ਸ਼ਰਾਬੀ ਪੁਲਸ ਮੁਲਾਜ਼ਮ ਦਾ ਕਾਰਾ, ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ''ਤੇ ਚੜਾਈ ਕਾਰ
Saturday, Nov 28, 2020 - 06:17 PM (IST)
ਨਵਾਂਸ਼ਹਿਰ (ਮਨੋਰੰਜਨ) : ਬੀਤੀ ਰਾਤ ਥਾਣਾ ਸਦਰ ਨਵਾਂਸ਼ਹਿਰ ਵਿਚ ਤਾਇਨਾਤ ਇਕ ਪੁਲਸ ਮੁਲਾਜ਼ਮ ਨੇ ਕਥਿਤ ਤੌਰ 'ਤੇ ਨਸ਼ੇ ਦੇ ਪ੍ਰਭਾਵ ਵਿਚ ਤਿੰਨ ਲੋਕਾਂ 'ਤੇ ਕਾਰ ਚੜ੍ਹਾ ਦਿੱਤੀ। ਜਿਸ ਦੇ ਚੱਲਦੇ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ , ਜਿਥੇ ਡਾਕਟਰਾ ਨੇ ਉਨ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਵਿਚ ਰੈਫਰ ਕਰ ਦਿੱਤੀ ਹੈ। ਜਿਥੇ ਉਨ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਕਥਿਤ ਨਸ਼ੇ ਵਿਚ ਧੁੱਤ ਪੁਲਸ ਮੁਲਾਜ਼ਮ ਮੌਕੇ ਤੋਂ ਕਾਰ ਨੂੰ ਬਾਜ਼ਾਰ ਵਿਚੋਂ ਦੌੜਾਉਦਾ ਹੋਇਆ ਅੱਗੇ ਵੱਧਦਾ ਗਿਆ। ਜਿਸ ਨੂੰ ਲੋਕਾ ਨੇ ਬਹੁਤ ਮੁਸ਼ਕਲ ਨਾਲ ਨਹਿਰੂ ਗੇਟ 'ਤੇ ਕਾਬੂ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮ ਪੁਲਸ ਕਰਮਚਾਰੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੱਟੀ 'ਚ ਵੱਡੀ ਵਾਰਦਾਤ, ਪੁੱਤਰ, ਦੋਹਤੇ ਤੇ ਧੀ ਵੱਲੋਂ ਪਿਉ ਦਾ ਬੇਰਹਿਮੀ ਨਾਲ ਕਤਲ
ਜਾਣਕਾਰੀ ਅਨੁਸਾਰ ਥਾਣਾ ਸਦਰ ਨਵਾਂਸ਼ਹਿਰ ਵਿਚ ਤਾਇਨਾਤ ਕਥਿਤ ਮੁਲਜ਼ਮ ਪੁਲਸ ਕਰਮਚਾਰੀ ਆਪਣੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਥਾਣੇ ਤੋਂ ਸ਼ਹਿਰ ਵੱਲ ਆ ਰਿਹਾ ਸੀ ਕਿ ਇਸ ਦੌਰਾਨ ਉਸ ਨੇ ਦਾਣਾ ਮੰਡੀ ਦੇ ਕੋਲ ਸੜਕ 'ਤੇ ਖੜ੍ਹੇ ਇਕ ਪਰਿਵਾਰ ਦੇ ਤਿੰਨ ਮੈਂਬਰਾ 'ਤੇ ਗੱਡੀ ਚੜ੍ਹਾ ਦਿੱਤੀ। ਇਸ ਦੌਰਾਨ ਪਰਮ ਭੁੱਚਰ (65) ਉਸਦੀ ਨੂੰਹ ਭਾਵਨਾ ਭੁੱਚਰ (45) ਤੇ ਪੋਤਾ ਮੈਹੂਲ (20) ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਦੌਰਾਨ ਜਦੋਂ ਮੁਲਜ਼ਮ ਪੁਲਸ ਕਰਮਚਾਰੀ ਦੀ ਕਾਰ ਨੂੰ ਨਹਿਰੂ ਗੇਟ ਦੇ ਕੋਲ ਲੋਕਾਂ ਨੇ ਕਾਬੂ ਕੀਤਾ ਤਾਂ ਉਸਨੇ ਉਥੋਂ ਕਾਰ ਭਜਾਉਣ ਦੀ ਵੀ ਕੋਸ਼ਿਸ਼ ਕੀਤੀ। ਕਾਰ ਵਿਚੋ ਸ਼ਰਾਬ ਦੀਆਂ ਬੋਤਲਾ ਵੀ ਬਰਮਾਦ ਹੋਈਆਂ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ ਕਿਤੇ ਭੁੱਲ ਕੇ ਨਾ ਚੁੱਕ ਲਿਓ ਇਹ ਕਦਮ
ਇਸੇ ਦੌਰਾਨ ਹੋਰ ਪੁਲਸ ਕਰਮਚਾਰੀਆ ਵੱਲੋਂ ਵੀ ਕਾਰ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਰੋਸ ਸਵਰੂਪ ਉਥੇ ਹਾਜ਼ਰ ਲੋਕਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜਮਕੇ ਨਾਰੇਬਾਜ਼ੀ ਕੀਤੀ । ਬਾਅਦ 'ਚ ਪੁਲਸ ਕਰਮਚਾਰੀ ਨੂੰ ਥਾਣਾ ਸਿਟੀ ਨਵਾਂਸ਼ਹਿਰ ਵਿਚ ਲਿਆਂਦਾ ਗਿਆ। ਜਿਥੇ ਪੁਲਸ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਉਸਦਾ ਮੁਲਾਜ਼ਾ ਵੀ ਕਰਵਾਇਆ। ਇਸ ਸਬੰਧ ਵਿਚ ਐੱਸ. ਐੱਚ. ਓ. ਸਿਟੀ ਗੌਰਵ ਧੀਰ ਦਾ ਕਹਿਣਾ ਹੈ ਕਿ ਪੁਲਸ ਨੇ ਕਥਿਤ ਮੁਲਜ਼ਮ ਕਰਮਚਾਰੀ ਦਾ ਮੁਲਾਜ਼ਾ ਕਰਵਾ ਲਿਆ ਹੈ। ਪੁਲਸ ਕਰਮਚਾਰੀ ਲੁਧਿਆਣਾ ਵਿਚ ਜ਼ਖਮੀਆ ਦੇ ਬਿਆਨ ਲੈਣ ਗਿਆ ਹੈ। ਉਨ੍ਹਾਂ ਦੇ ਬਿਆਨਾ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨਾਂ 'ਤੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਸੁਖਦੇਵ ਢੀਂਡਸਾ ਨੇ ਚੁੱਕਿਆ ਇਹ ਕਦਮ