ਖਰੜ 'ਚ ਹੋਲੀ 'ਤੇ ਹੁੱਲੜਬਾਜ਼ਾਂ ਨੂੰ ਰੋਕਣ ਲਈ ਲਗਾਏ ਗਏ ਨਾਕੇ
Saturday, Mar 15, 2025 - 02:41 PM (IST)

ਖਰੜ (ਅਮਰਦੀਪ ਸਿੰਘ) : ਹੋਲੀ 'ਤੇ ਹੁੱਲੜਬਾਜ਼ਾਂ ਨੂੰ ਰੋਕਣ ਦੇ ਲਈ ਥਾਣਾ ਸਿਟੀ ਦੇ ਐੱਸ. ਐੱਚ. ਓ. ਐੱਸ.ਆਈ. ਅਜਿਤੇਸ ਕੌਸ਼ਲ ਵੱਲੋਂ ਵਿਸ਼ੇਸ਼ ਤੌਰ 'ਤੇ ਨਾਕਾਬੰਦੀ ਕੀਤੀ ਗਈ। ਇਸ ਮੌਕੇ ਐੱਸ. ਐੱਚ. ਓ. ਨੇ ਹੋਲੀ ਖੇਡ ਰਹੇ ਲੋਕਾਂ ਨੂੰ ਸਮਝਾਇਆ ਕਿ ਉਹ ਹੁੱਲੜਬਾਜ਼ੀ ਨਾ ਕਰਨ, ਸਗੋਂ ਹੋਲੀ ਨੂੰ ਪਿਆਰ ਦੇ ਨਾਲ ਮਨਾਉਣ ਅਤੇ ਇੱਕ-ਦੂਜੇ ਦੇ ਨਾਲ ਰਲ-ਮਿਲ ਕੇ ਹੋਲੀ ਮਨਾਈ ਜਾਵੇ।
ਇਸ ਮੌਕੇ ਕਈਆਂ ਨੇ ਸ਼ਰਾਬ ਪੀ ਕੇ ਹੋਲੀ ਖੇਡਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਅਤੇ ਕਈਆਂ ਦੇ ਮੋਟਰਸਾਈਕਲ ਅਤੇ ਜੀਪਾਂ ਨੂੰ ਬਾਊਂਡ ਕੀਤਾ ਗਿਆ, ਜਿਨ੍ਹਾਂ ਦੇ ਕੋਲ ਵਾਹਨਾਂ ਦੇ ਦਸਤਾਵੇਜ਼ ਨਹੀਂ ਸਨ।