ਪੰਜਾਬ ਪੁਲਸ ਦੇ ਅਫ਼ਸਰ ਨੇ ਹੱਥ ਜੋੜ ''ਕੈਪਟਨ'' ਕੋਲੋਂ ਮੰਗੀ ਜ਼ਿੰਦਗੀ, ਹੱਕ ''ਚ ਉਤਰਿਆ ਅਕਾਲੀ ਵਿਧਾਇਕ

Wednesday, Jun 02, 2021 - 12:36 PM (IST)

ਲੁਧਿਆਣਾ : ਇੱਥੇ ਅਪੋਲੋ ਹਸਪਤਾਲ 'ਚ ਦਾਖ਼ਲ ਪੰਜਾਬ ਪੁਲਸ ਦੇ ਡੀ. ਐਸ. ਪੀ. ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਕਤ ਅਫ਼ਸਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਜੋੜ ਕੇ ਉਨ੍ਹਾਂ ਕੋਲੋਂ ਆਪਣੀ ਜ਼ਿੰਦਗੀ ਮੰਗ ਰਿਹਾ ਹੈ। ਅਸਲ 'ਚ ਉਕਤ ਡੀ. ਐਸ. ਪੀ. ਕੋਰੋਨਾ ਪਾਜ਼ੇਟਿਵ ਹੋਣ ਕਾਰਨ 8 ਅਪ੍ਰੈਲ ਤੋਂ ਅਪੋਲੋ ਹਸਪਤਾਲ 'ਚ ਦਾਖ਼ਲ ਹੈ। 22 ਅਪ੍ਰੈਲ ਨੂੰ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਪਰ ਅਜੇ ਤੱਕ ਉਸ ਦੇ ਫੇਫੜੇ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ : PSEB 12ਵੀਂ ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਵੱਡੀ ਖ਼ਬਰ, ਕਿਸੇ ਵੀ ਸਮੇਂ ਹੋ ਸਕਦੀ ਹੈ ਰੱਦ

PunjabKesari

ਪੀੜਤ ਡੀ. ਐਸ. ਪੀ. ਦਾ ਕਹਿਣਾ ਹੈ ਕਿ ਹਸਪਤਾਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਉਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਲੰਗਜ਼ ਟਰਾਂਸਪਲਾਂਟ ਕਰਵਾਉਣਾ ਪਵੇਗਾ ਤਾਂ ਹੀ ਉਸ ਦੀ ਜ਼ਿੰਦਗੀ ਬਚ ਸਕਦੀ ਹੈ। ਉਕਤ ਡੀ. ਐਸ. ਪੀ. ਨੇ ਹਸਪਤਾਲ ਦੇ ਬੈੱਡ ਤੋਂ ਮੁੱਖ ਮੰਤਰੀ ਨੂੰ ਹੱਥ ਜੋੜ ਕੇ ਬਨੇਤੀ ਕੀਤੀ ਸੀ ਕਿ ਉਸ ਦੇ ਮਰਨ ਤੋਂ ਮਗਰੋਂ ਜੋ ਫੰਡ ਦਿੱਤਾ ਜਾਣਾ ਹੈ, ਉਹ ਉਸ ਨੂੰ ਹੁਣੇ ਦੇ ਦਿੱਤਾ ਜਾਵੇ ਤਾਂ ਜੋ ਉਸ ਦੇ ਬੱਚੇ ਅਨਾਥ ਹੋਣ ਤੋਂ ਬਚ ਜਾਣ। ਨਾਲ ਹੀ ਡੀ. ਐਸ. ਪੀ. ਨੇ ਕਿਹਾ ਸੀ ਕਿ ਉਸ ਦਾ ਇਲਾਜ ਜਲਦੀ ਕਰਵਾਇਆ ਜਾਵੇ ਤਾਂ ਜੋ ਉਸ ਦੀ ਜ਼ਿੰਦਗੀ ਬਚ ਸਕੇ।

ਇਹ ਵੀ ਪੜ੍ਹੋ : ਕੀ ਪੰਜਾਬ 'ਚ ਬਣਨਗੇ 2 ਡਿਪਟੀ CM? ਪੈਨਲ ਭਾਲ ਰਿਹੈ ਸੰਭਾਵਨਾਵਾਂ
ਅਕਾਲੀ ਵਿਧਾਇਕ ਨੇ ਕੈਪਟਨ ਨੂੰ ਕੀਤੀ ਅਪੀਲ
ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਫੇਸਬੁੱਕ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਹਸਪਤਾਲ 'ਚ ਦਾਖ਼ਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਇਕ ਕਾਬਲ ਅਫ਼ਸਰ ਨੂੰ ਉਨ੍ਹਾਂ ਦੀ ਲੋੜ ਹੈ।

ਇਹ ਵੀ ਪੜ੍ਹੋ : ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਮੁਲਾਜ਼ਮ ਦਾ ਘਟੀਆ ਕਾਰਾ, 8 ਸਾਲਾਂ ਤੋਂ ਕਰ ਰਿਹਾ ਸੀ ਇਹ ਕੰਮ

ਇਆਲੀ ਨੇ ਲਿਖਿਆ ਕਿ ਲੰਗਸ ਟਰਾਂਸਪਲਾਂਟ ਲਈ ਤੁਹਾਡੇ ਵੱਲੋਂ ਦਿੱਤੇ ਗਏ ਸਰਕਾਰੀ ਹੁਕਮ ਇਕ ਪਤਨੀ ਦਾ ਸੁਹਾਗ ਅਤੇ ਬੱਚਿਆਂ ਦੇ ਸਿਰ 'ਤੇ ਪਿਓ ਦਾ ਸਾਇਆ ਬਣਾਈ ਰੱਖ ਸਕਦੇ ਹਨ। ਇਆਲੀ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਅੱਜ ਇਸ ਪਰਿਵਾਰ ਨੂੰ ਤੁਹਾਡੀ ਲੋੜ ਹੈ ਅਤੇ ਕ੍ਰਿਪਾ ਕਰਕੇ ਉਹ ਉਕਤ ਅਫ਼ਸਰ ਦੇ ਇਲਾਜ ਦੇ ਹੁਕਮ ਦੇ ਦੇਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News