ਵਰਦੇ ਮੀਂਹ ''ਚ ਰੇਹੜੀ ''ਤੇ ਜ਼ਿੰਦਗੀ ਦੀ ਜੰਗ ਲੜਦਾ ਰਿਹਾ ਪੁਲਸ ਮੁਲਾਜ਼ਮ (ਵੀਡੀਓ)

09/06/2019 3:26:10 PM

ਪਟਿਆਲਾ (ਬਖਸ਼ੀ,ਬਲਜਿੰਦਰ)—ਬੀਤੇ ਦਿਨ ਪਟਿਆਲਾ ਸ਼ਹਿਰ 'ਚ ਪਏ ਭਾਰੀ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ2 ਦਿੱਤੀ ਹੈ। ਜਾਣਕਾਰੀ ਮੁਤਾਬਕ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਖੜ੍ਹੇ ਹੋਏ ਪਾਣੀ 'ਚ ਕਰੰਟ ਆ ਗਿਆ ਸੀ ਤੇ ਇਕ ਵਿਅਕਤੀ ਨੂੰ ਕਰੰਟ ਨੇ ਬੁਰੀ ਤਰ੍ਹਾਂ ਝਟਕ ਦਿੱਤਾ, ਜਿਸ ਨੂੰ ਇਲਾਕੇ ਦੇ ਲੋਕਾਂ ਨੇ  ਰੇਹੜੀ 'ਤੇ ਪਾ ਕੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਪਹੁੰਚਾਇਆ, ਜਿਥੇ ਉਸ ਦੀ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ। ਦਰਅਸਲ ਇਹ ਵਿਅਕਤੀ ਇਕ ਪੁਲਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜਿਸ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਨਾ ਮਿਲੀ ਤਾਂ ਨੌਜਵਾਨਾਂ ਵਲੋਂ ਉਸ ਨੂੰ ਰੇਹੜੀ 'ਤੇ ਪਾ ਕੇ ਹਸਪਤਾਲ ਪਹੁੰਚਾਇਆ ਗਿਆ। ਪਟਿਆਲਾ 'ਚ ਮੀਂਹ ਕਾਰਨ ਚਾਰੇ ਪਾਸੇ ਭਰੇ ਪਾਣੀ ਕਾਰਨ ਪੁਲਸ ਮੁਲਾਜ਼ਮ ਪਾਣੀ ਨਾਲ ਭਰੇ ਟੋਏ 'ਚ ਡਿੱਗ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

ਜਦੋਂ ਪੱਤਰਕਾਰਾਂ ਵਲੋਂ ਮੁੱਖ ਮੰਤਰੀ ਦੀ ਧਰਮ ਪਤਨੀ ਤੇ ਪਟਿਆਲਾ ਤੋਂ ਐੱਮ.ਪੀ. ਮਹਾਰਾਣੀ ਪਰਨੀਤ ਕੌਰ ਕੋਲੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਮਾਮਲੇ ਤੋਂ ਕੁਝ ਇਸ ਤਰ੍ਹਾਂ ਪਲਾ ਝਾੜਦੀ ਦਿਖਾਈ ਦਿੱਤੀ। ਬੇਸ਼ੱਕ ਸਰਕਾਰ ਪੰਜਾਬ 'ਚ ਵਿਕਾਸ ਕਾਰਜਾਂ ਦੇ ਦਾਅਵੇ ਕਰ ਆਪਣੀ ਪਿੱਠ ਥਪਥਪਾ ਰਹੀ ਹੈ ਪਰ ਇਸ ਮਾਮਲੇ ਨੇ ਸਰਕਾਰ ਤੇ ਪ੍ਰਸ਼ਾਸਨ ਦੀ ਸ਼ਰਮਨਾਕ ਕਾਰਗੁਜ਼ਾਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।


Shyna

Content Editor

Related News