ਥਾਣੇਦਾਰਾਂ ਦੇ ਕਤਲ ਮਾਮਲੇ ’ਚ ਗੈਂਗਸਟਰ ਜਸਪ੍ਰੀਤ ਦੀ ਪਤਨੀ ਗ੍ਰਿਫ਼ਤਾਰ, ਬਲਜਿੰਦਰ ਦੀ ਗਰਲਫ੍ਰੈਂਡ ਸਣੇ 5 ਨਾਮਜ਼ਦ

Friday, May 21, 2021 - 06:38 PM (IST)

ਮੋਹਾਲੀ/ਜਗਰਾਓਂ : ਜਗਰਾਓਂ ਦੀ ਦਾਣਾ ਮੰਡੀ ਵਿਚ 5 ਦਿਨ ਪਹਿਲਾਂ 2 ਥਾਣੇਦਾਰਾਂ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਤੋਂ ਬਾਅਦ ਫਰਾਰ ਹੋਏ ਉਸ ਦੇ ਸਾਥੀ ਜਸਪ੍ਰੀਤ ਸਿੰਘ ਉਰਫ ਜੱਸੀ ਦੀ ਪਤਨੀ ਲਵਪ੍ਰੀਤ ਨੂੰ ਥਾਣਾ ਸੋਹਾਨਾ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਪਤਨੀ ਨੂੰ 5 ਦਿਨ ਦੇ ਪੁਲਸ ਰਿਮਾਂਡ ’ਤੇ ਵੀ ਲੈ ਲਿਆ ਹੈ। ਲਵਪ੍ਰੀਤ ਕੌਰ ਜਿਸ ’ਤੇ ਆਪਣੇ ਮੁਲਜ਼ਮ ਪਤੀ ਨੂੰ ਪਨਾਹ ਦੇਣ ਅਤੇ ਉਸ ਦੀ ਵਿੱਤੀ ਮਦਦ ਕਰਨ ਦਾ ਦੋਸ਼ ਸੀ, ਨੂੰ ਹੁਣ ਪੁਲਸ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਦੀਆਂ ਧਾਰਾਵਾਂ ਤਹਿਤ ਵੀ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਵਿਆਹ ਤੋਂ 13 ਦਿਨ ਬਾਅਦ ਲਾੜੇ ਦੀ ਮੌਤ

ਲਵਪ੍ਰੀਤ ਕੋਲੋਂ ਜਾਅਲੀ ਆਧਾਰ ਕਾਰਡ ਜਿਸ ’ਚ ਜਸਪ੍ਰੀਤ ਸਿੰਘ ਜੱਸੀ ਦਾ ਵੀ ਜਾਅਲੀ ਆਧਾਰ ਕਾਰਡ ਸ਼ਾਮਲ ਹੈ ਸਮੇਤ, ਜਾਅਲੀ ਮੋਹਰਾਂ, ਲੈਟਰ ਪੈਡ ਅਤੇ ਵੋਟਰ ਕਾਰਡ ਬਰਾਮਦ ਹੋਏ ਹਨ। ਪੁਲਸ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਲਵਪ੍ਰੀਤ ਕੌਰ ਨੂੰ ਵਿਦੇਸ਼ ’ਚੋਂ ਕਰੀਬ ਸਵਾ ਕਰੋੜ ਰੁਪਏ ਦੀ ਫ਼ੰਡਿੰਗ ਹੋਈ ਹੈ, ਜਿਸ ਸਬੰਧੀ ਪੁਲਸ ਜਾਂਚ ਕਰ ਰਹੀ ਹੈ ਕਿ ਇਹ ਪੈਸਾ ਕਿਸ ਮਕਸਦ ਨਾਲ ਵਿਦੇਸ਼ ਤੋਂ ਆਇਆ ਸੀ ਅਤੇ ਕਿਥੇ ਖ਼ਰਚ ਕੀਤਾ ਗਿਆ ਹੈ। ਲਵਪ੍ਰੀਤ ਇਕੱਲੀ ਹੀ ਪੂਰਵਾ ਅਪਾਰਟਮੈਂਟ ਦੇ ਫਲੈਟ ਵਿਚ ਰਹਿੰਦੀ ਸੀ। ਜੱਸੀ ਇਸ ਨੂੰ ਇਥੇ ਹੀ ਮਿਲਦਾ ਸੀ।

ਇਹ ਵੀ ਪੜ੍ਹੋ : ਕੋਟਕਪੂਰਾ ਤੋਂ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਪੁੱਤ, ਫਿਰ ਪਿਤਾ ਤੇ ਮਾਂ ਦੀ ਵੀ ਕੋਰੋਨਾ ਕਾਰਣ ਮੌਤ

ਦਰਸ਼ਨ ਦੀ ਪਤਨੀ, ਗੁਰਮੀਤ ਤੇ ਬਲਜਿੰਦਰ ਦੀ ਗਰਲਫ੍ਰੈਂਡ ਸਮੇਤ 5 ਨਾਮਜ਼ਦ
ਇਸ ਕਤਲ ਕਾਂਡ ਵਿਚ ਗੈਂਗਸਟਰ ਜੈਪਾਲ ਭੁੱਲਰ ਦਾ ਪਤਾ ਲਗਾਉਣ ਲਈ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਗਗਨ ਤੋਂ ਪੁੱਛਗਿੱਛ ਤੋਂ ਬਾਅਦ ਓਕੂ ਦੀ ਟੀਮ ਨੇ ਰਾਜਸਥਾਨ ਅਤੇ ਯੂ.ਪੀ. ਦੇ 9 ਪਿੰਡਾਂ ਵਿਚ ਸਰਚ ਕੀਤੀ। ਪੁਲਸ ਨੇ ਰਸ਼ਨ ਦੀ ਪਤਨੀ, ਕੈਂਟਰ ਮਾਲਕ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ, ਬਲਜਿੰਦਰ ਦੀ ਗਰਲਫ੍ਰੈਂਡ ਨੂੰ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ : ਲਾਕਡਾਊਨ ’ਚ ਜੇਕਰ ਤੁਸੀਂ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਕੇਕ ਕੱਟਣ ’ਤੇ ਪੁੱਜ ਸਕਦੇ ਹੋ ਜੇਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News