮੰਡੀ ਵਿਚ ਰੱਖੇ ਟਮਾਟਰਾਂ ਦੇ ਕ੍ਰੇਟਸ ਵਿਚ 1 ਪੁਲਸ ਮੁਲਾਜ਼ਮ ਬੇਖੌਫ ਹੋ ਕੇ ਟਮਾਟਰ ਚੋਰੀ ਕਰਕੇ ਪਲਾਸਟਿਕ ਦੇ ਲਿਫਾਫੇ ਵਿਚ ਭਰਨ ਤੋਂ ਬਾਅਦ ਕੁਝ ਹੀ ਦੂਰ ਖੜ੍ਹੇ ਇਕ ਹੋਰ ਪੁਲਸ ਮੁਲਾਜ਼ਮ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ 9-2 ਗਿਆਰਾਂ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ
ਇਸ ਸਬੰਧੀ ਗੱਲਬਾਤ ਕਰਨ 'ਤੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੰਡੀ ਵਿਚ ਕੁਝ ਆੜ੍ਹਤੀਆ ਦੀਆਂ ਸਬਜ਼ੀਆਂ ਤੇ ਹੋਰ ਸਾਮਾਨ ਰਾਤ ਨੂੰ ਚੋਰੀ ਹੋ ਰਿਹਾ ਹੈ, ਜਿਸ ਸਬੰਧੀ ਸਾਵਧਾਨੀ ਵਜੋਂ ਮੰਡੀ ਕੰਪਲੈਕਸ ਵਿਚ ਸੀ. ਸੀ. ਟੀ. ਵੀ. ਕੈਮਰੇ ਲਵਾਏ ਗਏ। ਉਨ੍ਹਾਂ ਦੱਸਿਆ ਕਿ ਦੇਰ ਰਾਤ ਕਰੀਬ 2.30 ਵਜੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਨੂੰ ਦੇਖ ਕੇ ਆੜ੍ਹਤੀਆਂ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਗਈ ਕਿ ਕਿਵੇਂ ਜਨਤਾ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਦਾ ਦਮ ਭਰਨ ਵਾਲੇ ਪੁਲਸ ਮੁਲਾਜ਼ਮ ਕਥਿਤ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ ਜੋ ਕਿ ਸੱਚਮੁਚ ਨਿੰਦਣਯੋਗ ਕਾਰਜ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਨਿਭਾਅ ਰਹੇ ਕਈ ਪੁਲਸ ਮੁਲਾਜ਼ਮ
ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕੋਰੋਨਾ ਕਾਲ ਵਿਚ ਸ਼ੁਰੂਆਤੀ ਦਿਨਾਂ ਵਿਚ ਹੀ ਸਬਜ਼ੀ ਮੰਡੀ ਕੰਪਲੈਕਸ ਵਿਚ ਤਾਇਨਾਤ ਕੀਤੇ ਗਏ ਕਈ ਪੁਲਸ ਮੁਲਾਜ਼ਮਾਂ ਦਾ ਸ਼ੁਰੂ ਤੋਂ ਹੀ ਵਿਵਾਦਾਂ ਦੇ ਨਾਲ ਰਿਸ਼ਤਾ ਚਲਿਆ ਆ ਰਿਹਾ ਹੈ। ਫਿਰ ਚਾਹੇ ਨਾਜਾਇਜ਼ ਵਸੂਲੀ, ਮੁਫਤਖੋਰੀ ਅਤੇ ਵਾਹਨ ਚਾਲਕਾਂ ਤੋਂ ਵਲੰਟੀਅਰਾਂ ਨੂੰ ਸ਼ਹਿ ਦੇ ਕੇ ਰਿਸ਼ਵਤਖੋਰੀ ਕਰਵਾਉਣ ਵਰਗੇ ਕਥਿਤ ਦੋਸ਼ਾਂ ਦੇ ਵਿਵਾਦ ਹੀ ਕਿਉਂ ਨਾ ਰਹੇ ਹੋਣ। ਹਾਲਾਂਕਿ ਇਸ ਮਾਮਲੇ ਵਿਚ ਬੀਤੇ ਦਿਨੀਂ ਕਾਰਵਾਈ ਕਰਦੇ ਹੋਏ ਆਈ. ਪੀ. ਐੱਸ. ਅਧਿਕਾਰੀ ਏ. ਡੀ. ਸੀ. ਪੀ. ਦੀਪਕ ਪਾਰਿਕ ਵੱਲੋਂ ਇਕ ਮੁਲਾਜ਼ਮ ਨੂੰ ਸਸਪੈਂਡ ਵੀ ਕੀਤਾ। ਬਾਵਜੂਦ ਇਸ ਦੇ ਕੁਝ ਹੇਠਲੇ ਪੱਧਰ ਦੇ ਪੁਲਸ ਮੁਲਾਜ਼ਮਾਂ ਨੇ ਉਕਤ ਕਾਰਵਾਈ ਤੋਂ ਕੋਈ ਸਬਕ ਨਹੀਂ ਲਿਆ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਭਰੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ
ਕੇਸ ਦੀ ਜਾਂਚ ਵਿਚ ਜੁਟੀ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ
ਮੰਡੀ ਵਿਚ ਟਮਾਟਰ ਚੋਰੀ ਕਰਨ ਦੀ ਘਟਨਾ ਦੀ ਜਾਣਕਾਰੀ ਜਿਵੇਂ ਹੀ ਐੱਸ. ਐੱਚ. ਓ. ਬਸਤੀ ਜੋਧੇਵਾਲ ਅਰਸ਼ਪ੍ਰੀਤ ਕੌਰ ਨੂੰ ਮਿਲੀ ਤਾਂ ਉਨ੍ਹਾਂ ਨੇ ਕੇਸ ਸਬੰਧੀ ਅਫਸੋਸ ਪ੍ਰਗਟ ਕਰਦਿਆਂ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੱਚ ਵਿਚ ਸ਼ਰਮਨਾਕ ਕਾਰਾ ਹੈ। ਕੇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਨੂੰ ਦੇਣ ਦੇ ਨਾਲ ਹੀ ਮੁਲਜ਼ਮ ਪਾਏ ਜਾਣ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਘਰ 'ਚ ਵੜ ਕੇ ਗੋਲੀਆਂ ਨਾ ਭੁੰਨਿਆ ਨੌਜਵਾਨ (ਤਸਵੀਰਾਂ)